ਅਮੀਰਾਂ ਦੀ ਜਾਇਦਾਦ 'ਤੇ ਲੱਗਾ 'ਵਾਇਰਸ', ਮੁਕੇਸ਼ ਅੰਬਾਨੀ ਦੇ 14 ਖਰਬ ਡੁੱਬੇ
Tuesday, Apr 07, 2020 - 08:44 PM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਨੇ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਨੂੰ ਜ਼ਬਰਦਸਤ ਨੁਕਸਾਨ ਪਹੁੰਚਾਇਆ ਹੈ। ਇਸ ਦਾ ਅਸਰ ਧਨਕੁਬੇਰਾਂ ਦੀ ਜਾਇਦਾਦ 'ਤੇ ਵੀ ਹੋਇਆ ਹੈ। ਇਸ ਵਾਇਰਸ ਕਾਰਨ ਟਾਪ ਦੇ ਅਮੀਰਾਂ ਨੂੰ ਵੀ ਜ਼ਬਰਦਸਤ ਝਟਕਾ ਲੱਗਾ ਹੈ। ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਜਾਇਦਾਦ ਦੋ ਮਹੀਨਆਿਂ ਵਿਚ 28 ਫੀਸਦੀ(14.45 ਖਰਬ ਰੁਪਏ) ਘੱਟ ਗਈ ਹੈ। ਗਲੋਬਲ ਰਿਸਰਚ ਫਰਮ ਹੁਰੂਨ ਵਲੋਂ ਸੋਮਵਾਰ ਨੂੰ ਜਾਰੀ ਸੂਚੀ ਵਿਚ ਰਲਾਂਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹੁਣ ਗਲੋਬਲ ਪੱਧਰ 'ਤੇ 17ਵੇਂ ਸਥਾਨ 'ਤੇ ਪਹੁੰਚ ਗਏ ਹਨ। ਮੁਕੇਸ਼ ਅੰਬਾਨੀ ਨੂੰ ਫਰਵਰੀ-ਮਾਰਚ ਵਿਚ ਸਥਾਨਾਂ ਦਾ ਨੁਕਸਾਨ ਹੋਇਆ ਹੈ।
ਸ਼ੇਅਰ ਬਾਜ਼ਾਰ ਵਿਚ 25 ਫੀਸਦੀ ਦੀ ਗਿਰਾਵਟ ਨਾਲ ਅੰਬਾਨੀ ਨੂੰ ਰੋਜ਼ਾਨਾ 2,282 ਕਰੋੜ ਦਾ ਨੁਕਸਾਨ ਹੋਇਆ ਹੈ। 31 ਮਾਰਚ 2020 ਨੂੰ ਮੁਕੇਸ਼ ਦੀ ਕੁੱਲ ਜਾਇਦਾਦ 36.51 ਖਰਬ ਰਹਿ ਗਈ। ਜ਼ਿਕਰਯੋਗ ਹੈ ਕਿ ਟਾਪ 100 ਅਰਬਪਤੀਆਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਇਕੱਲੇ ਅਜਿਹੇ ਭਾਰਤੀ ਹਨ।
ਅਡਾਣੀ ਨੂੰ 4.5 ਹਜ਼ਾਰ ਕਰੋੜ ਦਾ ਨੁਕਸਾਨ
ਹੁਰੂਨ ਰਪੋਰਟ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਨਸ ਰਹਮਾਨ ਨੇ ਦੱਸਿਆ ਕਿ ਗੌਤਮ ਅਡਾਣੀ ਨੂੰ 45.64 ਹਜ਼ਾਰ ਕਰੋੜ ਰੁਪਏ(37 ਫੀਸਦੀ) ਦਾ ਝਟਕਾ ਦੋ ਮਹੀਨਆਿਂ ਵਿਚ ਲੱਗਾ ਹੈ। HCL ਤਕਨਾਲੋਜੀ ਦੇ ਸ਼ਿਵ ਨਾਦਰ ਨੂੰ 26 ਫੀਸਦੀ ਯਾਨੀ 38 ਹਜ਼ਾਰ ਕਰੋੜ ਰੁਪਏ ਅਤੇ ਬੈਂਕਰ ਊਦੈ ਕੋਟਕ ਨੂੰ 28 ਫੀਸਦੀ(30.43 ਹਜ਼ਾਰ ਕਰੋੜ) ਦਾ ਨੁਕਸਾਨ ਹੋਇਆ ਹੈ। ਇਹ ਤਿੰਨੋਂ ਹੀ ਅਰਬਪਤੀ ਟਾਪ-1੦੦ ਦੀ ਗਲੋਬਲ ਸੂਚੀ ਵਿਚੋਂ ਬਾਹਰ ਹੋ ਗਏ ਹਨ ਜਦੋਂਕਿ ਇਸ ਦੌਰਾਨ ਚੀਨ ਦੇ 6 ਨਵੇਂ ਅਰਬਪਤੀ ਇਸ ਸੂਚੀ ਵਿਚ ਸ਼ਾਮਲ ਹੋਏ ਹਨ।
ਸ਼ੇਅਰ ਬਾਜ਼ਾਰ ਅਤੇ ਰੁਪਏ 'ਤੇ ਗਿਰਾਵਟ ਦਾ ਅਸਰ
ਰਿਪੋਰਟ ਅਨੁਸਾਰ ਫਰਵਰੀ ਅਤੇ ਮਾਰਚ ਵਿਚ ਭਾਰਤੀ ਸ਼ੇਅਰ ਬਾਜ਼ਾਰ ';ਚ 26 ਫੀਸਦੀ ਤੱਕ ਦੀ ਗਿਰਾਵਟ ਆਈ ਹੈ ਜਦੋਂਕਿ ਡਾਲਰ ਦੇ ਮੁਕਾਬਲੇ ਰੁਪਿਆ ਵੀ 5.2 ਫੀਸਦੀ ਕਮਜ਼ੋਰ ਹੋਇਆ ਹੈ। ਇਸ ਦਾ ਅਸਰ ਨਿਵੇਸ਼ਕਾਂ ਦੇ ਨਾਲ-ਨਾਲ ਕੰਪਨੀਆਂ ਦੇ ਮਾਲਕਾਂ ਦੀ ਜਾਇਦਾਦ 'ਤੇ ਵੀ ਹੋਇਆ ਹੈ। ਇਸ ਮਹਾਂਮਾਰੀ ਦਾ ਹੋਟਲ ਅਤੇ ਸੈਰ-ਸਪਾਟਾ ਉਦਯੋਗ ਨੂੰ ਸਭ ਤੋਂ ਵੱਧ ਝਟਕਾ ਲੱਗਾ ਹੈ। ਇਸ ਕਾਰਨ ਓਯੋ ਰੂਮਜ਼ ਦੇ ਮਾਲਕ ਰਤੇਸ਼ ਅਗਰਵਾਲ ਅਰਬਪਤੀਆਂ ਦੀ ਸੂਚੀ ਵਿਚੋਂ ਬਾਹਰ ਹੋ ਗਏ ਹਨ। ਦੁਨੀਆ ਭਰ ਦੀਆਂ ਕੰਪਨੀਆਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੀ ਆਰਥਿਕ ਕੀਮਤ ਅਦਾ ਕਰਨੀ ਪਈ ਹੈ।
ਇਹ ਵੀ ਦੇਖੋ : ਕੋਰੋਨਾ ਸੰਕਟ : ਇਸ ਕਾਰਣ ਫਿਰ ਬੰਦ ਹੋਈ ਪ੍ਰਾਈਵੇਟ ਟ੍ਰੇਨਾਂ ਦੀ ਬੁਕਿੰਗ
ਬਰਨਾਰਡ ਅਰਨਾਲਟ ਨੂੰ ਸਭ ਤੋਂ ਵਧ ਨੁਕਸਾਨ
ਜ਼ਿਕਰਯੋਗ ਹੈ ਕਿ ਅੰਬਾਨੀ ਦੁਨੀਆ ਭਰ ਵਿਚ ਸਭ ਤੋਂ ਵੱਧ ਜਾਇਦਾਦ ਦਾ ਨੁਕਸਾਨ ਝੱਲਣ ਵਾਲੇ ਦੂਜੇ ਵਿਅਕਤੀ ਹਨ। ਫਰਾਂਸ ਦੀ ਫੈਸ਼ਨ ਕੰਪਨੀ ਐਲ.ਵੀ.ਐਮ.ਐਚ. ਦੇ ਮੁਖੀ ਬਰਨਾਰਡ ਅਰਨਾਲਟ ਦੀ ਦੌਲਤ 28 ਫੀਸਦੀ ਯਾਨੀ ਕਿ 30 ਅਰਬ ਡਾਲਰ ਦੀ ਗਿਰਾਵਟ ਨਾਲ 77 ਅਰਬ ਡਾਲਰ ਰਹਿ ਗਈ ਹੈ।
ਵਾਰਨ ਬਫੇ ਨੂੰ ਵੀ ਹੋਇਆ ਭਾਰੀ ਨੁਕਸਾਨ
ਬਰਕਸ਼ਾਇਰ ਹੈਥਵੇ ਦੇ ਵਾਰਨ ਬਫੇ ਦੀ ਜਾਇਦਾਦ ਪਿਛਲੇ ਦੋ ਮਹੀਨਿਆਂ ਵਿਚ 19 ਅਰਬ ਡਾਲਰ ਦੀ ਕਮੀ ਆਈ ਹੈ ਅਤੇ ਇਹ ਘੱਟ ਕੇ billion 83 ਅਰਬ ਡਾਲਰ ਰਹਿ ਗਈ ਹੈ ਯਾਨੀ ਕਿ ਉਨ੍ਹਾਂ ਦੀ ਦੌਲਤ ਵਿਚ 19 ਪ੍ਰਤੀਸ਼ਤ ਦੀ ਕਮੀ ਆਈ ਹੈ।
ਇਸ ਮਾਮਲੇ 'ਚ ਹੁਰੂਨ ਰਿਪੋਰਟਸ ਦੇ ਭਾਰਤ ਦੇ ਪ੍ਰਬੰਧ ਨਿਰਦੇਸ਼ਕ ਅਨਸ ਰਹਿਮਾਨ ਨੇ ਕਿਹਾ, 'ਭਾਰਤ ਦੇ ਚੋਟੀ ਦੇ ਉਦਯੋਗਪਤੀਆਂ ਨੂੰ ਸ਼ੇਅਰ ਬਾਜ਼ਾਰ ਵਿੱਚ 26 ਫੀਸਦ ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਡਾਲਰ ਦੇ ਮੁਕਾਬਲੇ ਰੁਪਿਆ 5.2% ਕਮਜ਼ੋਰ ਹੋਇਆ ਹੈ।'