ਮੁੰਬਈ 'ਚ ਹਵਾ ਪ੍ਰਦੂਸ਼ਣ ਦਾ ਕਹਿਰ! ਧੁੰਦ-ਧੂੜ ਨੇ ਕੀਤਾ ਬੁਰਾ ਹਾਲ, BMC ਨੇ ਨਿਰਮਾਣ ਕਾਰਜਾਂ 'ਤੇ ਲਾਈ ਰੋਕ

Friday, Nov 28, 2025 - 12:07 PM (IST)

ਮੁੰਬਈ 'ਚ ਹਵਾ ਪ੍ਰਦੂਸ਼ਣ ਦਾ ਕਹਿਰ! ਧੁੰਦ-ਧੂੜ ਨੇ ਕੀਤਾ ਬੁਰਾ ਹਾਲ, BMC ਨੇ ਨਿਰਮਾਣ ਕਾਰਜਾਂ 'ਤੇ ਲਾਈ ਰੋਕ

ਨੈਸ਼ਨਲ ਡੈਸਕ : ਸ਼ੁੱਕਰਵਾਰ ਨੂੰ ਮੁੰਬਈ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਸ਼ਹਿਰ ਦੀ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋਈ। ਬਾਂਦਰਾ-ਕੁਰਲਾ ਕੰਪਲੈਕਸ (ਬੀਕੇਸੀ) ਅਤੇ ਹੋਰ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਸਵੇਰੇ 7 ਵਜੇ BKC ਦਾ ਹਵਾ ਗੁਣਵੱਤਾ ਸੂਚਕਾਂਕ (AQI) 152 ਦਰਜ ਕੀਤਾ ਗਿਆ। ਸ਼ਹਿਰ ਦੇ ਹੋਰ ਹਿੱਸਿਆਂ ਵਿੱਚ AQI ਚੇਂਬੂਰ 138, ਕੁਰਲਾ ਵਿੱਚ 122, ਮਜ਼ਗਾਂਵ ਵਿੱਚ 134, ਮਲਾਡ ਪੱਛਮੀ ਵਿੱਚ 136 ਅਤੇ ਘਾਟਕੋਪਰ ਵਿੱਚ 139 ਦਰਜ ਕੀਤਾ ਗਿਆ। ਸਥਾਨਕ ਨਿਵਾਸੀਆਂ ਨੇ ਹਵਾ ਦੀ ਗੁਣਵੱਤਾ ਬਾਰੇ ਚਿੰਤਾ ਪ੍ਰਗਟ ਕੀਤੀ। 

ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼

ਬਾਂਦਰਾ ਵਿੱਚ ਜਾਗਿੰਗ ਕਰ ਰਹੇ ਇੱਕ ਸੀਨੀਅਰ ਨਾਗਰਿਕ ਨੇ ਏਐਨਆਈ ਨੂੰ ਦੱਸਿਆ, "ਪ੍ਰਦੂਸ਼ਣ ਸਾਲ ਦਰ ਸਾਲ ਵਧ ਰਿਹਾ ਹੈ ਫਿਰ ਵੀ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਸਾਹ ਲੈਣਾ ਵੀ ਔਖਾ ਹੁੰਦਾ ਜਾ ਰਿਹਾ ਹੈ।" ਇਸ ਦੌਰਾਨ, ਇਲਾਕੇ ਵਿੱਚ ਸਾਈਕਲ ਚਲਾ ਰਹੀ ਸ਼ੈਰਿਲ ਨੇ ਕਿਹਾ, "ਪਿਛਲੇ ਹਫ਼ਤੇ ਤੋਂ ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਸਾਈਕਲ ਚਲਾਉਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ।" ਇਸ ਦੌਰਾਨ ਦਿੱਲੀ ਦੀ ਹਵਾ ਗੁਣਵੱਤਾ ਵਿੱਚ ਸੁਧਾਰ ਤੋਂ ਬਾਅਦ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਬੁੱਧਵਾਰ ਨੂੰ ਪੜਾਅ III ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ।

ਪੜ੍ਹੋ ਇਹ ਵੀ : 12 ਨਹੀਂ ਸਗੋਂ 13 ਮਹੀਨੇ ਦਾ ਹੋਵੇਗਾ ਸਾਲ 2026! ਬਣ ਰਿਹਾ ਦੁਰਲੱਭ ਸੰਯੋਗ

ਕਮਿਸ਼ਨ ਨੇ ਅਧਿਕਾਰੀਆਂ ਨੂੰ ਪੜਾਅ I ਅਤੇ ਪੜਾਅ II ਦੇ ਤਹਿਤ ਸਖ਼ਤ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਪ੍ਰਦੂਸ਼ਣ ਦਾ ਪੱਧਰ ਦੁਬਾਰਾ ਨਾ ਵਧੇ। ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਕਿਹਾ ਕਿ ਉਸਨੇ ਮੁੰਬਈ ਵਿੱਚ ਵਿਗੜਦੇ ਹਵਾ ਗੁਣਵੱਤਾ ਸੂਚਕਾਂਕ (AQI) ਦੇ ਮੱਦੇਨਜ਼ਰ 53 ਨਿਰਮਾਣ ਸਥਾਨਾਂ 'ਤੇ ਕੰਮ ਰੋਕਣ ਦੇ ਨੋਟਿਸ ਜਾਰੀ ਕੀਤੇ ਹਨ।

ਪੜ੍ਹੋ ਇਹ ਵੀ : ਆਪਣਾ ਘਰ ਲੈਣ ਦਾ ਸੁਫਨਾ ਦੇਖਣ ਵਾਲਿਆਂ ਲਈ ਖ਼ੁਸ਼ਖ਼ਬਰੀ! ਕੇਂਦਰ ਨੇ ਦਿੱਤਾ ਵੱਡਾ ਤੋਹਫ਼ਾ

ਬੀਐਮਸੀ ਨੇ ਵੀਰਵਾਰ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਪਹਿਲਾਂ ਹੀ ਜਾਰੀ ਕੀਤੇ ਗਏ ਹਵਾ ਪ੍ਰਦੂਸ਼ਣ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਇਹਨਾਂ ਹਦਾਇਤਾਂ ਵਿੱਚ ਲਗਾਤਾਰ ਕੰਮ ਕਰਨ ਵਾਲੇ AQI ਨਿਗਰਾਨੀ ਸੈਂਸਰਾਂ ਨੂੰ ਸਥਾਪਤ ਕਰਨਾ ਸ਼ਾਮਲ ਹੈ। ਵਧੀਕ ਨਗਰ ਕਮਿਸ਼ਨਰ (ਸ਼ਹਿਰ) ਅਸ਼ਵਨੀ ਜੋਸ਼ੀ ਨੇ ਚੇਤਾਵਨੀ ਦਿੱਤੀ ਕਿ ਜੇਕਰ AQI ਸੈਂਸਰ ਕੰਮ ਨਹੀਂ ਕਰਦੇ ਪਾਏ ਗਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ : 10 ਲੱਖ ਔਰਤਾਂ ਦੇ ਖਾਤਿਆਂ 'ਚ ਅੱਜ ਆਉਣਗੇ 10 ਹਜ਼ਾਰ ਰੁਪਏ, ਇਸ ਸੂਬੇ ਦੀ ਸਰਕਾਰ ਨੇ ਕਰ 'ਤਾ ਐਲਾਨ

 


author

rajwinder kaur

Content Editor

Related News