ਮੁਕੇਸ਼ ਅੰਬਾਨੀ ਨੇ ਕੀਤੇ ਬਦਰੀਨਾਥ-ਕੇਦਾਰਨਾਥ ਧਾਮ ਦੇ ਦਰਸ਼ਨ, ਦਿੱਤੀ ਕਰੋੜਾਂ ਦੀ ਭੇਟਾ

Sunday, Oct 20, 2024 - 06:40 PM (IST)

ਮੁਕੇਸ਼ ਅੰਬਾਨੀ ਨੇ ਕੀਤੇ ਬਦਰੀਨਾਥ-ਕੇਦਾਰਨਾਥ ਧਾਮ ਦੇ ਦਰਸ਼ਨ, ਦਿੱਤੀ ਕਰੋੜਾਂ ਦੀ ਭੇਟਾ

ਗੋਪੇਸ਼ਵਰ (ਭਾਸ਼ਾ) - ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਐਤਵਾਰ ਨੂੰ ਭਗਵਾਨ ਬਦਰੀਨਾਥ ਤੇ ਕੇਦਾਰਨਾਥ ਦੇ ਦਰਸ਼ਨ ਕੀਤੇ ਤੇ ਦੋਵੇਂ ਮੰਦਰਾਂ ’ਚ ਕੁੱਲ 5 ਕਰੋੜ 2 ਲੱਖ ਰੁਪਏ ਦੀ ਭੇਟਾ ਦਿੱਤੀ। ਰਿਲਾਇੰਸ ਇੰਡਸਟ੍ਰੀਜ਼ ਦੇ ਪ੍ਰਧਾਨ ਤੇ ਪ੍ਰਬੰਧ ਨਿਰਦੇਸ਼ਕ ਪਹਿਲਾਂ ਬਦਰੀਨਾਥ ਧਾਮ ਪੁੱਜੇ, ਜਿੱਥੇ ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਮੀਤ ਪ੍ਰਧਾਨ ਕਿਸ਼ੋਰ ਪੰਵਾਰ ਤੇ ਮੁੱਖ ਕਾਰਜਕਾਰੀ ਵਿਜੇ ਪ੍ਰਸਾਦ ਥਪਲਿਆਲ ਨੇ ਉਨ੍ਹਾਂ ਦਾ ਸਵਾਗਤ ਕੀਤਾ।

PunjabKesari

ਸਵੇਰੇ 9 ਵਜੇ ਮੰਦਰ ਪੁੱਜ ਕੇ ਉਨ੍ਹਾਂ ਭਗਵਾਨ ਦੇ ਦਰਸ਼ਨ ਕੀਤੇ ਤੇ ਪੂਜਾ ’ਚ ਸ਼ਾਮਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਮੰਦਰ ’ਚ ਸਥਿਤ ਲਕਸ਼ਮੀ ਮੰਦਰ ’ਚ ਮਾਂ ਲਕਸ਼ਮੀ ਦੇ ਦਰਸ਼ਨ ਕੀਤੇ, ਜਿੱਥੇ ਕਮੇਟੀ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਭਗਵਾਨ ਬਦਰੀਵਿਸ਼ਾਲ ਦਾ ਪ੍ਰਸਾਦ ਭੇਟ ਕੀਤਾ। ਇਸ ਤੋਂ ਬਾਅਦ ਅੰਬਾਨੀ ਕੇਦਾਰਨਾਥ ਮੰਦਰ ਪੁੱਜੇ, ਜਿੱਥੇ ਉਨ੍ਹਾਂ ਕਮੇਟੀ ਪ੍ਰਧਾਨ ਅਜੇਂਦਰ ਅਜੇ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮੰਦਰ ’ਚ ਭਗਵਾਨ ਸ਼ਿਵ ਦਾ ਰੁਦ੍ਰਾਭਿਸ਼ੇਕ ਕੀਤਾ।


author

Harinder Kaur

Content Editor

Related News