ਮੱਧ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਬੇਟੇ, ਨੂੰਹ ਤੇ ਪੋਤੀ ਦੇ ਕਤਲ ਦੇ ਦੋਸ਼ ’ਚ 5 ਨੂੰ ਉਮਰ ਕੈਦ

Thursday, Jan 30, 2025 - 06:32 PM (IST)

ਮੱਧ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਬੇਟੇ, ਨੂੰਹ ਤੇ ਪੋਤੀ ਦੇ ਕਤਲ ਦੇ ਦੋਸ਼ ’ਚ 5 ਨੂੰ ਉਮਰ ਕੈਦ

ਕੋਰਬਾ : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਅਣਵੰਡੇ ਮੱਧ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਸਵਰਗੀ ਪਿਆਰੇ ਲਾਲ ਕੰਵਰ ਦੇ ਪੁੱਤਰ, ਨੂੰਹ, 4 ਸਾਲਾ ਪੋਤੀ ਦੇ ਕਤਲ ਦੇ ਦੋਸ਼ ਵਿਚ ਕੰਵਰ ਦੇ ਵੱਡੇ ਬੇਟੇ, ਉਸ ਦੀ ਪਤਨੀ, ਉਸ ਦੇ 2 ਸਾਲੇ ਅਤੇ ਸਾਲੇ ਦੇ ਇਕ ਦੋਸਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੇ ਸਬੰਧ ਵਿਚ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਕੋਰਬਾ ਦੇ ਵਧੀਕ ਸਰਕਾਰੀ ਵਕੀਲ ਕ੍ਰਿਸ਼ਨ ਕੁਮਾਰ ਦਿਵੇਦੀ ਨੇ ਕਿਹਾ ਕਿ ਉਰਗਾ ਥਾਣਾ ਖੇਤਰ ਦੇ ਅਧੀਨ ਆਉਂਦੇ ਭੈਸ਼ਮਾ ਪਿੰਡ ਵਿੱਚ ਹਰੀਸ਼, ਹਰੀਸ਼ ਦੀ ਪਤਨੀ ਸੁਮਿਤਰਾ ਅਤੇ ਧੀ ਯਸ਼ਿਕਾ ਦਾ ਕਤਲ 21 ਅਪ੍ਰੈਲ, 2021 ਨੂੰ ਸਵੇਰੇ 4 ਵਜੇ ਦੇ ਕਰੀਬ ਕੀਤਾ ਗਿਆ ਸੀ। 

ਇਹ ਵੀ ਪੜ੍ਹੋ -ਔਰਤਾਂ ਲਈ ਸਰਕਾਰ ਨੇ ਖੋਲ੍ਹ 'ਤਾ ਖਜ਼ਾਨੇ ਦਾ ਮੂੰਹ, ਇੰਝ ਮਿਲਣਗੇ 5-5 ਲੱਖ ਰੁਪਏ

ਕਾਤਲਾਂ ਨੇ ਤਿੰਨਾਂ ਦੇ ਚਿਹਰੇ, ਸਿਰ, ਗਰਦਨ, ਮੂੰਹ, ਨੱਕ, ਕੰਨ ਅਤੇ ਲੱਤਾਂ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਘਰ ਵਿੱਚ ਮੌਜੂਦ ਲੋਕਾਂ ਦੇ ਮੋਬਾਈਲ ਫੋਨ ਵੀ ਚੈੱਕ ਕੀਤੇ ਗਏ। ਇਸ ਦੌਰਾਨ ਪੁਲਸ ਨੂੰ ਹਰਭਜਨ ਵੱਲੋਂ ਪਰਮੇਸ਼ਵਰ ਨੂੰ ਭੇਜਿਆ ਮੈਸੇਜ਼ ਮਿਲਿਆ, ਜਿਸ ਦੇ ਆਧਾਰ 'ਤੇ ਪੁਲਸ ਨੇ ਹਰਭਜਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਬਾਅਦ ਵਿੱਚ ਹਰਭਜਨ ਨੇ ਦੱਸਿਆ ਕਿ ਉਸਨੇ ਪਰਿਵਾਰਕ ਝਗੜੇ ਕਾਰਨ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਹਰੀਸ਼ ਅਤੇ ਉਸਦੇ ਪਰਿਵਾਰ ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ - ਅਜੀਬੋਗਰੀਬ ਘਟਨਾ : 35 ਸਾਲਾ ਔਰਤ ਨੇ ਨਿਗਲਿਆ Mobile Phone, ਫਿਰ ਜੋ ਹੋਇਆ...

ਪੁਲਸ ਨੇ ਕਤਲ ਵਿੱਚ ਸ਼ਾਮਲ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਤਲ ਵਿੱਚ ਵਰਤੇ ਹਥਿਆਰ ਬਰਾਮਦ ਕੀਤੇ। ਦਿਵੇਦੀ ਨੇ ਕਿਹਾ ਕਿ ਪੁਲਸ ਦੇ ਅਨੁਸਾਰ ਹਰੀਸ਼ ਅਤੇ ਉਸਦੇ ਪਰਿਵਾਰ ਦੇ ਕਤਲ ਦੀ ਸਾਜ਼ਿਸ਼ ਪਹਿਲਾਂ ਤੋਂ ਹੀ ਰਚੀ ਗਈ ਸੀ। ਕਤਲ ਤੋਂ ਕੁਝ ਸਮਾਂ ਪਹਿਲਾਂ ਹਰੀਸ਼ ਦਾ ਵੱਡਾ ਭਰਾ ਹਰਭਜਨ ਆਪਣੀ ਪਤਨੀ ਧਨਕੁੰਵਰ ਅਤੇ ਧੀ ਨਾਲ ਸਵੇਰ ਦੀ ਸੈਰ ਲਈ ਬਾਹਰ ਗਿਆ ਸੀ ਅਤੇ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਗਿਆ। ਉਹਨਾਂ ਦੱਸਿਆ ਕਿ ਇਸ ਦੌਰਾਨ ਹਰੀਸ਼ ਆਪਣੇ ਪਰਿਵਾਰ ਨਾਲ ਕਮਰੇ ਵਿੱਚ ਸੌਂ ਰਿਹਾ ਸੀ। ਕੁਝ ਸਮੇਂ ਬਾਅਦ ਦੋਸ਼ੀ ਪਰਮੇਸ਼ਵਰ ਆਪਣੇ ਭਰਾ ਸੁਰੇਂਦਰ ਅਤੇ ਦੋਸਤ ਰਾਮਪ੍ਰਸਾਦ ਮੰਨੇਵਰ ਨਾਲ ਉੱਥੇ ਪਹੁੰਚੇ ਅਤੇ ਹਰੀਸ਼, ਸੁਮਿਤਰਾ ਅਤੇ ਯਸ਼ਿਕਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰਨ ਤੋਂ ਬਾਅਦ ਫ਼ਰਾਰ ਹੋ ਗਏ। 

ਇਹ ਵੀ ਪੜ੍ਹੋ - Alert! WhatsApp Group 'ਤੇ ਹੋ ਰਿਹਾ ਵੱਡਾ Scam..., ਇੰਝ ਤੁਹਾਨੂੰ ਵੀ ਲੱਗ ਸਕਦੈ ਲੱਖਾਂ-ਕਰੋੜਾਂ ਦਾ ਚੂਨਾ

ਵਕੀਲ ਨੇ ਕਿਹਾ ਕਿ ਦੋ ਭਰਾਵਾਂ ਵਿਚਕਾਰ ਪਰਿਵਾਰਕ ਝਗੜਾ ਅਤੇ ਜਾਇਦਾਦ ਦਾ ਵਿਵਾਦ ਇਸ ਘਟਨਾ ਦੇ ਮੁੱਖ ਕਾਰਨ ਸਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਹਰੀਸ਼ ਅਤੇ ਹਰਭਜਨ ਦੀ ਮਾਂ ਜਾਨਕੀ ਬਾਈ ਕੰਵਰ ਦੀ ਗਵਾਹੀ ਬਹੁਤ ਮਹੱਤਵਪੂਰਨ ਸੀ। ਘਟਨਾ ਸਮੇਂ ਜਾਨਕੀ ਬਾਈ ਘਰ ਵਿੱਚ ਮੌਜੂਦ ਸੀ ਅਤੇ ਕਾਤਲਾਂ ਨੇ ਜਾਨਕੀ ਨੂੰ ਨਹੀਂ ਮਾਰਿਆ। ਅਪਰਾਧ ਕਰਦੇ ਸਮੇਂ, ਕਾਤਲਾਂ ਨੇ ਜਾਨਕੀ ਬਾਈ ਦਾ ਗਲਾ ਘੁੱਟ ਕੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਬੇਹੋਸ਼ ਹੋਣ ਤੋਂ ਬਾਅਦ ਉਸਨੂੰ ਛੱਡ ਦਿੱਤਾ। ਜਦੋਂ ਹਮਲਾਵਰ ਹਰੀਸ਼ ਅਤੇ ਉਸਦੇ ਪਰਿਵਾਰ 'ਤੇ ਹਮਲਾ ਕਰ ਰਹੇ ਸਨ, ਜਾਨਕੀ ਬਾਈ ਨੇ ਹਰਭਜਨ ਦੀ ਪਤਨੀ ਦੇ ਭਰਾ ਪਰਮੇਸ਼ਵਰ ਕੰਵਰ ਨੂੰ ਪਛਾਣ ਲਿਆ।

ਇਹ ਵੀ ਪੜ੍ਹੋ - ਨਾ ਆਓ ਅਯੁੱਧਿਆ..., ਜਾਣੋ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਕਿਉਂ ਕੀਤੀ ਅਜਿਹੀ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News