ਮੁੰਬਈ ਹਾਦਸਾ : ਹੁਣ ਸਨਿਫ਼ਰ ਕੁੱਤੇ ਇਮਾਰਤ ਦੇ ਮਲਬੇ ''ਚ ਲੱਭ ਰਹੇ ਹਨ ਜ਼ਿੰਦਗੀ

07/17/2019 3:36:42 PM

ਮੁੰਬਈ— ਮੁੰਬਈ 'ਚ ਮੰਗਲਵਾਰ ਨੂੰ ਡੋਂਗਰੀ ਇਲਾਕੇ 'ਚ 4 ਮੰਜ਼ਲਾਂ ਇਮਾਰਤ ਢਹਿਣ ਤੋਂ ਬਾਅਦ ਉਸ ਦੇ ਮਲਬੇ 'ਚ ਹਾਲੇ ਵੀ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਹੁਣ ਤੱਕ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਹੈ। ਲੋਕਾਂ ਦੇ ਦਬੇ ਹੋਣ ਦੇ ਖਦਸ਼ੇ ਕਾਰਨ ਰਾਹਤ ਅਤੇ ਬਚਾਅ ਕੰਮ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਬੁੱਧਵਾਰ ਸਵੇਰੇ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਜਦੋਂ ਬਚਾਅ ਕੰਮ ਸ਼ੁਰੂ ਕੀਤਾ ਤਾਂ ਇਸ 'ਚ ਸਨਿਫ਼ਰ ਕੁੱਤੇ ਦੀ ਵੀ ਮਦਦ ਲਈ ਗਈ। ਇਸ ਦੌਰਾਨ ਸਨਿਫ਼ਰ ਕੁੱਤੇ ਮਲਬੇ 'ਚ ਦਬੇ ਲੋਕਾਂ ਨੂੰ ਲੱਭਦੇ ਦਿੱਸੇ। ਐੱਨ.ਡੀ.ਆਰ.ਐੱਫ. ਦੀਆਂ ਕੁੱਲ ਤਿੰਨ ਟੀਮਾਂ ਬਚਾਅ ਕੰਮ 'ਚ ਲੱਗੀਆਂ ਹੋਈਆਂ ਹਨ।PunjabKesariਹਾਦਸੇ ਤੋਂ ਬਾਅਦ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਮਰਜੈਂਸੀ ਬੈਠਕ ਬੁਲਾਈ ਹੈ। ਬੈਠਕ 'ਚ ਹਾਊਸਿੰਗ ਮੰਤਰੀ ਆਰਵੀ ਪਾਟਿਲ ਦੇ ਨਾਲ ਹੀ ਬੀ.ਐੱਮ.ਸੀ. ਦੇ ਸੀਨੀਅਰ ਮੌਜੂਦ ਰਹਿਣਗੇ। ਨਾਲ ਹੀ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡੈਵਲਪਮੈਂਟ ਅਥਾਰਿਟੀ ਦੇ ਅਧਿਕਾਰੀ ਵੀ ਇਸ ਬੈਠਕ ਦਾ ਹਿੱਸਾ ਹੋਣਗੇ। ਇਸ ਦੌਰਾਨ ਦੇਵੇਂਦਰ ਹਾਦਸੇ ਦੀ ਸਮੀਖਿਆ ਕਰਨਗੇ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਡੋਂਗਰੀ ਇਲਾਕੇ 'ਚ ਡਿੱਗੀ ਇਹ ਇਮਾਰਤ ਕਰੀਬ 100 ਸਾਲ ਪੁਰਾਣੀ ਸੀ। ਕੇਸਰਬਾਈ ਨਾਂ ਦੀ ਇਹ 4 ਮੰਜ਼ਲਾਂ ਇਮਾਰਤ ਡਿੱਗਣ ਤੋਂ ਬਾਅਦ ਇਸ 'ਚ ਕਰੀਬ 50 ਲੋਕ ਦੱਬ ਗਏ। ਇਸ ਦੌਰਾਨ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਮਲਬੇ 'ਚ ਦਬੇ ਹੋਏ ਹਨ। ਇਸ ਇਮਾਰਤ 'ਚ ਕਰੀਬ 10 ਪਰਿਵਾਰ ਰਹਿੰਦੇ ਸਨ। ਇਮਾਰਤ ਦੀ ਹਾਲਤ ਕਾਫੀ ਖਸਤਾ ਸੀ, ਜਿਸ ਕਾਰਨ 2 ਸਾਲ ਪਹਿਲਾਂ ਹੀ ਇਸ ਨੂੰ ਖਤਰਨਾਕ ਸ਼੍ਰੇਣੀ 'ਚ ਰੱਖਦੇ ਹੋਏ ਬੀ.ਐੱਮ.ਸੀ. ਨੇ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਸੀ।PunjabKesari


DIsha

Content Editor

Related News