ਮੁੰਬਈ ''ਚ ਹਿੰਦੂ ਵਿਅਕਤੀ ਦੇ ਅੰਤਿਮ ਸੰਸਕਾਰ ''ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦਿੱਤੀ ਮਦਦ

05/13/2020 12:46:58 PM

ਮੁੰਬਈ- ਮੁੰਬਈ 'ਚ ਫਿਰਕੂ ਸਦਭਾਵਨਾ ਦੀ ਇਕ ਮਿਸਾਲ ਦੇਖਣ ਨੂੰ ਮਿਲੀ ਹੈ। ਸਿਵੜੀ ਖੇਤਰ 'ਚ 72 ਸਾਲਾ ਇਕ ਹਿੰਦੂ ਵਿਅਕਤੀ ਦੇ ਅੰਤਿਮ ਸੰਸਕਾਰ 'ਚ ਜਦੋਂ ਬੰਦ ਕਾਰਨ ਮ੍ਰਿਤਕ ਦੇ ਰਿਸ਼ਤੇਦਾਰ ਇੱਥੇ ਨਹੀਂ ਪਹੁੰਚ ਸਕੇ ਤਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਦਦ ਕੀਤੀ। ਪਿਛਲੇ ਕੁਝ ਮਹੀਨੇ ਤੋਂ ਪਾਂਡੁਰੰਗ ਉਬਾਲੇ ਲਕਵਾ ਪੀੜਤ ਸਨ। ਉਨ੍ਹਾਂ ਦੀ ਮੌਤ ਸੋਮਵਾਰ ਨੂੰ ਸਿਵੜੀ ਦੇ ਜਕਰੀਆ ਬੰਦਰ ਖੇਤਰ 'ਚ ਹੋ ਗਈ। ਉਹ ਕਈ ਦਹਾਕਿਆਂ ਤੋਂ ਮਸੁਲਿਮ ਬਹੁਲ ਇਸ ਖੇਤਰ 'ਚ ਆਪਣੀ ਪਤਨੀ ਅਤੇ ਬੇਟੇ ਨਾਲ ਰਹਿੰਦੇ ਸਨ। ਸੋਮਵਾਰ ਨੂੰ ਉਨਾਂ ਦੀ ਮੌਤ ਹੋ ਗਈ ਅਤੇ ਮੁੰਲੁੰਡ ਅਤੇ ਬੇਲਾਪੁਰ 'ਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਲਾਕਡਾਊਨ ਕਾਰਨ ਨਹੀਂ ਪਹੁੰਚ ਸਕੇ। ਉਬਾਲੇ ਦੀ ਪਤਨੀ ਅਤੇ ਬੇਟਾ ਇਕੱਲੇ ਅੰਤਿਮ ਸੰਸਕਾਰ ਦੀ ਵਿਵਸਥਾ ਕਰਨ 'ਚ ਅਸਮਰੱਥ ਸਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਮੁਸਲਿਮ ਗੁਆਂਢੀਆਂ ਨੂੰ ਦਿੱਤੀ। ਇਸ ਤੋਂ ਬਾਅਦ ਗੁਆਂਢੀ ਮਦਦ ਲਈ ਅੱਗੇ ਆਏ ਅਤੇ ਅਰਥੀ ਵੀ ਉਨ੍ਹਾਂ ਨੇ ਬਣਾਈ।

ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਵਾਲੇ ਆਸਿਫ ਸ਼ੇਖ ਨੇ ਕਿਹਾ,''ਅਸੀਂ ਉਬਾਲੇ ਨੂੰ ਲੰਬੇ ਸਮੇਂ ਤੋਂ ਜਾਣਦੇ ਸੀ। ਉਹ ਸਾਡੇ ਤਿਉਹਾਰਾਂ 'ਚ ਅਤੇ ਅਸੀਂ ਉਨ੍ਹਾਂ ਦੇ ਤਿਉਹਾਰਾਂ 'ਚ ਹਿੱਸਾ ਲੈਂਦੇ ਸੀ। ਅਸੀਂ ਸਾਰੇ ਉਨਾਂ ਨੂੰ ਅਲਵਿਦਾ ਕਹਿਣ ਅਤੇ ਅੰਤਿਮ ਸੰਸਕਾਰ 'ਚ ਹਿੱਸਾ ਲੈਣ ਲਈ ਅੱਗੇ ਆਏ।'' ਪਿਛਲੇ ਮਹੀਨੇ ਵੀ ਉਪ ਨਗਰੀ ਬਾਂਦਰਾ 'ਚ ਮੁਸਿਲਮ ਭਾਈਚਾਰੇ ਦੇ ਕੁਝ ਲੋਕਾਂ ਨੇ ਆਪਣੇ ਹਿੰਦੂ ਗੁਆਂਢੀ ਨੂੰ ਮੋਢਾ ਦੇ ਕੇ ਸ਼ਮਸ਼ਾਨ ਗ੍ਰਹਿ ਤੱਕ ਪਹੁੰਚਾਇਆ। ਮ੍ਰਿਤਕ ਦੇ ਰਿਸ਼ਤੇਦਾਰ ਬੰਦ ਕਾਰਨ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋ ਸਕੇ ਸਨ।


DIsha

Content Editor

Related News