ਮੁਲੁੰਡ ਬੰਬ ਧਮਾਕਿਆਂ ਦਾ ਦੋਸ਼ੀ ਬਸ਼ੀਰ ਕੈਨੇਡਾ ’ਚ ਗ੍ਰਿਫ਼ਤਾਰ, ਲਿਆਂਦਾ ਜਾਵੇਗਾ ਭਾਰਤ

Monday, Jun 19, 2023 - 01:44 AM (IST)

ਮੁਲੁੰਡ ਬੰਬ ਧਮਾਕਿਆਂ ਦਾ ਦੋਸ਼ੀ ਬਸ਼ੀਰ ਕੈਨੇਡਾ ’ਚ ਗ੍ਰਿਫ਼ਤਾਰ, ਲਿਆਂਦਾ ਜਾਵੇਗਾ ਭਾਰਤ

ਮੁੰਬਈ (ਹਿੰ.)-ਮੁੰਬਈ ਪੁਲਸ ਨੇ ਸਿਮੀ ਨੇਤਾ ਅਤੇ 2003 ਦੇ ਮੁਲੁੰਡ ਧਮਾਕਿਆਂ ਦੇ ਦੋਸ਼ੀ ਸੀ. ਏ. ਮੁਹੰਮਦ ਬਸ਼ੀਰ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਉਡਾਣ ਭਰਨ ਤੋਂ ਕੁਝ ਮਿੰਟ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਦੋਸਤਾਂ ਨਾਲ ਨਹਿਰ ’ਚੋਂ ਮੱਛੀਆਂ ਫੜਨ ਗਿਆ ਨੌਜਵਾਨ ਡੁੱਬਿਆ, ਮੌਤ

ਮੁਲੁੰਡ ਧਮਾਕੇ ਦੇ ਮਾਮਲੇ ਵਿਚ ਲੋੜੀਂਦੇ ਮੁਲਜ਼ਮਾਂ ’ਚੋਂ ਇਕ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਇਨ੍ਹਾਂ ਧਮਾਕਿਆਂ ਵਿਚ 12 ਲੋਕਾਂ ਦੀ ਜਾਨ ਚਲੀ ਗਈ ਸੀ। ਬਸ਼ੀਰ ਦਾ ਜਨਮ ਕੇਰਲ ਵਿਚ ਹੋਇਆ ਸੀ ਅਤੇ ਪਾਬੰਦੀਸ਼ੁਦਾ ਸਿਮੀ ਦਾ ਰਾਸ਼ਟਰੀ ਪ੍ਰਧਾਨ ਬਣਨ ਤੋਂ ਪਹਿਲਾਂ ਉਹ ਇਕ ਐਰੋਨਾਟੀਕਲ ਇੰਜੀਨੀਅਰ ਸੀ। ਉਸ ਦਾ ਨਾਂ ਭਾਰਤ ਦੇ 50 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ’ਚ ਸ਼ਾਮਲ ਹੈ, ਜਿਨ੍ਹਾਂ ’ਤੇ 2011 ਵਿਚ ਪਾਕਿਸਤਾਨ ਵਿਚ ਲੁਕੇ ਹੋਣ ਦਾ ਦੋਸ਼ ਹੈ।


author

Manoj

Content Editor

Related News