ਮੁੰਬਈ ''ਚ ਕੋਵਿਡ-19 ਨਾਲ ਪੁਲਸ ਕਰਮਚਾਰੀ ਦੀ ਮੌਤ

Saturday, May 16, 2020 - 03:19 PM (IST)

ਮੁੰਬਈ ''ਚ ਕੋਵਿਡ-19 ਨਾਲ ਪੁਲਸ ਕਰਮਚਾਰੀ ਦੀ ਮੌਤ

ਮੁੰਬਈ- ਮੁੰਬਈ ਪੁਲਸ ਦੇ ਇਕ ਸਹਾਇਕ ਪੁਲਸ ਨਿਰੀਖਕ ਦੀ ਕੋਵਿਡ-19 ਇਨਫੈਕਸ਼ਨ ਕਾਰਨ ਸ਼ਨੀਵਾਰ ਨੂੰ ਇੱਥੇ ਇਕ ਸਰਕਾਰੀ ਹਸਪਤਾਲ 'ਚ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਧਾਰਾਵੀ 'ਚ ਸ਼ਾਹੂ ਨਗਰ ਪੁਲਸ ਥਾਣੇ 'ਚ ਤਾਇਨਾਤ 33 ਸਾਲਾ ਅਧਿਕਾਰੀ ਨੂੰ ਸਵੇਰੇ ਉਨ੍ਹਾਂ ਦੇ ਘਰ ਬੇਹੋਸ਼ ਪਾਇਆ ਗਿਆ ਅਤੇ ਉਨ੍ਹਾਂ ਨੂੰ ਸਾਇਨ ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ ਕਿ ਸਾਇਨ ਦੇ ਪ੍ਰਤੀਕਸ਼ਾ ਨਗਰ 'ਚ ਰਹਿਣ ਵਾਲੇ ਇਕ ਅਧਿਕਾਰੀ ਛੁੱਟੀ 'ਤੇ ਸਨ। ਉਹ ਸਰਦੀ ਅਤੇ ਬੁਖਾਰ ਨਾਲ ਪੀੜਤ ਸਨ। ਅਧਿਕਾਰੀ ਨੇ ਦੱਸਿਆ ਕਿ ਮਰੀਜ਼ ਦੀ ਬੁੱਧਵਾਰ ਨੂੰ ਜਾਂਚ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਰਿਪੋਰਟ ਸ਼ਨੀਵਾਰ ਨੂੰ ਆਈ, ਜਿਸ 'ਚ ਉਨ੍ਹਾਂ ਨੂੰ ਇਨਫੈਕਟਡ ਪਾਇਆ ਗਿਆ। ਮੁੰਬਈ ਪੁਲਸ ਫੋਰਸ 'ਚ ਕੋਵਿਡ-19 ਨਾਲ ਇਹ 8ਵੀਂ ਮੌਤ ਹੈ।


author

DIsha

Content Editor

Related News