ਮੁਲਾਇਮ ਸਿੰਘ ਯਾਦਵ ਨੇ ਆਪਣੀ ਸੀਟ ''ਤੇ ਖੜ੍ਹੇ ਹੋ ਕੇ ਚੁਕੀ ਸਹੁੰ

06/18/2019 3:15:57 PM

ਨਵੀਂ ਦਿੱਲੀ— ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਮੁਲਾਇਮ ਸਿੰਘ ਯਾਦਵ ਨੂੰ ਲੋਕ ਸਭਾ 'ਚ ਅੱਜ ਯਾਨੀ ਮੰਗਲਵਾਰ ਨੂੰ ਉਨ੍ਹਾਂ ਦੀ ਸੀਟ 'ਤੇ ਜਾ ਕੇ ਸਹੁੰ ਚੁਕਾਈ ਗਈ। ਲੋਕ ਸਭਾ 'ਚ ਨਵੇਂ ਚੁਣੇ ਮੈਂਬਰਾਂ ਦੇ ਸਹੁੰ ਚੁੱਕਣ ਦੌਰਾਨ ਜਦੋਂ ਉੱਤਰ ਪ੍ਰਦੇਸ਼ ਦੀ ਵਾਰੀ ਆਈ ਤਾਂ ਅਸਥਾਈ ਸਪੀਕਰ ਵੀਰੇਂਦਰ ਕੁਮਾਰ ਨੇ ਕਿਹਾ ਕਿ ਸ਼੍ਰੀ ਯਾਦਵ ਸਭ ਤੋਂ ਸੀਨੀਅਰ ਮੈਂਬਰ ਹਨ ਅਤੇ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਸੀਟ 'ਤੇ ਜਾ ਕੇ ਸਹੁੰ ਚੁਕਾਉਣ।

ਲੋਕ ਸਭਾ ਦੇ ਕਰਮਚਾਰੀਆਂ ਨੇ ਉਨ੍ਹਾਂ ਦੀ ਸੀਟ 'ਤੇ ਜਾ ਕੇ ਸਾਰੀਆਂ ਰਸਮਾਂ ਪੂਰੀਆਂ ਕਰ ਕੇ ਉਨ੍ਹਾਂ ਤੋਂ ਸੀਟ 'ਤੇ ਜਾ ਕੇ ਦਸਤਖ਼ਤ ਕਰਵਾਏ। ਇਸ ਤੋਂ ਪਹਿਲਾਂ ਉਤਰਾਖੰਡ ਦੇ ਮੈਂਬਰਾਂ ਦੇ ਨਾਂ ਲਏ ਗਏ ਪਰ ਸਦਨ 'ਚ ਸਿਰਫ਼ ਮਾਲਾ ਰਾਜ ਲਕਸ਼ਮੀ ਹੀ ਮੌਜੂਦ ਸੀ। ਸ਼੍ਰੀ ਅਜੇ ਟਮਟਾ, ਸ਼੍ਰੀ ਤੀਰਥਸਿੰਘ ਰਾਵਤ ਅਤੇ ਸ਼੍ਰੀ ਅਜੇ ਭੱਟ ਦਾ ਨਾਂ ਲਿਆ ਗਿਆ ਪਰ ਉਹ ਸਦਨ 'ਚ ਮੌਜੂਦ ਨਹੀਂ ਸਨ। ਸ਼੍ਰੀ ਨਿਸ਼ੰਕ ਪਹਿਲਾਂ ਹੀ ਸਹੁੰ ਲੈ ਚੁੱਕੇ ਹਨ। ਉਸ ਤੋਂ ਬਾਅਦ ਸ਼੍ਰੀ ਯਾਦਵ ਦਾ ਨਾਂ ਪੁਕਾਰਿਆ ਗਿਆ। ਸ਼੍ਰੀ ਰੇਵਤੀ ਤ੍ਰਿਪੁਰਾ ਨੇ ਹਿੰਦੀ 'ਚ ਸਹੁੰ ਚੁਕੀ ਤਾਂ ਸੱਤਾਪੱਖ ਵਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਕਾਰਤੀ ਚਿਦਾਂਬਰਮ ਅਤੇ ਮਾਲਾ ਰਾਜਲਕਸ਼ਮੀ ਨੇ ਅੰਗਰੇਜ਼ੀ 'ਚ ਸਹੁੰ ਚੁਕੀ।


DIsha

Content Editor

Related News