ਮਿਊਜ਼ਿਕ ਇਵੈਂਟ ''ਚ ਪੀ ਲਈ ਹੱਦੋਂ ਵੱਧ ਸ਼ਰਾਬ ! ਬੰਦੇ ਦੀ ਹੋ ਗਈ ਮੌਤ, ਔਰਤ ਦੀ ਹਾਲਤ ਗੰਭੀਰ
Sunday, Jun 07, 2026 - 10:38 AM (IST)
ਨੈਸ਼ਨਲ ਡੈਸਕ- ਮੁੰਬਈ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਤਵਾਰ ਤੜਕਸਾਰ ਇੱਕ ਮਿਊਜ਼ਿਕ ਇਵੈਂਟ ਦੌਰਾਨ ਜ਼ਿਆਦਾ ਸ਼ਰਾਬ ਪੀ ਲੈਣ ਕਾਰਨ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਦੀ ਵੀ ਹਾਲਤ ਬੁਰੀ ਤਰ੍ਹਾਂ ਗੰਭੀਰ ਹੋ ਗਈ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪੁਲਸ ਮੁਤਾਬਕ ਇਹ ਘਟਨਾ ਵਰਲੀ ਇਲਾਕੇ ਵਿੱਚ ਸਥਿਤ ਐੱਨ.ਐੱਸ.ਸੀ.ਆਈ. ਡੋਮ ਵਿਖੇ ਆਯੋਜਿਤ 'ਕਲਾਂਗਕੁਐਂਸਲਰ ਆਲ ਨਾਈਟ ਲੌਂਗ' ਨਾਂ ਦੇ ਮਿਊਜ਼ਿਕ ਸ਼ੋਅ ਦੌਰਾਨ ਵਾਪਰੀ। ਇਸ ਪ੍ਰੋਗਰਾਮ 'ਚ ਕਈ ਲੋਕ ਸ਼ਾਮਲ ਹੋਏ ਸਨ ਤੇ ਉੱਥੇ ਡਾਂਸ ਕਰ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਤੇ ਔਰਤ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ। ਕੁਝ ਸਮੇਂ ਬਾਅਦ ਦੋਵਾਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ- ਭਾਰਤ ਬਾਰੇ ਪੁਤਿਨ ਦਾ ਵੱਡਾ ਬਿਆਨ ! 'ਧਮਕੀਆਂ' ਦੇਣ ਵਾਲਿਆਂ ਨੂੰ ਵੀ ਦੇ'ਤੀ Warning
ਵਿਅਕਤੀ ਨੂੰ ਬ੍ਰੀਚ ਕੈਂਡੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ, ਔਰਤ ਦੀ ਹਾਲਤ ਹੁਣ ਸਥਿਰ ਹੈ ਅਤੇ ਉਹ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ। ਮੁਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਸਰੀਰ 'ਚ ਪਾਣੀ ਦੀ ਭਾਰੀ ਕਮੀ ਹੋਣਾ ਵੀ ਮੌਤ ਦਾ ਇੱਕ ਮੁੱਖ ਕਾਰਨ ਹੋ ਸਕਦਾ ਹੈ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਦਾ ਪਤਾ ਪੂਰੀ ਜਾਂਚ ਤੋਂ ਬਾਅਦ ਹੀ ਲੱਗੇਗਾ। ਫਿਲਹਾਲ ਤਾਰਦੇਓ ਪੁਲਸ ਨੇ ਮਾਮਲਾ ਦਰਜ ਕਰਕੇ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਮੁੰਬਈ ਦੇ ਗੋਰੇਗਾਂਓ ਇਲਾਕੇ ਦੇ ਨੇਸਕੋ ਐਗਜ਼ੀਬਿਸ਼ਨ ਸੈਂਟਰ 'ਚ ਇੱਕ ਮਿਊਜ਼ਿਕ ਕੰਸਰਟ ਦੌਰਾਨ ਐੱਮ.ਬੀ.ਏ. ਦੇ ਦੋ ਵਿਦਿਆਰਥੀਆਂ ਦੀ ਡਰੱਗਜ਼ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ- 'Sorry ਜੀ, Wrong ਨੰਬਰ...' ਤੋਂ ਸਿੱਧਾ ਵਿਆਹ ! ਅੱਧੀ ਉਮਰ ਦੇ ਮੁੰਡੇ ਨਾਲ ਭੱਜ ਗਈ 5 ਜਵਾਕਾਂ ਦੀ ਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
