ਵਿਸਫ਼ੋਟਕ ਕਾਰ ਮਾਮਲਾ : ਮੁੰਬਈ ਪੁਲਸ ਦੇ ਅਧਿਕਾਰੀ ਸਚਿਨ ਵਾਜੇ ਨੂੰ ਕੀਤਾ ਗਿਆ ਮੁਅੱਤਲ

03/15/2021 3:42:52 PM

ਮੁੰਬਈ- ਮੁੰਬਈ ਪੁਲਸ ਨੇ ਸੋਮਵਾਰ ਨੂੰ ਸਹਾਇਕ ਪੁਲਸ ਇੰਸੈਪਕਟਰ ਸਚਿਨ ਵਾਜੇ ਨੂੰ ਮੁਅੱਤਲ ਕਰ ਦਿੱਤਾ। ਇਹ ਕਦਮ ਦੱਖਣ ਮੁੰਬਈ ਸਥਿਤ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਕੋਲ ਵਿਸਫ਼ੋਟਕ ਨਾਲ ਭਰੀ ਕਾਰ ਮਿਲਣ ਦੀ ਜਾਂਚ ਕਰ ਰਹੀ ਐੱਨ.ਆਈ.ਏ. ਵਲੋਂ ਵਾਜੇ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਚੁੱਕਿਆ ਗਿਆ। ਪੁਲਸ ਡਿਪਟੀ ਕਮਿਸ਼ਨਰ ਐੱਸ. ਚੈਤਨਯ ਨੇ ਦੱਸਿਆ,''ਪੁਲਸ ਵਿਸ਼ੇਸ਼ ਬਰਾਂਚ ਦੇ ਐਡੀਸ਼ਨਲ ਕਮਿਸ਼ਨਰ ਦੇ ਆਦੇਸ਼ 'ਤੇ ਸਹਾਇਕ ਪੁਲਸ ਇੰਸਪੈਕਟਰ ਸਚਿਨ ਵਾਜੇ ਨੂੰ ਮੁਅੱਤਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਅੰਬਾਨੀ ਦੇ ਘਰ ਵਿਸਫ਼ੋਟਕ ਕਾਰ ਮਾਮਲਾ : 25 ਮਾਰਚ ਤੱਕ NIA ਹਿਰਾਸਤ 'ਚ ਭੇਜੇ ਗਏ ਸਚਿਨ ਵਾਜੇ

ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 25 ਫਰਵਰੀ ਨੂੰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਦੱਖਣ ਮੁੰਬਈ ਸਥਿਤ ਘਰ ਐਂਟੀਲੀਆ ਕੋਲ 20 ਜਿਲੇਟਿਨ ਛੜਾਂ ਨਾਲ ਮਿਲੀ ਸਕਾਰਪੀਓ ਕਾਰ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸੇ ਸਿਲਸਿਲੇ 'ਚ ਸ਼ਨੀਵਾਰ ਰਾਤ ਨੂੰ ਵਾਜੇ ਦੀ ਗ੍ਰਿਫ਼ਤਾਰੀ ਕੀਤੀ ਸੀ। ਵਾਜੇ (49) ਨੂੰ ਮੁਕਾਬਲੇ 'ਚ 63 ਅਪਰਾਧੀਆਂ ਨੂੰ ਮਾਰ ਸੁੱਟਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ 'ਤੇ ਠਾਣੇ ਦੇ ਕਾਰੋਬਾਰੀ ਮਨਸੁਖ ਹਿਰੇਨ ਦੇ ਕਤਲ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਅੰਬਾਨੀ ਦੇ ਘਰ ਕੋਲ ਮਿਲੀ ਸਕਾਰਪੀਓ ਐੱਸ.ਯੂ.ਵੀ ਕਾਰ ਹਿਰੇਨ ਦੀ ਹੀ ਸੀ ਅਤੇ 5 ਮਾਰਚ ਨੂੰ ਠਾਣੇ ਜ਼ਿਲ੍ਹੇ ਦੇ ਕਰੀਕ 'ਚ ਉਹ ਮ੍ਰਿਤ ਮਿਲੇ ਸਨ। ਮੁੰਬਈ ਦੀ ਅਦਾਲਤ ਨੇ ਐਤਵਾਰ ਨੂੰ ਵਾਜੇ ਨੂੰ 25 ਮਾਰਚ ਤੱਕ ਲਈ ਐੱਨ.ਆਈ.ਏ. ਦੀ ਹਿਰਾਸਤ 'ਚ ਭੇਜ ਦਿੱਤਾ।

ਇਹ ਵੀ ਪੜ੍ਹੋ : ਪੁਲਸ ਅਧਿਕਾਰੀ ਸਚਿਨ ਵਾਜੇ ਦੀ ਗ੍ਰਿਫ਼ਤਾਰੀ ਮਹਾਰਾਸ਼ਟਰ ਪੁਲਸ ਦਾ ਅਪਮਾਨ ਹੈ : ਸ਼ਿਵ ਸੈਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News