ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ''ਚ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕਰ''ਤਾ ਕਤਲ

Tuesday, Sep 03, 2024 - 10:48 PM (IST)

ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ''ਚ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਕਰ''ਤਾ ਕਤਲ

ਇਟਾਵਾ — ਇਟਾਵਾ ਜ਼ਿਲਾ ਹੈੱਡਕੁਆਰਟਰ ਸ਼ਹਿਰ ਦੇ ਕੋਤਵਾਲੀ ਇਲਾਕੇ 'ਚ ਮੰਗਲਵਾਰ ਦੁਪਹਿਰ ਨੂੰ ਇਕ ਵਿਅਕਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਆਪਣੀ ਪਤਨੀ ਦਾ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਸ ਕਪਤਾਨ (ਐਸ.ਐਸ.ਪੀ.) ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਸਿਟੀ ਕੋਤਵਾਲੀ ਖੇਤਰ ਅਧੀਨ ਪੈਂਦੇ ਮੁਹੱਲਾ ਕਟੜਾ ਸ਼ਮਸ਼ੇਰ ਖਾਨ ਵਿੱਚ ਆਪਣੇ ਸਹੁਰੇ ਘਰ ਪਹੁੰਚ ਕੇ ਗੁਲਫਾਮ ਨੇ ਆਪਣੀ ਪਤਨੀ ਫਰੀਨ (24) ਦਾ ਤੇਜ਼ਧਾਰ ਹਥਿਆਰਾਂ ‘ਬਾਂਕਾ’ ਨਾਲ ਸਿਰ ਅਤੇ ਗਰਦਨ 'ਤੇ ਕਈ ਵਾਰ ਕੀਤੇ। ਖੂਨ ਨਾਲ ਲੱਥਪੱਥ ਫਰੀਨ ਨੂੰ ਜ਼ਖਮੀ ਹਾਲਤ 'ਚ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਵਰਮਾ ਨੇ ਦੱਸਿਆ ਕਿ ਘਟਨਾ ਸਮੇਂ ਚੀਕ-ਚਿਹਾੜਾ ਸੁਣ ਕੇ ਪਰਿਵਾਰਕ ਮੈਂਬਰ ਗੁਆਂਢੀਆਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਥਾਣਾ ਸਦਰ ਕੋਤਵਾਲੀ ਦੇ ਮੁਹੱਲਾ ਉਜ਼ੈਦੀ ਵਾਸੀ ਗੁਲਫਾਮ ਨੂੰ ਫੜ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪਤੀ ਨੂੰ ਹਿਰਾਸਤ 'ਚ ਲੈ ਲਿਆ। ਉਸ ਨੇ ਦੱਸਿਆ ਕਿ ਗੁਲਫਾਮ ਦਾ ਵਿਆਹ 6 ਸਾਲ ਪਹਿਲਾਂ ਕਟੜਾ ਸ਼ਮਸ਼ੇਰ ਖਾਂ ਦੀ ਰਹਿਣ ਵਾਲੀ ਫਰੀਨ ਬਾਨੋ ਨਾਲ ਹੋਇਆ ਸੀ ਅਤੇ ਕਰੀਬ 7 ਮਹੀਨੇ ਪਹਿਲਾਂ ਪਤੀ-ਪਤਨੀ ਦੇ ਝਗੜੇ ਕਾਰਨ ਫਰੀਨ ਆਪਣੇ ਪੇਕੇ ਘਰ ਰਹਿ ਰਹੀ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਗੁਲਫਾਮ ਨੂੰ ਸ਼ੱਕ ਸੀ ਕਿ ਫਰੀਨ ਦੇ ਉਸ ਦੇ ਭਤੀਜੇ ਨਾਲ ਸਬੰਧ ਸਨ, ਇਸ ਲਈ ਉਸ ਨੇ ਆਪਣੇ ਸਹੁਰੇ ਘਰ ਪਹੁੰਚ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ ਵਿੱਚ ਅਗਾਊਂ ਕਾਨੂੰਨੀ ਕਾਰਵਾਈ ਕਰ ਰਹੀ ਹੈ।


author

Inder Prajapati

Content Editor

Related News