ਸਨਸਨੀਖੇਜ਼ ਵਾਰਦਾਤ ਨਾਲ ਦਹਿਲੀ ਦਿੱਲੀ; ਪੁੱਤ ਨੇ ਆਪਣੇ ਹੱਥੀਂ ਮਾਰ ਮੁਕਾਇਆ ਪੂਰਾ ਪਰਿਵਾਰ

Wednesday, Nov 23, 2022 - 10:10 AM (IST)

ਸਨਸਨੀਖੇਜ਼ ਵਾਰਦਾਤ ਨਾਲ ਦਹਿਲੀ ਦਿੱਲੀ; ਪੁੱਤ ਨੇ ਆਪਣੇ ਹੱਥੀਂ ਮਾਰ ਮੁਕਾਇਆ ਪੂਰਾ ਪਰਿਵਾਰ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਸਨਸਨੀਖੇਜ਼ ਵਾਰਦਾਤ ਨਾਲ ਦਹਿਲ ਉੱਠੀ ਹੈ। ਦਿੱਲੀ ਦੇ ਸਾਊਥ ਵੈਸਟ ਜ਼ਿਲ੍ਹੇ ਦੇ ਪਾਲਮ ਇਲਾਕੇ ’ਚ ਇਕ ਘਰ ’ਚੋਂ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਮਾਮਲਾ ਖ਼ੁਦਕੁਸ਼ੀ ਦਾ ਨਹੀਂ ਸਗੋਂ ਕਤਲ ਦਾ ਹੈ। ਦਰਅਸਲ ਕਲਯੁੱਗੀ ਪੁੱਤਰ ਨੇ ਆਪਣੇ ਹੀ ਮਾਂ-ਬਾਪ, ਭੈਣ ਅਤੇ ਦਾਦੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਦੋਸ਼ੀ ਪੁੱਤਰ ਨਸ਼ੇ ਦਾ ਆਦੀ ਸੀ ਅਤੇ ਆਏ ਦਿਨ ਘਰ ’ਚ ਪੈਸਿਆਂ ਨੂੰ ਲੈ ਕੇ ਝਗੜਾ ਕਰਦਾ ਸੀ। ਜਿਸ ਕਾਰਨ ਉਸ ਨੇ ਆਪਣਾ ਪੂਰਾ ਪਰਿਵਾਰ ਹੀ ਮੌਤ ਦੀ ਨੀਂਦ ਸੁਆ ਦਿੱਤਾ।

ਇਹ ਵੀ ਪੜ੍ਹੋ- ਸਖ਼ਤ ਮਿਹਨਤਾਂ ਨੂੰ ਪਿਆ ਬੂਰ; ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਬਣੀ ‘ਨਿਊਰੋਸਰਜਨ’, ਕੁੜੀਆਂ ਲਈ ਬਣੀ ਪ੍ਰੇਰਨਾ

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਪਾਲਮ ਇਲਾਕੇ ’ਚ ਮੰਗਲਵਾਰ ਰਾਤ ਨੂੰ ਵਾਪਰੀ। ਬੀਤੀ ਰਾਤ ਵੀ ਹਮੇਸ਼ਾ ਵਾਂਗ ਘਰ ’ਚ ਝਗੜਾ ਹੋਇਆ ਅਤੇ ਨਸ਼ੇੜੀ ਪੁੱਤਰ ਨੇ ਆਪਣੇ ਪੂਰੇ ਪਰਿਵਾਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਮਗਰੋਂ ਫਰਾਰ ਹੋ ਰਹੇ ਦੋਸ਼ੀ ਪੁੱਤਰ ਨੂੰ ਗੁਆਂਢ ’ਚ ਰਹਿਣ ਵਾਲੇ ਲੋਕਾਂ ਨੇ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਪਾਲਮ ਥਾਣਾ ਪੁਲਸ ਨੇ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਮਟ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਲੜਕੇ ਦਾ ਨਾਂ ਕੇਸ਼ਵ ਹੈ।

ਇਹ ਵੀ ਪੜ੍ਹੋ-  ਗੋਦ ਲਏ ਗਏ ਬੱਚਿਆਂ ਦੇ ਅਧਿਕਾਰ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫ਼ੈਸਲਾ

ਪੁਲਸ ਨੇ ਦੱਸਿਆ ਕਿ ਦੋਸ਼ੀ ਲੜਕੇ ਦਾ ਨਾਂ ਕੇਸ਼ਵ ਹੈ। ਉਹ ਨਸ਼ੇ ਦੀ ਆਦਤ ਕਰ ਕੇ ਪਰਿਵਾਰ ਵੱਲੋਂ ਝਿੜਕਣ ’ਤੇ ਨਾਰਾਜ਼ ਸੀ। ਜਿਸ ਕਾਰਨ ਗੁੱਸੇ ’ਚ ਆ ਕੇ ਉਸ ਨੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਪੁਲਸ ਨੇ ਅਪਰਾਧ ’ਚ ਇਸਤੇਮਾਲ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ। ਮਰਨ ਵਾਲਿਆਂ ’ਚ ਪਿਤਾ ਦਿਨੇਸ਼ ਕੁਮਾਰ (42), ਮਾਤਾ ਦਰਸ਼ਨ ਸੈਨੀ (40), ਦਾਦੀ ਦੀਵਾਨੋ ਦੇਵੀ (75) ਅਤੇ ਭੈਣ ਉਰਵਸ਼ੀ (22) ਹੈ। ਪੁਲਸ ਨੇ ਅਪਰਾਧ ’ਚ ਇਸਤੇਮਾਲ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ-  ਸੰਸਦ ਮੈਂਬਰਾਂ ਤੇ ਵਿਧਾਇਕਾਂ ਖ਼ਿਲਾਫ਼ ਵਧੀ ਅਪਰਾਧਿਕ ਕੇਸਾਂ ਦੀ ਗਿਣਤੀ, ਹੈਰਾਨ ਕਰਦੇ ਨੇ ਅੰਕੜੇ: SC

 

 


author

Tanu

Content Editor

Related News