ਭਾਰੀ ਬਾਰਸ਼ ਕਾਰਨ ਢਹਿ ਗਿਆ ਘਰ, ਜਨਾਨੀ ਅਤੇ ਤਿੰਨ ਬੱਚੇ ਨਾਲੇ ''ਚ ਰੁੜ੍ਹੇ

8/4/2020 5:49:21 PM

ਮੁੰਬਈ- ਮੁੰਬਈ ਦੇ ਉਪਨਗਰ ਸਾਂਤਾਕਰੂਜ਼ 'ਚ ਮੰਗਲਵਾਰ ਦੁਪਹਿਰ ਨੂੰ ਭਾਰੀ ਬਾਰਸ਼ ਕਾਰਨ ਇਕ ਘਰ ਦੇ ਢਹਿਣ ਤੋਂ ਬਾਅਦ ਇਕ ਨਾਲੇ 'ਚ 35 ਸਾਲਾ ਇਕ ਜਨਾਨੀ ਅਤੇ ਉਸ ਦੇ 3 ਬੱਚੇ ਰੁੜ੍ਹ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਵੇਰੇ 11 ਵਜੇ ਧੋਬੀਘਾਟ ਇਲਾਕੇ 'ਚ ਹੋਈ, ਜਿੱਥੇ ਭਾਰੀ ਬਾਰਸ਼ ਕਾਰਨ ਨਾਲੇ ਨਾਲ ਇਕ ਮੰਜ਼ਲਾ ਘਰ ਢਹਿ ਗਿਆ।

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਜਨਾਨੀ ਅਤੇ ਇਕ ਤੋਂ 7 ਸਾਲ ਦੇ ਉਸ ਦੇ ਤਿੰਨ ਬੱਚੇ ਨਾਲੇ 'ਚ ਰੁੜ੍ਹ ਗਏ। ਅਧਿਕਾਰੀ ਨੇ ਦੱਸਿਆ ਕਿ ਪੁਲਸ ਕਿਸੇ ਤਰ੍ਹਾਂ ਨਾਲ 2 ਸਾਲਾ ਬੱਚੀ ਨੂੰ ਬਚਾਉਣ 'ਚ ਕਾਮਯਾਬ ਰਹੀ। ਇਸ ਤੋਂ ਬਾਅਦ ਦੁਪਹਿਰ ਕਰੀਬ 12.15 ਵਜੇ ਰਾਹਤ ਕਰਮੀ ਪਹੁੰਚੇ। ਜਨਾਨੀ ਅਤੇ 2 ਬੱਚਿਆਂ ਲਈ ਖੋਜ ਮੁਹਿੰਮ ਚੱਲ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਰਾਹਤ ਕਰਮੀਆਂ ਦੀਆਂ ਘੱਟੋ-ਘੱਟ 2 ਗੱਡੀਆਂ, ਇਕ ਐਂਬੂਲੈਂਸ, ਐੱਨ.ਡੀ.ਆਰ.ਐੱਫ. ਅਤੇ ਹੋਰ ਬਚਾਅ ਟੀਮਾਂ ਨੂੰ ਸੇਵਾ 'ਚ ਲਗਾਇਆ ਗਿਆ ਹੈ।


DIsha

Content Editor DIsha