ਭਜਨਪੁਰਾ ਕਤਲਕਾਂਡ: ਪੈਸਿਆਂ ਦੀ ਖਾਤਰ ਪੂਰੇ ਪਰਿਵਾਰ ਨੂੰ ਉਤਾਰਿਆਂ ਮੌਤ ਦੇ ਘਾਟ

Friday, Feb 14, 2020 - 12:57 PM (IST)

ਭਜਨਪੁਰਾ ਕਤਲਕਾਂਡ: ਪੈਸਿਆਂ ਦੀ ਖਾਤਰ ਪੂਰੇ ਪਰਿਵਾਰ ਨੂੰ ਉਤਾਰਿਆਂ ਮੌਤ ਦੇ ਘਾਟ

ਨਵੀਂ ਦਿੱਲੀ—ਦਿੱਲੀ ਦੇ ਭਜਨਪੁਰਾ ਇਲਾਕੇ 'ਚ ਇਕ ਪਰਿਵਾਰ ਦੇ 5 ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਦਰਅਸਲ ਦੋਸ਼ੀ ਮ੍ਰਿਤਕ ਪਰਿਵਾਰ ਦਾ ਰਿਸ਼ਤੇਦਾਰ ਹੀ ਨਿਕਲਿਆ ਅਤੇ ਉਸ ਨੇ ਮਾਮੂਲੀ ਵਿਵਾਦ 'ਚ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜ਼ਾਮ ਦੇ ਦਿੱਤਾ। 28 ਸਾਲਾਂ ਪ੍ਰਭੂ ਚੌਧਰੀ ਨਾਮੀ ਦੋਸ਼ੀ ਨੇ ਉਕਤ ਪਰਿਵਾਰ ਦੇ ਮੁਖੀ ਸ਼ੰਭੂ ਨਾਥ ਕੋਲੋਂ ਉਧਾਰ ਲਏ ਹੋਏ 30 ਹਜ਼ਾਰ ਰੁਪਏ ਵਾਪਸ ਨਾ ਕਰਨ ਕਾਰਣ ਉਸ ਦੀ ਪਤਨੀ ਸੁਨੀਤਾ ਹੱਥੋਂ ਹੋਈ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਪਰਿਵਾਰ ਦੇ 5 ਮੈਂਬਰਾਂ ਦੀ ਹੱਤਿਆ ਕਰ ਦਿੱਤੀ ਸੀ।

ਪੁਲਸ ਸੂਤਰਾਂ ਮੁਤਾਬਕ ਪ੍ਰਭੂ ਪਰਿਵਾਰ ਦੇ ਮੁਖੀ ਸ਼ੰਭੂ ਨਾਥ ਦੀ ਭੂਆ ਦਾ ਪੁੱਤਰ ਹੈ। ਉਸ ਨੇ ਸ਼ੰਭੂ ਕੋਲੋਂ 30 ਹਜ਼ਾਰ ਰੁਪਏ ਉਧਾਰ ਲਏ ਹੋਏ ਸਨ। ਸ਼ੰਭੂ ਦੀ ਪਤਨੀ ਸੁਨੀਤਾ ਕਈ ਵਾਰ ਉਸ ਨੂੰ ਪੈਸੇ ਵਾਪਸ ਕਰਨ ਲਈ ਕਹਿ ਚੁੱਕੀ ਸੀ। ਇਸ ਮੁੱਦੇ 'ਤੇ ਇਕ-ਦੋ ਵਾਰ ਦੋਵਾਂ ਦਰਮਿਆਨ ਲੜਾਈ ਵੀ ਹੋਈ ਸੀ। ਪ੍ਰਭੂ ਇਸ ਨੂੰ ਆਪਣੀ ਬੇਇੱਜ਼ਤੀ ਸਮਝ ਰਿਹਾ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਸ਼ੰਭੂ ਨਾਥ, ਸੁਨੀਤਾ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਹੱਤਿਆ ਕਰ ਦਿੱਤੀ ਸੀ। ਕਤਲ ਕਰਨ ਲਈ ਉਸ ਨੇ ਰਾਡਾਂ ਦੀ ਵਰਤੋਂ ਕੀਤੀ।

ਇੰਝ ਦਿੱਤਾ ਵਾਰਦਾਤ ਨੂੰ ਅੰਜ਼ਾਮ-
ਦੋਸ਼ੀ 3 ਫਰਵਰੀ ਨੂੰ ਦੁਪਹਿਰ 3.30 ਵਜੇ ਸੰਭੂ ਨਾਥ ਨੂੰ ਫੋਨ ਕਰ ਕੇ ਪੈਸਿਆਂ ਦੀ ਗੱਲਬਾਤ ਕਰਨ ਲਈ ਲਕਸ਼ਮੀ ਨਗਰ ਬੁਲਾਇਆ ਅਤੇ ਖੁਦ ਭਜਨਪੁਰਾ ਸਥਿਤ ਸ਼ੰਭੂ ਦੇ ਘਰ ਪਹੁੰਚ ਗਿਆ, ਜਿੱਥੇ ਉਸ ਦੀ ਸ਼ੰਭੂ ਨਾਥ ਦੀ ਪਤਨੀ ਸੁਨੀਤਾ ਨਾਲ ਮਾਮੂਲੀ ਜਿਹਾ ਵਿਵਾਦ ਹੋ ਗਿਆ। ਇਸ ਤੋਂ ਗੁੱਸੇ 'ਚ ਆ ਕੇ ਪ੍ਰਭੂ ਨੇ ਉਸ ਦਾ ਗਲਾ ਘੁੱਟ ਦਿੱਤਾ। ਬੇਹੋਸ਼ ਹੋਣ 'ਤੇ ਸਿਰ 'ਤੇ ਰਾਡ ਮਾਰ ਦਿੱਤੀ। ਪ੍ਰਭੂ ਨੇ ਸੁਨੀਤਾ ਦੀ ਲਾਸ਼ ਕਮਰੇ 'ਚ ਛੁਪਾ ਦਿੱਤੀ। ਇਸ ਤੋਂ ਬਾਅਦ ਬੇਟੀ ਕਮਲ ਆਈ ਤਾਂ ਉਸ ਦੀ ਹੱਤਿਆ ਕਰ ਦਿੱਤੀ। ਥੋੜੇ ਸਮੇਂ ਬਾਅਦ ਸ਼ਿਵਮ ਅਤੇ ਲਗਭਗ 1 ਘੰਟੇ ਬਾਅਦ ਸਚਿਨ ਆਇਆ ਤਾਂ ਉਨ੍ਹਾਂ ਨੂੰ ਵੀ ਮਾਰ ਦਿੱਤਾ। ਪ੍ਰਭੂ ਨੇ ਸ਼ਾਮ 7.30 ਵਜੇ ਸ਼ੰਭੂ ਨੂੰ ਫੋਨ ਕਰ ਕੇ ਗਾਮੜੀ ਇਲਾਕੇ 'ਚ ਬੁਲਾਇਆ ਅਤੇ ਉਸ ਨਾਲ ਸ਼ਰਾਬ ਪੀ ਲਈ। ਇਸ ਤੋਂ ਬਾਅਦ ਰਾਤ ਲਗਭਗ 11 ਵਜੇ ਭਜਨਪੁਰਾ ਸਥਿਤ ਉਸ ਦੇ ਘਰ ਆਇਆ ਅਤੇ ਉਸ ਦਾ ਵੀ ਕਤਲ ਕਰ ਦਿਤਾ। ਫਿਰ ਬਾਹਰੋਂ ਤਾਲਾ ਲਾ ਕੇ ਫਰਾਰ ਹੋ ਗਿਆ।


author

Iqbalkaur

Content Editor

Related News