ਭੂਤ ਕੱਢਣ ਲਈ ਬੇਟੀ ਨੂੰ ਭੁੱਖਾ-ਪਿਆਸਾ ਰੱਖਿਆ, ਬੰਨ੍ਹ ਕੇ ਕੁੱਟਦੇ ਰਹੇ ਤੇ ਮਰਨ ਤੋਂ ਬਾਅਦ...

Friday, Oct 14, 2022 - 05:12 AM (IST)

ਭੂਤ ਕੱਢਣ ਲਈ ਬੇਟੀ ਨੂੰ ਭੁੱਖਾ-ਪਿਆਸਾ ਰੱਖਿਆ, ਬੰਨ੍ਹ ਕੇ ਕੁੱਟਦੇ ਰਹੇ ਤੇ ਮਰਨ ਤੋਂ ਬਾਅਦ...

ਨੈਸ਼ਨਲ ਡੈਸਕ : ਗੁਜਰਾਤ 'ਚ ਅੰਧਵਿਸ਼ਵਾਸ ਕਾਰਨ ਧੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪਿਤਾ ਅਤੇ ਤਾਏ ਨੂੰ ਸ਼ੱਕ ਸੀ ਕਿ ਲੜਕੀ ਨੂੰ ਭੂਤ ਚਿੰਬੜੇ ਹੋਏ ਹਨ। ਅਜਿਹੇ 'ਚ ਲੜਕੀ ਨੂੰ ਗੰਨੇ ਦੇ ਖੇਤ 'ਚ ਬੰਨ੍ਹ ਕੇ ਕੁੱਟਿਆ ਗਿਆ। ਉਸ ਨੂੰ ਭੁੱਖਾ ਰੱਖਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਤੰਤਰ-ਮੰਤਰ ਵਿੱਚ ਵਿਸ਼ਵਾਸ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਭੂਤ ਤਾਂਤਰਿਕ ਰਸਮਾਂ ਅਤੇ ਕੁੱਟਮਾਰ ਕਰਕੇ ਭੱਜ ਜਾਏਗਾ। ਜਦੋਂ ਬੱਚੀ ਦੀ ਮਾਂ ਅਤੇ ਨਾਨੇ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਐੱਫ.ਆਈ.ਆਰ. ਦਰਜ ਕਰਵਾਈ ਤਾਂ ਮਾਮਲਾ ਸਾਹਮਣੇ ਆਇਆ। ਘਟਨਾ ਗਿਰ ਸੋਮਨਾਥ ਜ਼ਿਲ੍ਹੇ ਦੇ ਤਲਾਲਾ ਦੇ ਧਾਵਾ ਪਿੰਡ ਦੀ ਹੈ।

PunjabKesari

ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ ਅਧਿਆਪਕਾਂ ਦੀ ਹੋਵੇਗੀ ਭਰਤੀ, ਸਿੱਖਿਆ ਵਿਭਾਗ ਨੇ ਕੱਢਿਆ ਇਸ਼ਤਿਹਾਰ

ਪੁਲਸ ਮੁਤਾਬਕ ਮ੍ਰਿਤਕ ਧੈਰਿਆ ਦੀ ਉਮਰ 14 ਸਾਲ ਸੀ। ਉਹ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਤੇ ਕਰੀਬ ਇਕ ਸਾਲ ਤੋਂ ਆਪਣੇ ਤਾਏ ਦਿਲੀਪ ਅਕਬਰੀ ਦੇ ਘਰ ਧਾਵਾ ਪਿੰਡ ਵਿਚ ਰਹਿ ਰਹੀ ਸੀ। ਤਾਇਆ ਤੰਤਰ-ਮੰਤਰ 'ਚ ਰੱਖਦਾ ਸੀ। 1 ਅਕਤੂਬਰ ਨੂੰ ਉਸ ਨੇ ਹੀ ਸੂਰਤ ਦੇ ਰਹਿਣ ਵਾਲੇ ਆਪਣੇ ਭਰਾ ਯਾਨੀ ਧੈਰਿਆ ਦੇ ਪਿਤਾ ਭਾਵੇਸ਼ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੀ ਬੇਟੀ ਨੂੰ ਭੂਤ ਚਿੰਬੜੇ ਹੋਏ ਹਨ। ਪਿਤਾ ਸੂਰਤ ਤੋਂ ਧਾਵਾ ਪਹੁੰਚਿਆ। ਇਸ ਤੋਂ ਬਾਅਦ ਦੋਵਾਂ ਨੇ ਸਲਾਹ ਕਰਕੇ ਬੇਟੀ ਦਾ ਭੂਤ ਕੱਢਣ ਲਈ ਤੰਤਰ ਦਾ ਰਸਤਾ ਚੁਣਿਆ।

ਇਹ ਵੀ ਪੜ੍ਹੋ : ਸਰਹੱਦ ਪਾਰ: ਕਰਾਚੀ ਦੇ ਪੁਲਸ ਸਟੇਸ਼ਨ ਤੋਂ 20.70 ਕਰੋੜ ਰੁਪਏ ਦੀ ਨਕਦੀ ਚੋਰੀ

1 ਅਕਤੂਬਰ ਨੂੰ ਦਿਲੀਪ ਅਤੇ ਭਾਵੇਸ਼ ਧੈਰਿਆ ਨੂੰ ਪਿੰਡ ਦੇ ਗੰਨੇ ਦੇ ਖੇਤ 'ਚ ਲੈ ਗਏ ਅਤੇ ਉੱਥੇ ਉਸ ਨੂੰ ਬੰਨ੍ਹ ਦਿੱਤਾ। 2 ਦਿਨਾਂ ਬਾਅਦ ਦੋਵੇਂ ਭਰਾ ਫਿਰ ਖੇਤ ਵਿੱਚ ਪਹੁੰਚੇ ਅਤੇ ਧੈਰਿਆ ਦੀ ਕੁੱਟਮਾਰ ਕੀਤੀ। ਇਸ 'ਤੇ ਧੈਰਿਆ ਬੇਸੁੱਧ ਹੋ ਗਈ। ਦੋਵੇਂ ਭਰਾ ਉਸ ਨੂੰ ਉਸੇ ਹਾਲਤ ਵਿਚ ਛੱਡ ਕੇ ਘਰ ਆ ਗਏ। 5 ਅਕਤੂਬਰ ਨੂੰ ਉਹ ਫਿਰ ਖੇਤ ਗਏ ਤਾਂ ਦੇਖਿਆ ਕਿ ਬੇਟੀ ਉਸੇ ਹਾਲਤ 'ਚ ਪਈ ਸੀ। ਫਿਰ ਵੀ ਉਨ੍ਹਾਂ ਨੇ ਕੁਝ ਨਹੀਂ ਕੀਤਾ। 7 ਅਕਤੂਬਰ ਨੂੰ ਸਵੇਰੇ 11 ਵਜੇ ਜਦੋਂ ਦੋਵੇਂ ਖੇਤ ਪਹੁੰਚੇ ਤਾਂ ਬੇਟੀ ਦੇ ਸਰੀਰ 'ਚੋਂ ਬਦਬੂ ਆ ਰਹੀ ਸੀ। ਉਨ੍ਹਾਂ ਸੋਚਿਆ ਕਿ ਬੇਟੀ ਦੀ ਮੌਤ ਹੋ ਗਈ ਹੈ। ਦੋਵਾਂ ਨੇ ਉਸੇ ਰਾਤ ਬੇਟੀ ਦੀ ਲਾਸ਼ ਨੂੰ ਖੇਤ ਵਿੱਚ ਸਾੜ ਦਿੱਤਾ। ਅਗਲੇ ਦਿਨ ਸੂਰਤ ਵਿੱਚ ਰਹਿ ਰਹੀ ਲੜਕੀ ਦੀ ਮਾਂ ਨੂੰ ਧੀ ਦੀ ਮੌਤ ਦੀ ਸੂਚਨਾ ਦਿੱਤੀ ਗਈ।

PunjabKesari

ਇਹ ਵੀ ਪੜ੍ਹੋ : 'ਆਪ' ਵਰਕਰ ਦੇ ਪੁੱਤ 'ਤੇ ਜਾਨਲੇਵਾ ਹਮਲਾ, ਮੌਕੇ 'ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ

ਮਾਂ ਨੇ ਇਹ ਖ਼ਬਰ ਆਪਣੇ ਪਿਤਾ ਨੂੰ ਦੱਸੀ ਤਾਂ ਦੋਵੇਂ ਪਿੰਡ ਪਹੁੰਚੇ ਅਤੇ ਭਾਵੇਸ਼ ਨੂੰ ਪੁੱਛਿਆ ਕਿ ਅੰਤਿਮ ਸੰਸਕਾਰ ਲਈ ਸਾਡਾ ਇੰਤਜ਼ਾਰ ਕਿਉਂ ਨਹੀਂ ਕੀਤਾ ਗਿਆ। ਸ਼ੱਕ ਹੋਣ 'ਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਖੇਤ 'ਚੋਂ ਕੁਝ ਸਾਮਾਨ ਅਤੇ ਬੇਟੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਜਾਂਚ ਵਿੱਚ ਪੁਲਸ ਨੂੰ ਸੀ.ਸੀ.ਟੀ.ਵੀ. ਫੁਟੇਜ ਵੀ ਮਿਲੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News