ਰਬੀ ਫਸਲਾਂ ਦੀ MSP ''ਚ ਵਾਧਾ ‘ਇਤਿਹਾਸਕ’: ਸ਼ਾਹ

Monday, Sep 21, 2020 - 10:36 PM (IST)

ਰਬੀ ਫਸਲਾਂ ਦੀ MSP ''ਚ ਵਾਧਾ ‘ਇਤਿਹਾਸਕ’: ਸ਼ਾਹ

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਣਕ ਅਤੇ ਛੋਲੇ ਸਹਿਤ ਰਬੀ ਦੀਆਂ ਛੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (MSP) 'ਚ ਵਾਧਾ ਕੀਤੇ ਜਾਣ ਦੇ ਫੈਸਲੇ ਨੂੰ ‘ਇਤਿਹਾਸਕ’ ਕਰਾਰ ਦਿੰਦੇ ਹੋਏ ਸੋਮਵਾਰ ਨੂੰ ਇਸ ਨੂੰ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦੀ ਦਿਸ਼ਾ 'ਚ ਕੇਂਦਰ ਸਰਕਾਰ ਦੀ ਮਹੱਤਵਪੂਰਣ ਕੋਸ਼ਿਸ਼ ਦੱਸਿਆ। ਉਨ੍ਹਾਂ ਨੇ ਸਿਲਸਿਲੇਵਾਰ ਟਵੀਟ ਕਰ ਸੰਸਦ ਵਲੋਂ ਪਾਸ ਖੇਤੀਬਾੜੀ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਬਿੱਲ-2020 ਅਤੇ ਕਿਸਾਨ (ਸਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਸਮਝੌਤਾ ਅਤੇ ਖੇਤੀਬਾੜੀ ਸੇਵਾ 'ਤੇ ਕਰਾਰ ਬਿੱਲ-2020 ਦਾ ਵਿਰੋਧ ਕਰਨ ਲਈ ਵਿਰੋਧੀ ਦਲਾਂ ਨੂੰ ਲੰਬੇ ਹੱਥੀ ਲਿਆ ਅਤੇ ਕਿਹਾ ਕਿ ਇਨ੍ਹਾਂ ਖੇਤੀਬਾੜੀ ਸੁਧਾਰ ਬਿੱਲਾਂ ਦਾ ਵਿਰੋਧ ਕਰਨ ਵਾਲੇ ਲੋਕ ਅਸਲ 'ਚ ਕਿਸਾਨਾਂ ਦੀ ਖੁਸ਼ਹਾਲੀ ਦੇ ਵਿਰੋਧੀ ਹਨ।

ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦਾ ਹਰ ਦਿਨ, ਹਰ ਪਲ ਕਿਸਾਨਾਂ ਅਤੇ ਗਰੀਬਾਂ ਦੇ ਕਲਿਆਣ ਦੇ ਪ੍ਰਤੀ ਸਮਰਪਤ ਰਿਹਾ ਹੈ ਅਤੇ ਅੱਜ ਛੇ ਰਬੀ ਫਸਲਾਂ ਦੀ ਐੱਮ.ਐੱਸ.ਪੀ. ਵਧਾ ਕੇ ਉਸਨੇ ਆਪਣੇ ਉਸੇ ਸੰਕਲਪ ਨੂੰ ਫੇਰ ਦੁਹਰਾਇਆ ਹੈ। ਉਨ੍ਹਾਂ ਕਿਹਾ, ‘‘ਮੋਦੀ ਜੀ ਨੇ ਰਬੀ ਫਸਲਾਂ ਦੀ ਐੱਮ.ਐੱਸ.ਪੀ. 'ਚ ਇਤਿਹਾਸਕ ਵਾਧਾ ਕਰ ਕਿਸਾਨਾਂ ਦੀ ਕਮਾਈ ਨੂੰ ਦੁੱਗਣਾ ਕਰਨ ਦੀ ਦਿਸ਼ਾ 'ਚ ਮਹੱਤਵਪੂਰਣ ਕੋਸ਼ਿਸ਼ ਕੀਤੀ ਹੈ।’’


author

Inder Prajapati

Content Editor

Related News