ਮੁਖਤਾਰ ਅੰਸਾਰੀ ਦੇ ਐਂਬੂਲੈਂਸ ਮਾਮਲੇ ’ਚ ‘ਡਾ. ਅਲਕਾ ਰਾਏ ’ਤੇ ਮੁਕੱਦਮਾ ਦਰਜ’
Saturday, Apr 03, 2021 - 12:29 PM (IST)
ਬਾਰਾਬੰਕੀ- ਮਾਫੀਆ ਸਰਗਣਾ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਮੋਹਾਲੀ ਕੋਰਟ ਵਿਚ ਪੇਸ਼ ਕਰਨ ਲਈ ਵਰਤੋਂ ਵਿਚ ਲਿਆਂਦੀ ਗਈ ਐਂਬੂਲੈਂਸ ਦੇ ਮਾਮਲੇ ਵਿਚ ਬਾਰਾਬੰਕੀ ਦੇ ਏ. ਆਰ. ਟੀ. ਓ. ਨੇ ਮੁਕੱਦਮਾ ਦਰਜ ਕਰਵਾਇਆ ਹੈ। ਏ. ਆਰ. ਟੀ. ਓ. ਨੇ ਕਿਹਾ ਕਿ ਫਰਜ਼ੀ ਵੋਟਰ ਆਈ. ਡੀ. ਦੇ ਸਹਾਰੇ ਡਾ. ਅਲਕਾ ਰਾਏ ਨੇ ਵਾਹਨ ਦੀ ਰਜਿਸਟ੍ਰੇਸ਼ਨ ਕਰਵਾਈ ਸੀ। ਮੁਖਤਾਰ ਅੰਸਾਰੀ ਨੰ ਮੋਹਾਲੀ ਕੋਰਟ ਵਿਚ ਪੇਸ਼ ਕੀਤੇ ਜਾਣ ਲਈ ਬਾਰਾਬੰਕੀ ਨੰਬਰ ਵਾਲੀ ਐਂਬੂਲੈਂਸ ਦੀ ਵਰਤੋਂ ਕੀਤੀ ਗਈ ਸੀ।
ਏ. ਆਰ. ਟੀ. ਓ. ਪੰਕਜ ਸਿੰਘ ਨੇ ਦੱਸਿਆ ਕਿ ਐਂਬੂਲੈਂਸ (ਨੰ. ਯੂ. ਪੀ. 41 ਏ. ਟੀ. 7171) ਸ਼ਾਮ ਸੰਜ਼ ਹਸਪਤਾਲ ਦੀ ਡਾ. ਅਲਕਾ ਰਾਏ ਵਾਸੀ ਰਫੀ ਨਗਰ ਬਾਰਾਬੰਕੀ ਦੇ ਪਤੇ ’ਤੇ ਰਜਿਸਟਰਡ ਹੈ। ਇਸ ਦੀ ਫਿਟਨੈੱਸ 2017 ਵਿਚ ਖਤਮ ਹੋ ਚੁੱਕੀ ਹੈ। ਇਸ ਬਾਰੇ ਜਨਵਰੀ 2020 ਵਿਚ ਭੇਜੇ ਗਏ ਨੋਟਿਸ ਦਾ ਵੀ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਫਿਟਨੈੱਸ ਦਾ ਰੀਨਿਊ ਕਰਵਾਇਆ ਗਿਆ। ਰਾਏ ਦੀ ਰਜਿਸਟਰਡ ਐਂਬੂਲੈਂਸ ਦੇ ਦਸਤਾਵੇਜ਼ ਵੇਖੇ ਗਏ ਤਾਂ ਉਨ੍ਹਾਂ ਵਿਚ ਵੋਟਰ ਆਈ. ਡੀ. ਦੇ ਆਧਾਰ ’ਤੇ ਰਜਿਸਟ੍ਰੇਸ਼ਨ ਕਰਵਾਈ ਗਈ ਸੀ। ਵੋਟਰ ਆਈ. ਡੀ. ਦੀ ਅਟੈਸਟੇਸ਼ਨ ਐੱਸ. ਡੀ. ਐੱਮ. ਨਵਾਬਗੰਜ ਵਲੋਂ ਕਰਵਾਏ ਜਾਣ ’ਤੇ ਵੋਟਰ ਆਈ. ਡੀ. ਫਰਜ਼ੀ ਮਿਲੀ। ਇਸ ਮਾਮਲੇ 'ਚ ਬਾਰਾਬੰਕੀ ਜ਼ਿਲ੍ਹੇ 'ਚ ਡਾ. ਅਲਕਾ ਰਾਏ ਵਿਰਉੱਧ 420 ਦਾ ਮੁਕੱਦਮਾ ਦਰਜ ਕਰਵਾਇਆ ਗਿਆ।
ਇਹ ਵੀ ਪੜ੍ਹੋ : ‘ਮੁਖਤਾਰ ਅੰਸਾਰੀ ਨੂੰ ਕੋਰਟ ਤੱਕ ਲਿਜਾਣ ਵਾਲੀ ਐਂਬੂਲੈਂਸ ਭਾਜਪਾ ਆਗੂ ਅਲਕਾ ਰਾਏ ਦੇ ਹਸਪਤਾਲ ਦੀ ਨਿਕਲੀ’
ਦੂਜੇ ਪਾਸੇ ਮਊ ਦੇ ਸ਼ਹਿਰ ਕੋਤਵਾਲੀ 'ਚ ਖ਼ੁਦ ਡਾ. ਅਲਕਾ ਰਾਏ ਨੇ ਵਿਧਾਇਕ ਮੁਖਤਾਰ ਅੰਸਾਰੀ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਇਸ ਮਾਮਲੇ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਬਿਆਨ 'ਚ ਡਾ. ਅਲਕਾ ਨੇ ਸਵੀਕਾਰ ਕੀਤਾ ਕਿ ਇਕ ਵਾਰ ਜਦੋਂ ਉਨ੍ਹਾਂ ਦੇ ਕਿਰਾਏ ਦੇ ਮਕਾਨ ਨੂੰ ਤੁਰੰਤ ਖਾਲੀ ਕਰਨ ਦਾ ਮੌਕਾ ਆਇਆ, ਉਸ ਸਮੇਂ ਉਹ ਜੇਲ੍ਹ 'ਚ ਵਿਧਾਇਕ ਅੰਸਾਰੀ ਨੂੰ ਮਿਲੀ ਸੀ। ਜਿਨ੍ਹਾਂ ਦੇ ਰਹਿਮ 'ਤੇ ਉਨ੍ਹਾਂ ਨੂੰ ਕਾਫ਼ੀ ਦਿਨਾਂ ਤੱਕ ਰਹਿਣ ਦੀ ਸਹੂਲੀਅਤ ਮਿਲੀ ਹੈ। ਉਸ ਤੋਂ ਬਾਅਦ ਸਾਲ 2013 'ਚ ਵਿਧਾਇਕ ਦੇ ਨੁਮਾਇੰਦਿਆਂ ਵਲੋਂ ਵਿਧਾਇਕ ਫੰਡ ਤੋਂ ਐਂਬੂਲੈਂਸ ਖਰੀਦਣ ਦੇ ਨਾਮ 'ਤੇ ਹਸਪਤਾਲ ਤੋਂ ਜ਼ਰੂਰੀ ਕਾਗਜ਼ ਅਤੇ ਦਸਤਖ਼ਤ ਆਦਿ ਲਏ ਗਏ ਸਨ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਅਜਿਹੇ 'ਚ ਉਨ੍ਹਾਂ ਨੇ ਵਿਧਾਇਕ ਅੰਸਾਰੀ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਉਂਦੇ ਹੋਏ ਐਂਬੂਲੈਂਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਵਲੋਂ ਦਾਇਰ ਪਟੀਸ਼ਨ ਖਾਰਿਜ, ਵਧ ਸਕਦੀਆਂ ਨੇ ਮੁਸ਼ਕਿਲਾਂ