ਮੁਸਲਿਮ ਲੜਕੀ ਨੇ ਪੀ.ਐੱਮ. ਮੋਦੀ ਨੂੰ ਲਿਖਿਆ ਪੱਤਰ, ਬੈਂਕ ਨੇ ਤੁਰੰਤ ਦਿੱਤਾ ਲੋਨ

03/22/2017 12:00:39 PM

ਮਾਂਡਯਾ— ਕਰਨਾਟਕ ਦੇ ਮਾਂਡਯਾ ਜ਼ਿਲੇ ਦੀ ਬੀਬੀ ਸਾਰਾ ਨੂੰ ਐੱਮ.ਬੀ.ਏ. ਦੀ ਪੜਾਈ ਲਈ ਲੋਨ ਦੀ ਲੋੜ ਸੀ ਪਰ ਬਕਾਇਆ ਲੋਨ ਨੇ ਚੁਕਾ ਸਕਣ ਕਾਰਨ ਉਸ ਨੂੰ ਲੋਨ ਨਹੀਂ ਮਿਲ ਪਾ ਰਿਹਾ ਸੀ। ਪੜ੍ਹਾਈ ਲਈ ਬੈਂਕ ਤੋਂ ਲੋਨ ਨਾ ਮਿਲਣ ਕਾਰਨ ਪਰੇਸ਼ਾਨ ਲੜਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮਦਦ ਮਿਲ ਗਈ। ਪੀ.ਐੱਮ.ਓ. ਦੇ ਆਦੇਸ਼ ''ਤੇ ਦੂਜੇ ਬੈਂਕ ਨੇ ਉਸ ਨੂੰ 1.5 ਲੱਖ ਦਾ ਲੋਨ ਰਜਿਸਟਰਡ ਕਰ ਦਿੱਤਾ। ਸਾਰਾ ਅਜੇ ਐੱਮ.ਬੀ.ਏ. ਕਰ ਰਹੀ ਹੈ ਅਤੇ ਉਨ੍ਹਾਂ ਨੇ ਬੈਂਕ ''ਚ ਐਜ਼ੂਕੇਸ਼ਨ ਲੋਨ ਲਈ ਅਰਜ਼ੀ ਦਿੱਤੀ ਸੀ ਪਰ ਬੈਂਕ ਨੇ ਇਹ ਕਹਿੰਦੇ ਹੋਏ ਲੋਨ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਅਜੇ ਉਨ੍ਹਾਂ ਦਾ ਪਿਛਲਾ ਲੋਨ ਨਹੀਂ ਚੁਕਾਇਆ ਗਿਆ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ''ਚ ਸਾਰਾ ਨੇ ''ਬੇਟੀ ਬਚਾਓ, ਬੇਟੀ ਪੜ੍ਹਾਓ'' ਯੋਜਨਾ ਦਾ ਜ਼ਿਕਰ ਕਰਦੇ ਮਦਦ ਮੰਗੀ ਸੀ।
ਸਾਰਾ ਆਪਣੇ ਪਿਤਾ ਅਬਦੁੱਲ ਇਲਿਆਸ ਨਾਲ ਪੱਤਰ ਲੈ ਕੇ ਵਿਜਯਾ ਬੈਂਕ ਦੀ ਸ਼ਾਖਾ ''ਚ ਗਏ, ਜਿੱਥੋਂ ਉਨ੍ਹਾਂ ਨੂੰ ਲੋਨ ਮਿਲ ਗਿਆ। ਵਿਜਯਾ ਬੈਂਕ ਦੇ ਮੈਨੇਜਰ ਕਸ਼ੇਮਾ ਕੁਮਾਰ ਨੇ ਕਿਹਾ ਕਿ ਸਾਰਾ ਦੇ ਪਿਤਾ ਦਾ ਬੈਂਕ ਗਰਾਊਂਡ ਦੇਖ ਕੇ ਲੋਨ ਦਿੱਤਾ ਗਿਆ ਹੈ। ਸਾਰਾ ਨੇ ਕਿਹਾ ਕਿ ਇੰਨੀ ਵੱਡੀ ਆਬਾਦੀ ਵਾਲੇ ਦੇਸ਼ ''ਚ ਮੋਦੀ ਜੀ ਨੇ ਮੈਨੂੰ ਜਵਾਬ ਦਿੱਤਾ ਅਤੇ ਮੇਰੀ ਮਦਦ ਕੀਤੀ ਇਸ ਲਈ ਮੈਂ ਉਨ੍ਹਾਂ ਸ਼ੁਕਰਗੁਜ਼ਾਰ ਹਾਂ। ਮੈਂ ਬਹੁਤ ਖੁਸ਼ ਹਾਂ। ਮੋਦੀ ਜੀ ਬਹੁਤ ਚੰਗੇ ਨੇਤਾ ਹਨ। ਸਾਰਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਬੀ.ਕਾਮ ''ਚ 83 ਫੀਸਦੀ ਨੰਬਰ ਹਾਸਲ ਕੀਤੇ ਸਨ। ਉਨ੍ਹਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਅਤੇ ਪਿਛਲੇ 8 ਮਹੀਨੇ ਤੋਂ ਉਨ੍ਹਾਂ ਦੀ ਤਨਖਾਹ ਨਹੀਂ ਮਿਲੀ ਹੈ।


Disha

News Editor

Related News