ਝੋਨੇ ਦੀ MSP ''ਤੇ ਖਰੀਦ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ

Saturday, Sep 26, 2020 - 08:05 PM (IST)

ਝੋਨੇ ਦੀ MSP ''ਤੇ ਖਰੀਦ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ

ਨਵੀਂ ਦਿੱਲੀ—  ਸੰਸਦ 'ਚ ਹਾਲ ਹੀ 'ਚ ਪਾਸ ਹੋਏ ਖੇਤੀ ਬਿੱਲਾਂ 'ਤੇ ਮਚੇ ਘਮਾਸਾਨ ਵਿਚਕਾਰ ਸ਼ਨੀਵਾਰ ਨੂੰ ਕੇਂਦਰ ਨੇ ਸਾਉਣੀ ਦੀ ਫਸਲ ਦੀ ਜਲਦ ਆਮਦ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ 'ਚ ਤੁਰੰਤ ਪ੍ਰਭਾਵ ਨਾਲ ਝੋਨੇ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਝੋਨੇ ਦੀ ਐੱਮ. ਐੱਸ. ਪੀ. 'ਤੇ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ।

ਉਂਝ, ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਤਹਿਤ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ। ਕੇਂਦਰੀ ਖੁਰਾਕ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ, ''ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ 'ਚ ਝੋਨੇ ਦੀ ਜਲਦ ਆਮਦ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਇਨ੍ਹਾਂ ਦੋਹਾਂ ਸੂਬਿਆਂ 'ਚ ਝੋਨੇ ਦੀ ਖਰੀਦ ਅੱਜ ਤੋਂ ਭਾਵ 26 ਸਤੰਬਰ, 2020 ਤੋਂ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।'' ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਐੱਮ. ਐੱਸ. ਪੀ. 'ਤੇ ਆਪਣੀ ਉਪਜ ਵੇਚਣ 'ਚ ਸੁਵਿਧਾ ਹੋਵੇਗੀ।

ਇਹ ਵੀ ਪੜ੍ਹੋ- ਬੁਰੇ ਦੌਰ 'ਚ ਅਨਿਲ ਅੰਬਾਨੀ, ਵੇਚਣੇ ਪਏ ਗਹਿਣੇ, ਬੋਲੇ- 'ਮੇਰੇ ਕੋਲ ਹੁਣ ਕੁਝ ਨਹੀਂ' ►ਬਿਜਲੀ ਬਿੱਲਾਂ 'ਚ ਹੋਵੇਗੀ ਵੱਡੀ ਕਮੀ, ਸਰਕਾਰ ਲੈਣ ਜਾ ਰਹੀ ਹੈ ਇਹ ਫ਼ੈਸਲਾ!

ਕਿੰਨਾ ਹੈ MSP-
ਪੰਜਾਬ ਤੇ ਹਰਿਆਣਾ 'ਚ 26 ਸਤੰਬਰ ਤੋਂ ਝੋਨਾ ਖਰੀਦਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮੰਤਰਾਲਾ ਮੁਤਾਬਕ, ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਸਮੇਤ ਸੂਬਿਆਂ ਦੀਆਂ ਖਰੀਦ ਏਜੰਸੀਆਂ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਿਆਰ ਹਨ। ਕੇਂਦਰ ਸਰਕਾਰ ਨੇ ਚਾਲੂ ਸਾਲ 'ਚ 'ਆਮ ਕਿਸਮ' ਵਾਲੇ ਝੋਨੇ ਦਾ ਐੱਮ. ਐੱਸ. ਪੀ. 1,868 ਰੁਪਏ ਪ੍ਰਤੀ ਕੁਇੰਟਲ ਅਤੇ 'ਏ' ਗ੍ਰੇਡ ਝੋਨੇ ਦਾ 1,888 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ। ਸਰਕਾਰ ਨੇ ਸਾਉਣੀ ਮਾਰਕੀਟਿੰਗ ਸੀਜ਼ਨ ਦੌਰਾਨ ਪੰਜਾਬ ਤੋਂ 113 ਲੱਖ ਟਨ ਅਤੇ ਹਰਿਆਣਾ ਤੋਂ 44 ਲੱਖ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਹੈ। 2020-21 ਸਾਉਣੀ ਮੌਸਮ ਲਈ ਪੂਰੇ ਦੇਸ਼ 'ਚੋਂ ਖਰੀਦ ਦਾ ਟੀਚਾ 495.37 ਲੱਖ ਟਨ ਰੱਖਿਆ ਗਿਆ ਹੈ। ਇਸ 'ਚੋਂ ਸਭ ਤੋਂ ਵੱਧ ਖਰੀਦ ਪੰਜਾਬ ਤੋਂ ਹੀ ਹੁੰਦੀ ਹੈ।


author

Sanjeev

Content Editor

Related News