ਬੱਸ ਹਾਦਸਾ : ਨੌਕਰੀ ਦੇ ਪਹਿਲੇ ਦਿਨ ਲਈ ਨਿਕਲੀ ਸੀ ਘਰੋਂ, ਫਿਰ ਨਹੀਂ ਪਰਤੀ

Tuesday, Dec 10, 2024 - 03:41 PM (IST)

ਬੱਸ ਹਾਦਸਾ : ਨੌਕਰੀ ਦੇ ਪਹਿਲੇ ਦਿਨ ਲਈ ਨਿਕਲੀ ਸੀ ਘਰੋਂ, ਫਿਰ ਨਹੀਂ ਪਰਤੀ

ਮੁੰਬਈ (ਭਾਸ਼ਾ)- ਮੁੰਬਈ ਵਿਚ ਸੋਮਵਾਰ ਨੂੰ ਜਦੋਂ 20 ਸਾਲਾ ਆਫਰੀਨ ਸ਼ਾਹ ਆਪਣੀ ਨਵੀਂ ਨੌਕਰੀ ਸ਼ੁਰੂ ਕਰਨ ਲਈ ਘਰੋਂ ਨਿਕਲੀ ਤਾਂ ਉਸ ਦੇ ਪਿਤਾ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਦੇ ਘਰ ਨਹੀਂ ਪਰਤੇਗੀ। ਅਫਰੀਨ ਉਨ੍ਹਾਂ 7 ਲੋਕਾਂ 'ਚੋਂ ਇਕ ਸੀ ਜਿਨ੍ਹਾਂ ਦੀ ਮੌਤ ਜਦੋਂ ਸੋਮਵਾਰ ਰਾਤ ਨੂੰ ਕੁਰਲਾ (ਪੱਛਮੀ) 'ਚ ਇਕ ਬੈਸਟ (ਬ੍ਰਹਿਨਮੁੰਬਈ ਇਲੈਕਟ੍ਰੀਸਿਟੀ ਸਪਲਾਈ ਅਤੇ ਟ੍ਰਾਂਸਪੋਰਟ ਅੰਡਰਟੇਕਿੰਗ) ਦੀ ਬੱਸ ਨੇ ਪੈਦਲ ਯਾਤਰੀਆਂ ਅਤੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਅਬਦੁਲ ਸਲੀਮ ਸ਼ਾਹ ਨੇ ਆਪਣੀ ਧੀ ਆਫਰੀਨ ਨਾਲ ਆਖਰੀ ਵਾਰ ਗੱਲ ਕੀਤੀ ਜਦੋਂ ਉਹ ਇਕ ਪ੍ਰਾਈਵੇਟ ਕੰਪਨੀ 'ਚ ਨੌਕਰੀ 'ਤੇ ਪਹਿਲੇ ਦਿਨ ਤੋਂ ਬਾਅਦ ਘਰ ਪਰਤਣ ਲਈ ਇਕ ਆਟੋਰਿਕਸ਼ਾ ਦੀ ਉਡੀਕ ਕਰ ਰਹੀ ਸੀ।

ਸ਼ਾਹ ਨੇ ਆਫਰੀਨ ਨੂੰ ਆਟੋ ਰਿਕਸ਼ਾ ਲੈਣ ਲਈ ਹਾਈਵੇਅ ਵੱਲ ਤੁਰਨ ਦੀ ਸਲਾਹ ਦਿੱਤੀ। ਇਹ ਆਖ਼ਰੀ ਵਾਰ ਸੀ, ਜਦੋਂ ਉਨ੍ਹਾਂ ਨੇ ਆਪਣੀ ਧੀ ਨਾਲ ਗੱਲ ਕੀਤੀ ਸੀ। ਸ਼ਾਹ ਨੇ ਕਿਹਾ,''ਨਵੀਂ ਕੰਪਨੀ 'ਚ ਕੰਮ ਕਰਨ 'ਤੇ ਆਫਰੀਨ ਦਾ ਇਹ ਪਹਿਲਾ ਦਿਨ ਸੀ। ਕੰਮ ਤੋਂ ਬਾਅਦ, ਉਹ ਕੁਰਲਾ ਰੇਲਵੇ ਸਟੇਸ਼ਨ ਪਹੁੰਚੀ, ਜਿੱਥੋਂ ਉਸ ਨੇ ਮੈਨੂੰ ਰਾਤ 9.09 ਵਜੇ ਫੋਨ ਕਰ ਕੇ ਦੱਸਿਆ ਕਿ ਉਸ ਨੂੰ ਸ਼ਿਵਾਜੀ ਨਗਰ ਲਈ ਆਟੋ ਰਿਕਸ਼ਾ ਨਹੀਂ ਮਿਲ ਰਿਹਾ ਹੈ।''ਪਿਤਾ ਨੇ ਕਿਹਾ,''ਮੈਂ ਉਸ ਨੂੰ ਹਾਈਵੇਅ ਵੱਲ ਤੁਰਨ ਅਤੇ ਆਟੋ ਰਿਕਸ਼ਾ ਲੈਣ ਲਈ ਕਿਹਾ ਪਰ ਰਾਤ 9.54 ਵਜੇ ਮੈਨੂੰ ਆਪਣੀ ਧੀ ਦੇ ਫੋਨ ਤੋਂ ਇਕ ਕਾਲ ਆਈ ਅਤੇ ਇਹ ਭਾਭਾ ਹਸਪਤਾਲ ਦੇ ਇਕ ਕਰਮਚਾਰੀ ਦੀ ਸੀ।'' ਦੁਖੀ ਪਿਤਾ ਨੇ ਕਿਹਾ,''ਇਹ ਕੰਮ 'ਤੇ ਉਸ ਦਾ ਪਹਿਲਾ ਦਿਨ ਸੀ ਅਤੇ ਹੁਣ ਮੈਂ ਆਪਣੀ ਧੀ ਨੂੰ ਕਦੇ ਵਾਪਸ ਨਹੀਂ ਮਿਲ ਸਕਾਂਗੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News