ਮੁਲਾਇਮ ਸਿੰਘ ਯਾਦਵ ਨੇ ਆਪਣੇ ਜਨਮ ਦਿਨ 'ਤੇ ਕੱਟਿਆ 81 ਕਿਲੋ ਦਾ 'ਲੱਡੂ ਕੇਕ'

Friday, Nov 22, 2019 - 02:57 PM (IST)

ਮੁਲਾਇਮ ਸਿੰਘ ਯਾਦਵ ਨੇ ਆਪਣੇ ਜਨਮ ਦਿਨ 'ਤੇ ਕੱਟਿਆ 81 ਕਿਲੋ ਦਾ 'ਲੱਡੂ ਕੇਕ'

ਲਖਨਊ—ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਅੱਜ ਆਪਣਾ 81ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਦੌਰਾਨ ਮੁਲਾਇਮ ਸਿੰਘ ਨੇ 81 ਕਿਲੋ ਦਾ 'ਲੱਡੂ ਕੇਕ' ਕੱਟ ਕੇ ਵਰਕਰਾਂ ਨਾਲ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ 'ਤੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਪਹੁੰਚੇ।

PunjabKesari

ਮੁਲਾਇਮ ਸਿੰਘ ਨੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਤੁਸੀਂ ਕਈ ਸਾਲਾਂ ਤੋਂ ਮੇਰਾ ਜਨਮ ਦਿਨ ਮਨਾ ਰਹੇ ਹੋ ਪਰ ਹੁਣ ਸਾਰੇ ਵਰਕਰ ਆਪਣੇ-ਆਪਣੇ ਪਿੰਡ 'ਚ ਗਰੀਬ ਲੋਕਾਂ ਦਾ ਜਨਮਦਿਨ ਮਨਾਉਣ, ਤਾਂ ਜੋ ਜਨਤਾ ਨੂੰ ਭਰੋਸਾ ਦਿਵਾਇਆ ਜਾ ਸਕੇ ਕਿ ਸਿਰਫ ਸਪਾ ਹੀ ਗਰੀਬਾਂ ਨੂੰ ਸਨਮਾਣ ਦਿੰਦੀ ਹੈ।

PunjabKesari

ਦੱਸਣਯੋਗ ਹੈ ਕਿ ਸਪਾ ਪ੍ਰਧਾਨ ਮੁਲਾਇਮ ਸਿੰਘ ਦੇ ਜਨਮ ਦਿਨ 'ਤੇ ਸ਼ਿਵਪਾਲ ਯਾਦਵ ਸੈਫਈ 'ਚ ਕੋਈ ਵੱਡਾ ਆਯੋਜਨ ਕਰਨਗੇ। ਸੂਬੇ 'ਚ ਸਿਆਸੀ ਗਲਿਆਰੇ 'ਚ ਯਾਦਵ ਪਰਿਵਾਰ ਦੇ ਇੱਕਠੇ ਹੋਣ ਦੀ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ।

PunjabKesari

ਕਿਹਾ ਜਾ ਰਿਹਾ ਹੈ ਕਿ ਅੱਜ ਮੁਲਾਇਮ ਸਿੰਘ ਦੇ ਜਨਮ ਦਿਨ ਮੌਕੇ ਚਾਚਾ-ਭਤੀਜਾ ਇੱਕਠੇ ਹੋ ਸਕਦੇ ਹਨ।

PunjabKesari


author

Iqbalkaur

Content Editor

Related News