ਮੁੰਬਈ ''ਚ ਮੁੜ ਆਫ਼ਤ ਦੀ ਬਾਰਸ਼, 26 ਜੁਲਾਈ 2005 ਯਾਦ ਕਰ ਕੇ ਸਹਿਮੇ ਲੋਕ

06/28/2019 5:57:03 PM

ਮੁੰਬਈ-ਮੌਨਸੂਨ ਲਈ ਦੇਸ਼ ਵਾਸੀਆਂ ਨੂੰ ਇਸ ਵਾਰੀ ਕੁਝ ਜ਼ਿਆਦਾ ਇੰਤਜ਼ਾਰ ਕਰਨਾ ਪਿਆ। ਹਾਲਾਂਕਿ, ਮੌਨਸੂਨ ਦੇਰੀ ਨਾਲ ਹੀ ਸਹੀ ਪਰ ਦਰੁਸਤ ਆਇਆ। ਇੰਨਾ ਦਰੁਸਤ ਕਿ 15 ਦਿਨਾਂ ਦੀ ਦੇਰੀ ਨਾਲ ਮਹਾਰਾਸ਼ਟਰ 'ਚ ਐਂਟਰੀ ਮਾਰਨ ਵਾਲਾ ਮੌਨਸੂਨ ਮਾਇਆਨਗਰੀ ਮੁੰਬਈ ਲਈ ਰਾਹਤ ਦੀ ਜਗ੍ਹਾ ਆਫ਼ਤ ਬਣ ਗਿਆ ਹੈ। ਅਜਿਹੇ ਵਿਚ ਲੋਕ 2005 ਦੀ ਬਾਰਸ਼ ਨੂੰ ਯਾਦ ਕਰ ਕੇ ਸਹਿਮ ਗਏ ਹਨ। ਮੌਸਮ ਵਿਭਾਗ ਦੀ ਚਿਤਾਵਨੀ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

ਮਹਾਰਾਸ਼ਟਰ ਦੇ ਪਾਲਘਰ ਸਮੇਤ ਮੁੰਬਈ ਦੇ ਜ਼ਿਆਦਾਤਰ ਇਲਾਕਿਆਂ 'ਚ ਸ਼ੁੱਕਰਵਾਰ ਸਵੇਰ ਤੋਂ ਹੀ ਮੋਹਲੇਧਾਰ ਬਾਰਸ਼ ਹੋ ਰਹੀ ਹੈ। ਸਵੇਰ ਤੋਂ ਹੋ ਰਹੀ ਤੇਜ਼ ਬਾਰਸ਼ ਕਾਰਨ ਮੁੰਬਈ ਸਮੇਤ ਮਹਾਰਾਸ਼ਟਰ ਦੇ ਹੇਠਲੇ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ। ਪਾਣੀ ਭਰਨ ਕਰਕੇ ਮੁੰਬਈ ਦੇ ਬਹੁਤ ਸਾਰੇ ਇਲਾਕਿਆਂ 'ਚ ਆਵਾਜਾਈ ਲਗਪਗ ਠੱਪ ਹੋ ਚੁੱਕੀ ਹੈ। ਏਅਰਪੋਰਟ 'ਤੇ ਦ੍ਰਿਸ਼ਤਾ ਘਟ ਹੋ ਗਈ ਹੈ, ਜਿਸ ਕਾਰਨ ਉਡਾਨਾਂ 'ਤੇ ਵੀ ਅਸਰ ਪੈ ਰਿਹਾ ਹੈ।

PunjabKesari

ਮੌਸਮ ਵਿਭਾਗ ਅਨੁਸਾਰ ਮਹਾਰਾਸ਼ਟਰ ਦੇ ਲੋਕਾਂ ਨੂੰ ਫਿਲਹਾਲ ਬਾਰਸ਼ ਤੋਂ ਰਾਹਤ ਨਹੀਂ ਮਿਲ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਚਾਰ ਘੰਟੇ ਤਕ ਮੁੰਬਈ 'ਚ ਇਸੇ ਤਰ੍ਹਾਂ ਤੇਜ਼ ਬਾਰਸ਼ ਹੋਣ ਦਾ ਅੰਦਾਜ਼ਾ ਜਾਰੀ ਕੀਤਾ ਹੈ। ਇਸ ਤੋਂ ਬਾਅਦ ਵੀ ਮੁੰਬਈ ਸਮੇਤ ਮਹਾਰਾਸ਼ਟਰ ਦੇ ਹੋਰਨਾਂ ਹਿੱਸਿਆਂ 'ਚ 48 ਘੰਟਿਆਂ 'ਚ ਹੋਰ ਤੇਜ਼ ਬਾਰਸ਼ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਚਿਤਾਵਨੀ ਦੇ ਨਾਲ ਹੀ BMC ਨੇ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ।

2005 'ਚ 1,094 ਲੋਕਾਂ ਦੀ ਮੌਤ-
ਦੱਸਿਆ ਜਾਂਂਦਾ ਹੈ ਕਿ ਸਾਲ 2005 'ਚ ਮੁੰਬਈ ਵਾਸੀਆਂ ਨੂੰ ਜਾਨਲੇਵਾ ਬਾਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 2005 'ਚ ਹੋਈ ਬਾਰਸ਼ ਕਾਰਨ ਮੁੰਬਈ ਸਮੇਤ ਮਹਾਰਾਸ਼ਟਰ ਦੇ ਜ਼ਿਆਦਾਤਰ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ। ਅੰਦਰੂਨੀ ਸੜਕਾਂ ਤੋਂ ਲੈ ਕੇ ਰਾਜਮਾਰਗਾਂ ਤਕ 'ਤੇ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ ਸੀ। ਖ਼ਤਰਨਾਕ ਬਾਰਸ਼ ਕਾਰਨ ਕਈ ਦਿਨਾਂ ਤਕ ਆਵਾਜਾਈ ਠੱਪ ਰਹੀ ਸੀ। ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਸਨ ਅਤੇ ਲੋਕ ਕਈ ਦਿਨਾਂ ਤਕ ਆਪਣੇ ਘਰਾਂ 'ਚ ਕੈਦ ਰਹਿਣ ਨੂੰ ਹੋ ਗਏ ਸਨ। ਹਜ਼ਾਰਾਂ ਦੀ ਗਿਣਤੀ 'ਚ ਘਰਾਂ, ਦੁਕਾਨਾਂ, ਫੈਕਟਰੀਆਂ, ਕੰਪਨੀਆਂ ਅਤੇ ਸਬ ਸਟੇਸ਼ਨਾਂ 'ਚ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਨੁਕਾਸਨ ਦਾ ਸਾਹਮਣਾ ਕਰਨਾ ਪਿਆ ਸੀ। ਜੁਲਾਈ 2005 ਦੇ ਇਸ ਹੜ੍ਹ 'ਚ ਮਹਾਰਾਸ਼ਟਰ ਨੂੰ 5.50 ਬਿਲੀਅਨ (550 ਕਰੋੜ) ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ। ਕਈ ਦਿਨਾਂ ਤਕ ਟ੍ਰੇਨਾਂ ਅਤੇ ਫਲਾਈਟ ਦਾ ਸੰਚਾਲਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਿਹਾ ਸੀ। ਭਿਆਨਕ ਬਾਰਸ਼ ਕਾਰਨ ਇਕ ਮਹੀਨੇ ਦੇ ਅੰਦਰ ਮਹਾਰਾਸ਼ਟਰ 'ਚ 1094 ਲੋਕਾਂ ਦੀ ਅਕਾਲ ਮੌਤ ਹੋ ਗਈ ਸੀ।


Iqbalkaur

Content Editor

Related News