ਬੇਰੁਜ਼ਗਾਰੀ ਦਾ ਇਕੋ-ਇਕ ਹੱਲ ਹੈ ਹੁਨਰ ਵਿਕਾਸ, ਪੇਂਡੂ ਖੇਤਰਾਂ ’ਚ ਦਿੱਤਾ ਜਾਵੇ ਜ਼ੋਰ : MP ਵਿਕਰਮਜੀਤ ਸਾਹਨੀ
Monday, Mar 13, 2023 - 08:25 PM (IST)

ਨਵੀਂ ਦਿੱਲੀ (ਬਿਊਰੋ): ਵਿਸ਼ਵ ਪੱਧਰ ’ਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਹੁਨਰ ਵਿਕਾਸ ਹੀ ਇਕੋ-ਇਕ ਹੱਲ ਹੈ, ਜਿੱਥੇ ਨੌਕਰੀਆਂ ਦਾ ਫਰਕ 473 ਮਿਲੀਅਨ ਹੈ। ਅੱਜ ਨਵੀਂ ਦਿੱਲੀ ’ਚ ਜੀ-20 ਸੰਮੇਲਨ ’ਚ ਬੋਲਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਪੇਂਡੂ ਖੇਤਰਾਂ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਜਿੱਥੇ ਹੁਨਰ ਦੀ ਲੋੜ ਜ਼ਿਆਦਾ ਹੈ। ਤਕਨਾਲੋਜੀ, ਵਿਸ਼ਵੀਕਰਨ ਅਤੇ ਡਿਜੀਟਾਈਜੇਸ਼ਨ ਨਾਲ ਦੁਨੀਆ ਬਦਲ ਰਹੀ ਹੈ, ਹੁਨਰ ਵਿਕਾਸ ਉਸ ਅਨੁਸਾਰ ਹੋਣਾ ਚਾਹੀਦਾ ਹੈ। ਵੱਖ-ਵੱਖ ਭੂਗੋਲਾਂ ’ਚ ਹੁਨਰ ਮੈਪਿੰਗ ਸਮੇਂ ਦੀ ਲੋੜ ਹੈ ਅਤੇ ਇਸ ਨੂੰ ਉਦਯੋਗਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਭਾਰਤ ਸਮੇਤ ਜੀ-20 ਦੇਸ਼ਾਂ ’ਚ ਨੌਕਰੀਆਂ ਲਈ "ਕੈਂਪਸ ਤੋਂ ਕਾਰਪੋਰੇਟ" ਦਾ ਮਕਸਦ ਹੋਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਜਪਾਨੀ ਕੁੜੀ ਨਾਲ ਬਦਸਲੂਕੀ: ਵੀਡੀਓ ਦੇ ਅਧਾਰ 'ਤੇ 3 ਵਿਅਕਤੀ ਕਾਬੂ; ਪੀੜਤਾ ਨੇ ਟਵੀਟ ਕਰ ਕਹੀ ਇਹ ਗੱਲ
ਰਾਜ ਸਭਾ ਮੈਂਬਰ ਨੇਕਿਹਾ ਕਿ ਸਾਡਾ ਭਵਿੱਖ ਇਕ ਲਚਕੀਲੇ ਹੁਨਰਮੰਦ ਕਰਮਚਾਰੀ ਬਣਾਉਣ ’ਤੇ ਨਿਰਭਰ ਕਰਦਾ ਹੈ। ਸਾਹਨੀ ਨੇ ਪਿੰਡਾਂ ’ਚ ਨੌਜਵਾਨਾਂ ਲਈ ਲਾਹੇਵੰਦ ਰੁਜ਼ਗਾਰ ਪੈਦਾ ਕਰਨ ਲਈ ਪੇਂਡੂ ਖੇਤਰਾਂ ’ਚ ਹੁਨਰ ਵਿਕਾਸ ’ਤੇ ਜ਼ੋਰ ਦਿੱਤਾ। ਉਸ ਨੇ ਉਦਯੋਗ ਲਈ ਵੱਡੇ ਪੱਧਰ ’ਤੇ ਗੈਰ-ਸਿੱਖਿਅਤ ਹੁਨਰਮੰਦ ਕਰਮਚਾਰੀਆਂ ਨੂੰ ਉੱਚ ਪੱਧਰੀ ਬਣਾਉਣ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।
ਉਨ੍ਹਾਂ ਕਿਹਾ ਕਿ ਸਕਿੱਲ ਈਕੋ ਸਿਸਟਮ ’ਚ ਔਰਤਾਂ ਨੂੰ ਉੱਚਿਤ ਹਿੱਸੇਦਾਰੀ ਦੀ ਲੋੜ ਹੈ ਅਤੇ ਕਿੱਤਾ-ਮੁਖੀ ਸਿੱਖਿਆ ਲਈ ਸਕੂਲ ਪੱਧਰ ’ਤੇ ਵਿਦਿਆਰਥੀਆਂ ਦੀ ਹਿੱਸੇਦਾਰੀ ਬਹੁਤ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।