ਨਾਈਜੀਰੀਆ ’ਚ ਬੰਦੂਕਧਾਰੀਆਂ ਦਾ ਖ਼ੂਨੀ ਹਮਲਾ, 30 ਲੋਕਾਂ ਦੀ ਦਰਦਨਾਕ ਮੌਤ
Tuesday, Jul 28, 2026 - 03:45 AM (IST)
ਅਬੂਜਾ (ਏਜੰਸੀ) : ਨਾਈਜੀਰੀਆ ਦੇ ਉੱਤਰੀ ਸੂਬੇ ਕਡੁਨਾ ਵਿਚ ਐਤਵਾਰ ਦੇਰ ਰਾਤ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਭਾਈਚਾਰੇ ’ਤੇ ਹਮਲਾ ਕਰ ਦਿੱਤਾ, ਜਿਸ ’ਚ ਬੱਚਿਆਂ ਸਮੇਤ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਦੀ ਪੁਸ਼ਟੀ ਸਥਾਨਕ ਮੀਡੀਆ ਨੇ ਸੋਮਵਾਰ ਨੂੰ ਕਰਦੇ ਹੋਏ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : US: ਫੂਡ ਫੈਸਟੀਵਲ 'ਚ ਅੰਨ੍ਹੇਵਾਹ ਗੋਲੀਬਾਰੀ 'ਚ 3 ਦੀ ਮੌਤ ਤੇ 4 ਜ਼ਖ਼ਮੀ, ਇਕ ਸ਼ੱਕੀ ਹਿਰਾਸਤ 'ਚ
ਨਾਈਜੀਰੀਆ ਦੇ ਅਖ਼ਬਾਰ ‘ਦਿ ਪੰਚ ਨਿਊਜ਼ਪੇਪਰਜ਼’ ਅਨੁਸਾਰ, ਕੌਰੂ ਲੋਕਲ ਗਵਰਨਮੈਂਟ ਏਰੀਆ ਦੇ ਨਾਰੀਡੋਨ ਭਾਈਚਾਰੇ ਵਿਚ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਅਤੇ ਘਰਾਂ ਦੇ ਨਾਲ-ਨਾਲ ਦੁਕਾਨਾਂ ਨੂੰ ਵੀ ਅੱਗ ਲਗਾ ਦਿੱਤੀ, ਜਿਸ ਨਾਲ ਕਈ ਨਿਵਾਸੀ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਕਈ ਲੋਕਾਂ ਦੀ ਹਾਲਤ ਗੰਭੀਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
