ਸੰਸਦ ਮੈਂਬਰ ਬਰਕ ਦੀ ਬਿਜਲੀ ਦਾ ਕੁਨੈਕਸ਼ਨ ਕੱਟਿਆ, ਚੋਰੀ ਦਾ ਮਾਮਲਾ ਦਰਜ
Friday, Dec 20, 2024 - 10:32 AM (IST)
![ਸੰਸਦ ਮੈਂਬਰ ਬਰਕ ਦੀ ਬਿਜਲੀ ਦਾ ਕੁਨੈਕਸ਼ਨ ਕੱਟਿਆ, ਚੋਰੀ ਦਾ ਮਾਮਲਾ ਦਰਜ](https://static.jagbani.com/multimedia/2024_12image_10_31_528671015barq.jpg)
ਸੰਭਲ- ਸੰਭਲ ਵਿਚ ਸਪਾ ਸੰਸਦ ਮੈਂਬਰ ਜ਼ਿਆਉਰ ਰਹਿਮਾਨ ਬਰਕ ਅਤੇ ਉਨ੍ਹਾਂ ਦੇ ਪਿਤਾ ਮਮਲੂਕੁਰ ਰਹਿਮਾਨ ਬਰਕ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸੰਸਦ ਮੈਂਬਰ ਦੇ ਖਿਲਾਫ ਬਿਜਲੀ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਉਨ੍ਹਾਂ ਦੇ ਪਿਤਾ ’ਤੇ ਬਿਜਲੀ ਅਧਿਕਾਰੀਆਂ ਨੂੰ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਭਾਗ ਨੇ ਪੁਲਸ ਦੀ ਮੌਜੂਦਗੀ ਵਿਚ ਸੰਸਦ ਮੈਂਬਰ ਦੇ ਘਰ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ। ਬਿਜਲੀ ਵਿਭਾਗ ਦੀ ਟੀਮ ਵੀਰਵਾਰ ਨੂੰ ਸਵੇਰੇ ਪੁਲਸ ਸਮੇਤ ਦੀਪਾਸਰਾਏ ਇਲਾਕੇ ’ਚ ਸਥਿਤ ਸੰਸਦ ਮੈਂਬਰ ਬਰਕ ਦੇ ਘਰ ਪਹੁੰਚੀ। ਉੱਥੇ ਕਰੀਬ ਇਕ ਘੰਟੇ ਤੱਕ ਏ. ਸੀ.-ਫ੍ਰਿਜ ਤੋਂ ਇਲਾਵਾ ਹੋਰ ਬਿਜਲੀ ਦੇ ਉਪਕਰਨਾਂ ਦੀ ਗਿਣਤੀ ਕੀਤੀ ਗਈ ਅਤੇ ਬਿਜਲੀ ਦੀ ਖਪਤ ਦੀ ਜਾਂਚ ਕੀਤੀ ਗਈ। ਜਾਂਚ ਵਿਚ ਬਰਕ ਦੇ ਘਰ 16 ਕਿਲੋਵਾਟ ਬਿਜਲੀ ਦੀ ਖਪਤ ਪਾਈ ਗਈ।
ਇਸ ਸਬੰਧੀ ਬਿਜਲੀ ਵਿਭਾਗ ਦੇ ਐੱਸ. ਡੀ. ਓ. ਸੰਤੋਸ਼ ਤ੍ਰਿਪਾਠੀ ਨੇ ਐਂਟੀ ਪਾਵਰ ਥੈਫਟ ਪੁਲਸ ਸਟੇਸ਼ਨ ਵਿਚ ਸੰਸਦ ਮੈਂਬਰ ਬਰਕ ਦੇ ਖਿਲਾਫ ਕੇਸ ਦਰਜ ਕਰਵਾਇਆ। ਘਰ ’ਚ ਜਾਂਚ ਦੌਰਾਨ ਜੇ. ਈ. ਅਜੈ ਸ਼ਰਮਾ ਅਤੇ ਵੀ. ਕੇ. ਗੰਗਵਾਲ ਨੂੰ ਸੰਸਦ ਮੈਂਬਰ ਦੇ ਪਿਤਾ ਨੇ ਕਿਹਾ ਕਿ ਸਪਾ ਸਰਕਾਰ ਆਉਣ ਦਿਓ, ਮੈਂ ਤੁਹਾਨੂੰ ਸਭ ਨੂੰ ਤਬਾਹ ਕਰ ਦੇਵਾਂਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8