ਹਵਾਈ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, ਅੱਜ 6 ਘੰਟਿਆਂ ਲਈ ਬੰਦ ਰਹੇਗਾ ਮੁੰਬਈ ਹਵਾਈ ਅੱਡਾ

Tuesday, Oct 23, 2018 - 11:13 AM (IST)

ਮੁੰਬਈ (ਏਜੰਸੀ)— ਮੁੰਬਈ ਤੋਂ ਫਲਾਈਟ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਮੰਗਲਵਾਰ ਨੂੰ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਮੰਗਲਵਾਰ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਲਈ ਮੁੰਬਈ ਹਵਾਈ ਅੱਡਾ ਬੰਦ ਰਹੇਗਾ। ਇਨ੍ਹਾਂ 6 ਘੰਟਿਆਂ ਦੌਰਾਨ ਉਡਾਣ ਭਰਨ ਵਾਲੀਆਂ ਫਲਾਈਟਜ਼ 'ਚ ਬਦਲਾਅ ਕੀਤੇ ਗਏ ਹਨ। 

PunjabKesari
ਜਾਣਕਾਰੀ ਮੁਤਾਬਕ ਹਵਾਈ ਅੱਡੇ 'ਤੇ 6 ਘੰਟਿਆਂ ਦੌਰਾਨ ਮੁਰੰਮਤ ਅਤੇ ਰੱਖ-ਰਖਾਵ ਦਾ ਕੰਮ ਕੀਤਾ ਜਾਵੇਗਾ। ਇਸ ਕਾਰਨ ਉਡਾਣ ਭਰਨ ਵਾਲੀਆਂ ਕੁਝ ਫਲਾਈਟਜ਼ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸ਼ਾਮ 5.00 ਵਜੇ ਤੋਂ ਬਾਅਦ ਸਾਰੀਆਂ ਉਡਾਣਾਂ ਤੈਅ ਸਮੇਂ 'ਤੇ ਹੋਣਗੀਆਂ। ਇਸ ਸਬੰਧ ਵਿਚ ਹਵਾਈ ਅੱਡੇ ਵਲੋਂ ਪਹਿਲਾਂ ਤੋਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ।  


Related News