ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਸਬੰਧਤ ਜ਼ਮੀਨ ਦੀ ਨਿਲਾਮੀ, 3 ਲੋਕਾਂ ਨੇ ਖ਼ਰੀਦੀ

Thursday, Nov 14, 2024 - 04:15 PM (IST)

ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਸਬੰਧਤ ਜ਼ਮੀਨ ਦੀ ਨਿਲਾਮੀ, 3 ਲੋਕਾਂ ਨੇ ਖ਼ਰੀਦੀ

ਬਾਗਪਤ (ਏਜੰਸੀ)- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਕੋਟਾਨਾ ਵਿਚ ਸਥਿਤ ਦੁਸ਼ਮਣ ਜਾਇਦਾਦ ਦੇ ਅਧੀਨ ਆਉਂਦੀ 2 ਹੈਕਟੇਅਰ ਜ਼ਮੀਨ ਨੂੰ 3 ਲੋਕਾਂ ਨੇ ਇਕ ਨਿਲਾਮੀ ਵਿਚ ਖਰੀਦਣ ਤੋਂ ਬਾਅਦ ਉਸ ਦੀ 25 ਫ਼ੀਸਦੀ ਰਕਮ ਜਮ੍ਹਾ ਕਰਵਾ ਦਿੱਤੀ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਨਿਲਾਮੀ ਵਿੱਚ ਜਿਹੜੀਆਂ ਜ਼ਮੀਨਾਂ ਵੇਚੀਆਂ ਗਈਆਂ ਹਨ, ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਸਬੰਧਤ ਦੱਸੀਆਂ ਗਈਆਂ ਹਨ। ਜ਼ਿਲ੍ਹੇ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ (ਏ.ਡੀ.ਐੱਮ.) ਪੰਕਜ ਵਰਮਾ ਨੇ ਮੁਤਾਬਕ ਕੁੱਲ 13 ਵਿੱਘੇ ਜ਼ਮੀਨ ਵਾਲੇ 8 ਪਲਾਟ 3 ਵਿਅਕਤੀਆਂ ਵੱਲੋਂ ਆਨਲਾਈਨ ਨਿਲਾਮੀ ਰਾਹੀਂ 1 ਕਰੋੜ 38 ਲੱਖ 16 ਹਜ਼ਾਰ ਰੁਪਏ ਵਿੱਚ ਖਰੀਦੇ ਗਏ ਹਨ।

ਇਹ ਵੀ ਪੜ੍ਹੋ: ਟਰੰਪ ਨੇ ਉਡਾਇਆ ਮਸਕ ਦਾ ਮਜ਼ਾਕ; ਕਿਹਾ - ਐਲੋਨ ਘਰ ਹੀ ਨਹੀਂ ਜਾਂਦੇ, ਮੈਂ ਉਨ੍ਹਾਂ ਤੋਂ ਪਿੱਛਾ ਨਹੀਂ ਛੁਡਾ ਪਾ ਰਿਹਾ

ਉਨ੍ਹਾਂ ਨੇ ਇਸ ਪੈਸੇ ਦਾ 25 ਫੀਸਦੀ ਜਮ੍ਹਾ ਕਰਵਾਉਣਾ ਸੀ, ਜੋ ਉਹ ਕਰਵਾ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਨਿਲਾਮ ਕੀਤੀ ਗਈ ਜਾਇਦਾਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਪਰਿਵਾਰਕ ਮੈਂਬਰਾਂ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਵਰਮਾ ਮੁਤਾਬਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਅਤੇ ਨਾ ਹੀ ਕੋਈ ਸਬੂਤ ਸਾਹਮਣੇ ਆਇਆ ਹੈ ਕਿ ਨੂਰੂ, ਪਰਵੇਜ਼ ਮੁਸ਼ੱਰਫ ਦਾ ਰਿਸ਼ਤੇਦਾਰ ਸੀ। ਮਾਲੀਆ ਰਿਕਾਰਡ ਵਿਚ ਇਹ ਜਾਇਦਾਦ ਨੂਰੂ ਦੇ ਨਾਂ ਦਰਜ ਹੈ, ਜਿਸ ਦੀ ਨਿਲਾਮੀ ਕੀਤੀ ਗਈ ਹੈ। ਰਿਕਾਰਡ ਸਿਰਫ ਇਹ ਦਰਸਾਉਂਦੇ ਹਨ ਕਿ ਨੂਰੂ ਇੱਕ ਨਿਵਾਸੀ ਸੀ, ਜੋ 1965 ਵਿੱਚ ਪਾਕਿਸਤਾਨ ਚਲਾ ਗਿਆ ਸੀ।"

ਇਹ ਵੀ ਪੜ੍ਹੋ: ਭੀੜ-ਭੜੱਕੇ 'ਤੇ ਚਾਰਜ ਲਗਾਉਣ ਦੀ ਤਿਆਰੀ 'ਚ ਸਰਕਾਰ, ਇਸ ਵੱਡੀ ਸਮੱਸਿਆ ਤੋਂ ਮਿਲੇਗੀ ਮੁਕਤੀ

ਪੰਕਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਜ਼ਮੀਨ ਨੂੰ ਦੁਸ਼ਮਣ ਦੀ ਜਾਇਦਾਦ ਘੋਸ਼ਿਤ ਕੀਤਾ ਸੀ ਅਤੇ ਇਸ ਦੀ ਵਿਕਰੀ ਸਥਾਪਤ ਨਿਯਮਾਂ ਅਨੁਸਾਰ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਬਰੌਟ ਤਹਿਸੀਲ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਪਿੰਡ ਕੋਟਾਣਾ ਵਿੱਚ ਸਥਿਤ ਇਹ ਜ਼ਮੀਨ ਰਿਹਾਇਸ਼ੀ ਸ਼੍ਰੇਣੀ ਵਿੱਚ ਨਹੀਂ ਆਉਂਦੀ। ਇਸ ਦੌਰਾਨ ਬਰੌਤ ਦੇ ਉਪ ਜ਼ਿਲ੍ਹਾ ਮੈਜਿਸਟਰੇਟ ਅਮਰ ਵਰਮਾ ਨੇ ਪਹਿਲਾਂ ਹੀ ਦੱਸਿਆ ਹੈ ਕਿ ਮੁਸ਼ੱਰਫ਼ ਦੇ ਦਾਦਾ ਕੋਟਾਨਾ ਵਿੱਚ ਰਹਿੰਦੇ ਸਨ। ਜਿੱਥੋਂ ਤੱਕ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦਾ ਸਵਾਲ ਹੈ, ਉਹ ਦਿੱਲੀ ਵਿੱਚ ਪੈਦਾ ਹੋਏ ਸਨ। ਉਹ ਇੱਥੇ ਕਦੇ ਨਹੀਂ ਆਏ ਅਤੇ ਇਨ੍ਹਾਂ ਲੋਕਾਂ ਦੀ ਇੱਥੇ ਸਾਂਝੀ ਜ਼ਮੀਨ ਹੈ। ਵਰਮਾ ਮੁਤਾਬਕ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਪਿਤਾ ਸਈਅਦ ਮੁਸ਼ੱਰਫੂਦੀਨ ਅਤੇ ਮਾਂ ਜ਼ਰੀਨ ਬੇਗਮ ਕਦੇ ਵੀ ਇਸ ਪਿੰਡ 'ਚ ਨਹੀਂ ਰਹੇ, ਪਰ ਉਨ੍ਹਾਂ ਦੇ ਚਾਚਾ ਹੁਮਾਯੂੰ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸਨ। ਉਨ੍ਹਾਂ ਕਿਹਾ, 'ਪਿੰਡ ਵਿੱਚ ਇੱਕ ਘਰ ਵੀ ਹੈ, ਜਿੱਥੇ ਹੁਮਾਯੂੰ ਆਜ਼ਾਦੀ ਤੋਂ ਪਹਿਲਾਂ ਰਹਿੰਦੇ ਸਨ। 2010 ਵਿੱਚ ਇਸ ਜ਼ਮੀਨ ਨੂੰ ਦੁਸ਼ਮਣ ਦੀ ਜਾਇਦਾਦ ਘੋਸ਼ਿਤ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਬਰਡ ਫਲੂ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News