ਮੁੰਬਈ ਹਾਦਸਾ : ਪੀ.ਐਮ ਮੋਦੀ ਨੇ ਜਤਾਇਆ ਦੁੱਖ, ਫੜਨਵੀਸ ਨੇ ਦਿੱਤੇ ਜਾਂਚ ਦੇ ਹੁਕਮ

03/14/2019 10:30:38 PM

ਮੁੰਬਈ (ਏਜੰਸੀ)- ਮੁੰਬਈ ਫੁੱਟਓਵਰ ਬ੍ਰਿਜ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁੰਬਈ ਵਿਚ ਫੁੱਟਓਵਰ ਬ੍ਰਿਜ ਹਾਦਸੇ ਵਿਚ ਲੋਕਾਂ ਦੀ ਜਾਨ ਜਾਣ ਤੋਂ ਬਹੁਤ ਦੁੱਖੀ ਹਾਂ, ਪੀੜਤ ਪਰਿਵਾਰਾਂ ਨਾਲ ਮੇਰੀ ਪੂਰੀ ਹਮਦਰਦੀ ਹੈ। ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ। ਇਸ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੁੱਖ ਜਤਾਇਆ ਹੈ। ਹਾਦਸੇ 'ਤੇ ਸੀ.ਐਮ. ਦੇਵੇਂਦਰ ਫੜਨਵੀਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਅਦੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।

 

ਰੇਲ ਮੰਤਰੀ ਪਿਊਸ਼ ਗੋਇਲ ਵਲੋਂ ਵੀ ਹਾਦਸੇ ਨੂੰ ਲੈ ਕੇ ਇਕ ਟਵੀਟ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਹਾਦਸੇ ਵਿਚ ਪੀੜਤ ਪਰਿਵਾਰਆਂ ਪ੍ਰਤੀ ਉਹ ਹਮਦਰਦੀ ਜਤਾਉਂਦੇ ਹਨ। ਰੇਲਵੇ ਡਾਕਟਰ ਅਤੇ ਮੁਲਾਜ਼ਮ ਰਾਹਤ ਕਾਰਜਾਂ ਵਿਚ ਸਹਿਯੋਗ ਦੇ ਰਹੇ ਹਨ। ਮਰਨ ਵਾਲਿਆਂ ਦੀ ਪਛਾਣ ਹੋ ਚੁੱਕੀ ਹੈ। ਜਿਨ੍ਹਾਂ ਵਿਚ ਦੋ ਔਰਤਾਂ ਅਪੂਰਵਾ ਪ੍ਰਭੂ (35), ਰੰਜਨਾ ਤਾਂਬੇ (40), ਸਾਰਿਕਾ ਕੁਲਕਰਣੀ (35) ਅਤੇ ਪੁਰਸ਼ਾਂ ਵਿਚ ਜ਼ਾਹਿਦ ਸ਼ਿਰਾਜ਼ ਖਾਨ (32) ਅਤੇ ਤਪੇਂਦਰ ਸਿੰਘ (35) ਸ਼ਾਮਲ ਹਨ।

 

ਦੱਸ ਦਈਏ ਕਿ ਮੁੰਬਈ ਦੇ ਸੀ.ਐਸ.ਟੀ. ਰੇਲਵੇ ਸਟੇਸ਼ਨ ਨੇੜੇ ਫੁੱਟਓਵਰ ਬ੍ਰਿਜ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿਚ 3 ਔਰਤਾਂ ਸਣਏ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 36 ਲੋਕ ਜ਼ਖਮੀ ਹੋ ਗਏ। ਸੀ.ਐਸ.ਟੀ. ਰੇਲਵੇ ਸਟੇਸ਼ਨ ਪ੍ਰਸਿੱਧ ਸਟੇਸ਼ਨ ਹੈ। ਇਹ ਬ੍ਰਿਜ ਆਜ਼ਾਦ ਮੈਦਾਨ ਨੂੰ ਸੀ.ਐਸ.ਟੀ. ਰੇਲਵੇ ਸਟੇਸ਼ਨ ਨਾਲ ਜੋੜਦਾ ਹੈ। ਚਸ਼ਮਦੀਦ ਮੁਤਾਬਕ ਜਦੋਂ ਬ੍ਰਿਜ ਹੇਠਾਂ ਡਿੱਗਿਆ ਸੀ ਤਾਂ ਉਥੇ ਕਈ ਲੋਕ ਮੌਜੂਦ ਸਨ। ਇਸ ਤੋਂ ਇਲਾਵਾ ਕਈ ਗੱਡੀਆਂ ਵੀ ਬ੍ਰਿਜ ਹੇਠਾਂ ਮੌਜੂਦ ਸਨ। 


Sunny Mehra

Content Editor

Related News