JDU ਬਲਾਕ ਪ੍ਰਧਾਨ ਦਾ ਕਤਲ, ਬਦਮਾਸ਼ਾਂ ਨੇ ਸੈਲੂਨ ''ਚ ਦਾਖ਼ਲ ਹੋ ਕੇ ਸਿਰ ''ਚ ਮਾਰੀ ਗੋਲੀ
Wednesday, Aug 07, 2024 - 10:49 PM (IST)
ਨੈਸ਼ਨਲ ਡੈਸਕ : ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਧਨਹਾ ਥਾਣਾ ਖੇਤਰ 'ਚ ਬੁੱਧਵਾਰ ਨੂੰ ਅਪਰਾਧੀਆਂ ਨੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਭੀਤਹਾ ਬਲਾਕ ਪ੍ਰਧਾਨ ਵਿਭਵ ਰਾਏ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਜੇਡੀਯੂ ਦੇ ਬਲਾਕ ਪ੍ਰਧਾਨ ਵਿਭਵ ਰਾਏ ਤਮਕੂਹਾ ਬਾਜ਼ਾਰ ਦੇ ਇਕ ਸੈਲੂਨ ਵਿਚ ਆਪਣੀ ਦਾੜ੍ਹੀ ਮੁੰਨਵਾ ਰਹੇ ਸਨ। ਇਸ ਦੌਰਾਨ ਦੋ ਅਪਰਾਧੀ ਅੰਦਰ ਆਏ ਅਤੇ ਵਿਭਵ ਰਾਏ ਦੇ ਸਿਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਹ ਭੀਤਹਾ ਬਲਾਕ ਦੀ ਗੁਲਹਰੀਆ ਪੰਚਾਇਤ ਦੇ ਪ੍ਰਧਾਨ ਅਤੇ ਪੈਕਸ ਪ੍ਰਧਾਨ ਵੀ ਰਹਿ ਚੁੱਕੇ ਹਨ।
ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਘਟਨਾ 'ਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਬਿਹਾਰ-ਯੂਪੀ ਸਰਹੱਦ ਨੂੰ ਸੀਲ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8