ਭਾਈਚਾਰੇ ਦੀ ਮਿਸਾਲ: ਮੁਸਲਮਾਨ ਜੋੜੇ ਨੇ ਮੰਦਰ ''ਚ ਕਰਵਾਇਆ ਨਿਕਾਹ, ਹਿੰਦੂ ਰੀਤਾਂ ਨਾਲ ਹੋਇਆ ਬਾਰਾਤ ਦਾ ਸੁਆਗਤ

03/06/2023 11:57:03 PM

ਸ਼ਿਮਲਾ (ਭਾਸ਼ਾ): ਸ਼ਿਮਲਾ ਦੇ ਰਾਮਪੁਰ 'ਚ ਹਿੰਦੂ-ਮੁਸਲਮਾਨ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਗਈ ਹੈ ਜਿੱਥੇ ਇਕ ਮੁਸਲਮਾਨ ਜੋੜੇ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਚਲਾਏ ਜਾ ਰਹੇ ਇਕ ਮੰਦਰ ਵਿਚ ਨਿਕਾਹ ਕਰਵਾਇਆ ਹੈ। ਸ਼ਿਮਲਾ ਜ਼ਿਲ੍ਹੇ ਦੇ ਇਸ ਛੋਟੇ ਜਿਹੇ ਸ਼ਹਿਰ ਦੇ ਸੱਤਿਆਨਾਰਾਇਣ ਮੰਦਰ 'ਚ ਰਾਸ਼ਟਰੀ ਸਵੈ ਸੇਵੀ ਸੰਘ ਦਾ ਦਫ਼ਤਰ ਹੈ। ਇਸ ਦੇ ਨੇੜੇ ਇਕ ਮਸਜਿਦ ਵੀ ਹੈ, ਪਰ ਪਰਿਵਾਰਾਂ ਨੇ ਨਿਕਾਹ ਲਈ ਮੰਦਰ ਨੂੰ ਚੁਣਿਆ। ਲਾੜਾ ਸਿਵਲ ਇੰਜੀਨੀਅਰ ਹੈ ਤੇ ਵਹੁਟੀ ਨੇ ਐੱਮ. ਟੈੱਕ ਦੀ ਡਿਗਰੀ ਕੀਤੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਕੋਰੋਨਾ ਮਗਰੋਂ ਹੁਣ ਨਵੇਂ ਵਾਇਰਸ ਦਾ ਖ਼ਤਰਾ! 6 ਬੱਚਿਆਂ ਦੀ ਮੌਤ, CM ਮਮਤਾ ਦਾ ਪਰਿਵਾਰਕ ਮੈਂਬਰ ਵੀ ਲਪੇਟ 'ਚ

ਇਕ ਮੌਲਵੀ ਨੇ ਦੋ ਵਕੀਲਾਂ ਤੇ ਦੋ ਗਵਾਹਾਂ ਦੀ ਮੌਜੂਦਗੀ ਵਿਚ ਨਿਕਾਹ ਪੜ੍ਹਾਇਆ। ਮੰਦਰ ਵਿਚ ਬਾਰਾਤ ਦਾ ਹਿੰਦੂ ਰੀਤਾਂ ਨਾਲ ਸੁਆਗਤ ਕੀਤਾ ਗਿਆ। ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਹਿੰਦੂ ਸੰਗਠਨਾਂ ਨੇ ਇਸ ਨਿਕਾਹ ਦਾ ਸਮਰਥਨ ਕੀਤਾ। ਵਹੁਟੀ ਦੇ ਪਿਤਾ ਨੇ ਕਿਹਾ ਕਿ ਨਿਕਾਹ ਸਮਾਗਮ ਵਿਚ ਸਾਰੇ ਧਰਮਾਂ ਦੇ ਲੋਕ ਸਾਮਲ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ - ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ ਹਜ਼ਾਰ-ਹਜ਼ਾਰ ਰੁਪਏ, ਇਸ ਸੂਬੇ 'ਚ ਅੱਜ ਤੋਂ ਸ਼ੁਰੂ ਹੋਵੇਗੀ ਯੋਜਨਾ

ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵਿਨੇ ਸ਼ਰਮਾ ਨੇ ਕਿਹਾ, "ਮੰਦਰ ਦੇ ਪ੍ਰਬੰਧਨ ਦੇ ਜ਼ਿੰਮੇਵਾਰੀ ਵਿਸ਼ਵ ਹਿੰਦੂ ਪ੍ਰੀਸ਼ਦ ਕੋਲ ਹੈ ਅਤੇ ਮੰਦਰ ਵਿਚ ਆਰ.ਐੱਸ.ਐੱਸ. ਦਾ ਦਫ਼ਤਰ ਵੀ ਹੈ। ਆਰ.ਐੱਸ.ਐੱਸ. 'ਤੇ ਅਕਸਰ ਮੁਸਲਿਮ ਵਿਰੋਧੀ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ ਤੇ ਅਜਿਹੇ ਵਿਚ ਇਹ ਵਿਆਹ ਸਮਾਗਮ ਭਾਈਚਾਰਕ ਸਾਂਝ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਇਹ ਆਪਸੀ ਭਾਈਚਾਰੇ ਦੀ ਇਕ ਅਨੋਖ਼ੀ ਮਿਸਾਲ ਹੈ ਜਿਸ ਦਾ ਪ੍ਰਸਾਰ ਕੀਤਾ ਜਾਣਾ ਚਾਹੀਦਾ ਹੈ।" 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News