ਮੁਖਤਾਰ ਅੰਸਾਰੀ ਨੂੰ 23 ਸਾਲ ਪੁਰਾਣੇ ਮਾਮਲੇ ’ਚ 5 ਸਾਲ ਦੀ ਕੈਦ
Friday, Sep 23, 2022 - 06:58 PM (IST)

ਲਖਨਊ (ਭਾਸ਼ਾ)– ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਸ਼ੁੱਕਰਵਾਰ ਮਾਫੀਆ ਅਤੇ ਸਾਬਕਾ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 23 ਸਾਲ ਪੁਰਾਣੇ ਗੈਂਗਸਟਰ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਲਖਨਊ ਦੀ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ ਦੇ ਜਸਟਿਸ ਡੀ. ਕੇ. ਸਿੰਘ ਨੇ ਸਾਲ 2020 ਦੇ ਮਾਮਲੇ ਵਿੱਚ ਅੰਸਾਰੀ ਨੂੰ ਉਸ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਪਲਟਦੇ ਹੋਏ ਇਹ ਸਜ਼ਾ ਸੁਣਾਈ । ਸਰਕਾਰੀ ਵਕੀਲ ਰਾਓ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਖਤਾਰ ਅੰਸਾਰੀ ਦੇ ਖਿਲਾਫ ਲਖਨਊ ਦੇ ਹਜ਼ਰਤਗੰਜ ਕੋਤਵਾਲੀ ’ਚ ਸਾਲ 1999 ’ਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸਾਲ 2020 ’ਚ ਅੰਸਾਰੀ ਨੂੰ ਬਰੀ ਕਰ ਦਿੱਤਾ ਸੀ। 2021 ਵਿੱਚ ਸਰਕਾਰ ਨੇ ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।