ਮੁੰਬਈ ''ਚ ਇਸ ਸਾਲ ਗਣਪਤੀ ਦਾ 25 ਕਰੋੜ ਦੇ ਗਹਿਣਿਆਂ ਨਾਲ ਸ਼ਿੰਗਾਰ

Sunday, Sep 08, 2019 - 01:21 PM (IST)

ਮੁੰਬਈ ''ਚ ਇਸ ਸਾਲ ਗਣਪਤੀ ਦਾ 25 ਕਰੋੜ ਦੇ ਗਹਿਣਿਆਂ ਨਾਲ ਸ਼ਿੰਗਾਰ

ਮੁੰਬਈ— ਮੁੰਬਈ ਦਾ ਗਣੇਸ਼ ਉਤਸਵ ਦੁਨੀਆ ਭਰ ਵਿਚ ਮਸ਼ਹੂਰ ਹੈ। ਭਾਰੀ ਬਾਰਿਸ਼ ਦੇ ਬਾਵਜੂਦ ਪੰਡਾਲਾਂ 'ਚ ਰੋਜ਼ਾਨਾ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ। ਮੂਰਤੀ ਬਣਾਉਣ ਲਈ ਦਾਨ ਦੇਣ ਵਾਲਿਆਂ ਨੂੰ ਲੰਬੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 2028 ਤਕ ਮੂਰਤੀ ਬਣਾਉਣ ਲਈ ਦਾਨ ਦੇਣ ਵਾਲਿਆਂ ਦੀ ਬੁਕਿੰਗ ਹੋ ਗਈ ਹੈ। ਇਸ ਵਾਰ ਬੱਪਾ ਨੂੰ ਬੇਸ਼ਕੀਮਤੀ ਗਹਿਣਿਆਂ ਨਾਲ ਸਜਾਇਆ ਗਿਆ ਹੈ। ਵੱਖ-ਵੱਖ ਥਾਵਾਂ 'ਤੇ ਗਣਪਤੀ ਨੂੰ 25 ਕਰੋੜ ਰੁਪਏ ਦੇ ਗਹਿਣਿਆਂ ਨਾਲ ਸਜਾਇਆ ਗਿਆ ਹੈ। ਇਨ੍ਹਾਂ ਪੰਡਾਲਾਂ ਦਾ 300 ਕਰੋੜ ਰੁਪਏ ਤੋਂ ਜ਼ਿਆਦਾ ਦਾ ਬੀਮਾ ਵੀ ਕਰਵਾਇਆ ਗਿਆ ਹੈ। 

ਗੌੜ ਸਾਰਸਵਤ ਬ੍ਰਾਹਮਣ ਸੇਵਾ ਮੰਡਲ ਮੁੰਬਈ ਦੇ ਸਭ ਤੋਂ ਅਮੀਰ ਗਣਪਤੀ ਮੰਨੇ ਜਾਂਦੇ ਹਨ। ਗੌੜ ਸਾਰਸਵਤ ਬ੍ਰਾਹਮਣ ਸੇਵਾ ਮੰਡਲ ਦੀ ਸ਼ੁਰੂਆਤ 1951 'ਚ ਹੋਈ ਸੀ। ਪੰਡਾਲ 70 ਹਜ਼ਾਰ ਵਰਗ ਫੁੱਟ ਦਾ ਹੈ। ਇਸ ਵਾਰ ਗਣੇਸ਼ ਜੀ ਨੂੰ 25 ਕਰੋੜ ਰੁਪਏ ਦੇ ਸੋਨੇ, ਚਾਂਦੀ, ਹੀਰੇ ਅਤੇ ਹੋਰ ਬੇਸ਼ਕੀਮਤੀ ਗਹਿਣੇ ਪਹਿਨਾਏ ਗਏ ਹਨ। ਸੁਰੱਖਿਆ ਲਈ ਕਰੀਬ 100 ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਇੱਥੇ ਮੂਰਤੀ ਬਣਾਉਣ 'ਚ ਦਾਨ ਦੇਣ ਵਾਲਿਆਂ ਦੀ ਬੁਕਿੰਗ 2028 ਤਕ ਫੁਲ ਹੋ ਚੁੱਕੀ ਹੈ। ਇਸ ਸਾਲ ਬੱਪਾ ਨੂੰ 2 ਕਰੋੜ ਦੇ ਸੋਨੇ ਦੇ ਗਹਿਣੇ ਪਹਿਨਾਏ ਗਏ ਹਨ।


author

Tanu

Content Editor

Related News