ਮੁਖਤਾਰ ਅੰਸਾਰੀ ਦੀ ਪਤਨੀ ਅਫਸ਼ਾਂ ਅੰਸਾਰੀ ਦੀ 6 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

Saturday, Aug 13, 2022 - 05:56 PM (IST)

ਮੁਖਤਾਰ ਅੰਸਾਰੀ ਦੀ ਪਤਨੀ ਅਫਸ਼ਾਂ ਅੰਸਾਰੀ ਦੀ 6 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ

ਗਾਜ਼ੀਪੁਰ (ਭਾਸ਼ਾ)- ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਫਤਿਹਹੁੱਲਹਪੁਰ 'ਚ ਬਾਹੁਬਲੀ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀ ਪਤਨੀ ਦੇ ਮਾਲਿਕਾਨਾ ਹੱਕ ਵਾਲੀ 0.394 ਅਤੇ 1.507 ਹੈਕਟੇਅਰ ਜ਼ਮੀਨ ਜ਼ਬਤ ਕਰ ਲਈ, ਜਿਸ ਦੀ ਕੀਮਤ 6 ਕਰੋੜ ਤੋਂ ਵੱਧ ਦੱਸੀ ਗਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਦੇ ਨਿਰਦੇਸ਼ 'ਤੇ ਗਿਰੋਹਬੰਦ ਐਕਟ ਦੇ ਅਧੀਨ ਇਹ ਜ਼ਮੀਨ ਜ਼ਬਤ ਕੀਤੀ ਗਈ ਹੈ।

ਪੁਲਸ ਅਨੁਸਾਰ, ਅਫਸ਼ਾਂ ਅੰਸਾਰੀ ਦੇ ਨਾਮ 'ਤੇ ਗੈਰ-ਕਾਨੂੰਨੀ ਕਮਾਈ ਨਾਲ ਖਰੀਦੀ ਗਈ ਗਾਜ਼ੀਪੁਰ ਸਦਰ ਦੇ ਰਜਦੇਪੁਰ 'ਚ ਸਥਿਤ 0.394 ਹੈਕਟੇਅਰ ਜ਼ਮੀਨ ਅਤੇ ਨੰਦਗੰਜ ਦੇ ਫਤਿਹੁੱਲਹਪੁਰ 'ਚ ਸਥਿਤ 1.507 ਹੈਕਟੇਅਰ ਜ਼ਮੀਨ ਨੂੰ ਨਿਯਮ ਅਨੁਸਾਰ ਮੁਨਾਦੀ ਕਰਵਾ ਕੇ ਪੁਲਸ ਸੁਪਰਡੈਂਟ (ਐੱਸ.ਪੀ.) ਰੋਹਨ ਪੀ ਬੋਤਰੇ ਦੀ ਅਗਵਾਈ 'ਚ ਮੌਕੇ 'ਤੇ ਭਾਰੀ ਪੁਲਸ ਫ਼ੋਰਸ ਨੇ ਗੈਂਗਸਟਰ ਐਕਟ ਦੇ ਅਧੀਨ ਸ਼ਨੀਵਾਰ ਜ਼ਬਤ ਕਰ ਲਈ। ਜ਼ਬਤ ਕੀਤੀ ਗਈ ਜ਼ਮੀਨ ਦੀ ਕੀਮਤ 6 ਕਰੋੜ 30 ਲੱਖ ਰੁਪਏ ਦੱਸੀ ਗਈ ਹੈ। ਜ਼ਿਲ੍ਹਾ ਅਧਿਕਾਰੀ ਮੰਗਲਾ ਪ੍ਰਸਾਦ ਸਿੰਘ ਦੇ ਆਦੇਸ਼ ਅਨੁਸਾਰ ਗੈਂਗਸਟਰ ਐਕਟ ਦੀ ਧਾਰਾ 14 (1) ਦੇ ਅਧੀਨ ਸ਼ਨੀਵਾਰ ਨੂੰ ਉਪਰੋਕਤ ਜਾਇਦਾਦ ਕੁਰਕ ਕੀਤੀ ਗਈ। ਮਊ ਸਦਰ ਵਿਧਾਨ ਸਭਾ ਖੇਤਰ ਤੋਂ 5 ਵਾਰ ਵਿਧਾਇਕ ਰਹਿ ਚੁਕੇ ਬਾਹੁਬਲੀ ਮੁਖਤਾਰ ਅੰਸਾਰੀ ਇਸ ਸਮੇਂ ਬਾਂਦਾ ਜੇਲ੍ਹ 'ਚ ਬੰਦ ਹੈ।


author

DIsha

Content Editor

Related News