ਜਦੋਂ ਮੁਸਲਿਮ ਲੜਕੀ ਨਾਲ ਸੈਲਫੀ ਲਈ ਰਾਹੁਲ ਗਾਂਧੀ ਨੇ ਰੋਕਿਆ ਭਾਸ਼ਣ

Saturday, Mar 24, 2018 - 07:28 PM (IST)

ਨਵੀਂ ਦਿੱਲੀ— ਕਰਨਾਟਕ 'ਚ ਵਿਧਾਨਸਭਾ ਚੋਣਾਂ ਦੇ ਚੱਲਦੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਦੇ ਪ੍ਰਚਾਰ 'ਚ ਕੋਈ ਕਸਰ ਛੱਡਣਾ ਨਹੀਂ ਚਾਹੁੰਦੇ ਹਨ। ਇਸ ਪ੍ਰਚਾਰ ਦੌਰਾਨ ਰਾਹੁਲ ਅੱਜ ਮਹਾਰਾਣੀ ਆਰਟਸ ਕਾਲਜ 'ਚ ਪਹੁੰਚੇ। ਜਿਥੇ ਰਾਹੁਲ ਨੇ ਭਾਸ਼ਣ ਦੌਰਾਨ ਕੁੱਝ ਅਜਿਹਾ ਕੀਤਾ ਜਿਸ ਨੂੰ ਦੇਖ ਕੇ ਉਥੇ ਮੌਜੂਦ ਲੋਕ ਖੁਸ਼ ਹੋ ਗਏ।
ਦਰਅਸਲ ਇਸ ਸਮਾਰੋਹ ਦੌਰਾਨ ਇਕ ਮੁਸਲਿਮ ਲੜਕੀ ਨੇ ਰਾਹੁਲ ਗਾਂਧੀ ਦੇ ਸੰਬੋਧਨ ਨੂੰ ਰੋਕਦੇ ਹੋਏ ਸੈਲਫੀ ਦੀ ਡਿਮਾਂਡ ਕੀਤੀ। ਸੈਲਫੀ ਦੀ ਡਿਮਾਂਡ ਕਰਦੇ ਹੋਏ ਲੜਕੀ ਨੇ ਕਿਹਾ ਕਿ ਸਰ ਮੇਰੀ ਇਕ ਬੇਨਤੀ ਹੈ ਤੁਹਾਡੇ ਅੱਗੇ, ਕਿ ਮੈਂ ਤੁਹਾਡੇ ਨਾਲ ਇਕ ਸੈਲਫੀ ਲੈ ਸਕਦੀ ਹਾਂ।  ਇਹ ਗੱਲ ਸੁਣਨ ਤੋਂ ਬਾਅਦ ਰਾਹੁਲ ਤੁਰੰਤ ਮੰਚ ਤੋਂ ਹੇਠਾਂ ਆ ਗਏ ਅਤੇ ਉਨ੍ਹਾਂ ਨੇ ਲੜਕੀ ਦੀ ਇਹ ਇੱਛਾ ਪੂਰੀ ਕਰਦੇ ਹੋਏ ਉਸ ਨਾਲ ਸੈਲਫੀ ਲਈ ਪੋਜ਼ ਦਿੱਤਾ। ਜਿਸ ਨੂੰ ਦੇਖ ਕੇ ਉਥੇ ਮੌਜੂਦ ਲੋਕਾਂ ਹੈਰਾਨ ਰਹਿ ਗਏ।


Related News