ਮੁਖਤਾਰ ਅੰਸਾਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਮਿਲੀ ਰਾਹਤ

05/13/2021 6:10:09 PM

ਬਾਂਦਾ- ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ 'ਚ ਬੰਦ ਬਹੁਜਨ ਸਮਾਜ ਪਾਰਟੀ (ਬਸਪਾ) ਵਿਧਾਇਕ ਮੁਖਤਾਰ ਅੰਸਾਰੀ ਕੋਰੋਨਾ ਤੋਂ ਠੀਕ ਹੋ ਗਿਆ ਹੈ। ਅੰਸਾਰੀ ਦੀ ਆਰ.ਟੀ.-ਪੀ.ਸੀ.ਆਰ. ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਰਾਹਤ ਮਿਲੀ ਹੈ। ਪਿਛਲੇ ਦਿਨੀਂ ਬਾਹੁਬਲੀ ਵਿਧਾਇਕ 'ਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਸੀ।

ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਕੋਰੋਨਾ ਪਾਜ਼ੇਟਿਵ, ਜੇਲ੍ਹ ਦੀ ਬੈਰਕ ਹੀ ’ਚ ਇਕਾਂਤਵਾਸ

ਮੁਖਤਾਰ ਨੂੰ ਪਿਛਲੀ 8 ਅਪ੍ਰੈਲ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਲਿਆਂਦਾ ਗਿਆ ਸੀ, ਜਿਸ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ। ਮੁਖਤਾਰ ਨੂੰ ਸਖ਼ਤ ਨਿਗਰਾਨੀ 'ਚ ਜੇਲ੍ਹ 'ਚ ਰੱਖਿਆ ਗਿਆ ਹੈ। ਕਰੀਬ 50 ਅਪਰਾਧਕ ਮਾਮਲਿਆਂ 'ਚ ਸ਼ਾਮਲ ਮੁਖਤਾਰ ਦੀ ਸੁਣਵਾਈ ਵੀਡੀਓ ਕਾਨਫਰੈਂਸਿੰਗ ਨਾਲ ਹੁੰਦੀ ਹੈ, ਜਦੋਂ ਕਿ ਉਸ 'ਤੇ ਨਜ਼ਰ ਰੱਖਣ ਲਈ ਕਈ ਸੀ.ਸੀ.ਟੀ.ਵੀ. ਕੈਮਰੇ ਜੇਲ ਕੰਪਲੈਕਸ 'ਚ ਲਾਏ ਗਏ ਹਨ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਮੁਖਤਾਰ ਅੰਸਾਰੀ? ਜਿਸ ਨੂੰ ਲੈ ਕੇ ਪੰਜਾਬ ਅਤੇ ਯੂ. ਪੀ. ਵਿਚਾਲੇ ਛਿੜੀ 'ਜੰਗ'


DIsha

Content Editor

Related News