ਸ਼ਿਮਲਾ : ਜ਼ਮੀਨ ਖਿੱਸਕਣ ਕਾਰਨ ਬਹੁ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ (ਦੇਖੋ ਤਸਵੀਰਾਂ)

Friday, Oct 01, 2021 - 10:02 AM (IST)

ਸ਼ਿਮਲਾ : ਜ਼ਮੀਨ ਖਿੱਸਕਣ ਕਾਰਨ ਬਹੁ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ (ਦੇਖੋ ਤਸਵੀਰਾਂ)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਮੀਂਹ ਕਾਰਨ ਜ਼ਮੀਨ ਖਿੱਸਕਣ ਹੋ ਗਿਆ। ਇਸ ਕਾਰਨ ਬਹੁ ਮੰਜ਼ਿਲਾ ਇਮਾਰਤ ਢਹਿ ਗਈ ਹੈ, ਜਿਸ ਨਾਲ ਕੋਲ ਦੇ 2 ਢਾਂਚੇ ਵੀ ਨੁਕਸਾਨੇ ਗਏ। ਆਫ਼ਤ ਪ੍ਰਬੰਧਨ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹਾਦਸੇ ’ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਹਿਮਾਚਲ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਅਨੁਸਾਰ, ਹਾਲ ’ਚ ਮੀਂਹ ਕਾਰਨ ਜ਼ਮੀਨ ਖਿੱਸਕਣ ’ਚ ਸ਼ਿਮਲਾ ’ਚ ਹਾਲੀ ਪੈਲੇਸ ਕੋਲ ਘੌੜਾ ਚੌਕੀ ’ਚ 8 ਮੰਜ਼ਿਲਾ ਇਮਾਰਤ ਵੀਰਵਾਰ ਦੁਪਹਿਰ ਢਹਿ ਗਈ।

ਇਹ ਵੀ ਪੜ੍ਹੋ : 10 ਅਕਤੂਬਰ ਨੂੰ ਬੰਦ ਹੋਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ

PunjabKesari

ਉਨ੍ਹਾਂ ਦੱਸਿਆ ਕਿ 8 ਮੰਜ਼ਿਲਾ ਭਵਨ ਦੇ ਹਿੱਸੇ ਹੋਰ 2 ਮੰਜ਼ਿਲਾ ਇਮਾਰਤ ’ਤੇ ਡਿੱਗੇ, ਜਿਸ ਕਾਰਨ ਉਹ ਵੀ ਨੁਕਸਾਨੀਆਂ ਗਈਆਂ। ਇਕ ਹੋਟਲ ਸਮੇਤ ਨੇੜੇ-ਤੇੜੇ ਦੀਆਂ 2 ਇਮਾਰਤਾਂ ’ਤੇ ਵੀ ਹੁਣ ਖ਼ਤਰਾ ਬਣਿਆ ਹੋਇਆ ਹੈ। ਮੋਖਤਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਮਾਰਤ ’ਚ ਰਹਿਣ ਵਾਲਿਆਂ ਨੂੰ ਵਿੱਤੀ ਮਦਦ ਦੇ ਰੂਪ ’ਚ 10-10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਆਪਣੇ ਮਾਸੂਮ ਬੱਚਿਆਂ ਦਾ ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News