ਮੁੰਬਈ ''ਚ 5 ਮੰਜ਼ਿਲਾ ਇਮਾਰਤ ਦਾ ਹਿੱਸਾ ਹੋਇਆ ਢਹਿ-ਢੇਰੀ
Wednesday, Sep 02, 2020 - 06:11 PM (IST)
ਮੁੰਬਈ (ਭਾਸ਼ਾ)— ਦੱਖਣੀ ਮੁੰਬਈ ਦੇ ਡੋਂਗਰੀ ਇਲਾਕੇ ਵਿਚ 5 ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਇਕ ਹਿੱਸਾ ਬੁੱਧਵਾਰ ਨੂੰ ਢਹਿ-ਢੇਰੀ ਹੋ ਗਿਆ। ਇਮਾਰਤ ਦਾ ਇਕ ਹਿੱਸਾ ਢਹਿਣ ਨਾਲ ਇਕ ਜਨਾਨੀ ਮਾਮੂਲੀ ਰੂਪ ਨਾਲ ਜ਼ਖਮੀ ਹੋ ਗਈ। ਬੀ. ਐੱਮ. ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡੋਂਗਰੀ ਇਲਾਕੇ ਵਿਚ ਸਰਦਾਰ ਵੱਲਭ ਭਾਈ ਪਟੇਲ ਮਾਰਗ 'ਤੇ ਸਥਿਤ 'ਰੱਜਾਕ ਚੈਂਬਰ' ਇਮਾਰਤ ਦਾ ਪਿੱਛਾ ਹਿੱਸਾ ਸਵੇਰੇ 7.30 ਵਜੇ ਢਹਿ ਗਿਆ। ਇਸ ਇਮਾਰਤ ਦੇ ਮਲਬੇ ਹੇਠਾਂ ਜਨਾਨੀ ਅਤੇ 8 ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਕੱਢਿਆ ਗਿਆ।
ਸਵੇਰੇ ਮੁੱਢਲੀ ਜਾਣਕਾਰੀ ਆਧਾਰ 'ਤੇ ਨਗਰ ਬਾਡੀਜ਼ ਅਧਿਕਾਰੀ ਨੇ ਇਸ ਇਮਾਰਤ ਦੇ 8 ਮੰਜ਼ਿਲਾ ਹੋਣ ਦੀ ਗੱਲ ਆਖੀ ਸੀ, ਹਾਲਾਂਕਿ ਬਾਅਦ ਵਿਚ ਬੀ. ਐੱਮ. ਸੀ. ਦੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ 5 ਮੰਜ਼ਿਲਾ ਸੀ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਕਾਮੇ, ਪੁਲਸ ਮੁਲਾਜ਼ਮ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਏ ਸਨ। ਬੀ. ਐੱਮ. ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ 66 ਸਾਲਾ ਇਕ ਜਨਾਨੀ ਇਮਾਰਤ ਦੀਆਂ ਪੌੜੀਆਂ ਵਿਚ ਫਸ ਗਈ ਸੀ, ਜਿਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਜਨਾਨੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਨੇੜੇ ਦੇ ਸਰਕਾਰੀ ਜੇ. ਜੇ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਮਾਰਤ ਦੇ ਮਲਬੇ ਹੋਠੋਂ 6 ਹੋਰ ਲੋਕਾਂ ਨੂੰ ਕੱਢਿਆ ਗਿਆ ਹੈ।