ਖੁਦਾਈ ਦੌਰਾਨ ਮਿਲੇ ਦੋ ਬੇਸ਼ਕੀਮਤੀ ਹੀਰੇ, ਰਾਤੋ-ਰਾਤ ਬਦਲੀ ਮਜ਼ਦੂਰ ਦੀ ਕਿਸਮਤ

02/23/2021 2:36:22 AM

ਪੰਨਾ (ਮੱਧ ਪ੍ਰਦੇਸ਼) - ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਖਾਨ ਵਿੱਚ ਦੋ ਕੀਮਤੀ ਹੀਰੇ ਮਿਲਣ ਨਾਲ ਇੱਕ ਮਜ਼ਦੂਰ ਅਤੇ ਉਸ ਦੇ ਸਾਥੀਆਂ ਦੀ ਕਿਸਮਤ ਚਮਕ ਗਈ। ਜ਼ਿਲ੍ਹਾ ਅਧਿਕਾਰੀ ਸੰਜੇ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਦੱਸਿਆ ਕਿ ਇਟਵਾ ਖਾਸ ਪਿੰਡ ਦੇ ਰਹਿਣ ਵਾਲੇ ਭਗਵਾਨ ਦਾਸ  ਕੁਸ਼ਵਾਹ ਅਤੇ ਉਸ ਦੇ ਨਾਲ ਕੰਮ ਕਰਣ ਵਾਲੇ ਮਜ਼ਦੂਰਾਂ ਨੂੰ ਸੋਮਵਾਰ ਨੂੰ ਖਾਨ ਵਿੱਚ ਖੁਦਾਈ ਨਾਲ 7.94 ਕੈਰੇਟ ਅਤੇ 1.93 ਕੈਰੇਟ ਦੇ ਦੋ ਕੀਮਤੀ ਹੀਰੇ ਮਿਲੇ ਹਨ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੁਆਰਾ ਮਾਰਚ ਦੇ ਦੂਜੇ ਹਫ਼ਤੇ ਵਿੱਚ ਹੋਰ ਹੀਰਿਆਂ ਦੇ ਨਾਲ ਇਨ੍ਹਾਂ ਦੋ ਹੀਰਿਆਂ ਦੀ ਵੀ ਨਿਲਾਮੀ ਕਰਾਈ ਜਾਵੇਗੀ। ਨਿਲਾਮੀ ਤੋਂ ਮਿਲਣ ਵਾਲੀ ਰਾਸ਼ੀ ਵਿੱਚੋਂ ਸਰਕਾਰ ਦੀ ਆਮਦਨੀ ਕੱਟ ਕੇ ਬਾਕੀ ਰਾਸ਼ੀ ਕੁਸ਼ਵਾਹ ਅਤੇ ਉਸ ਦੇ ਸਾਥੀ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ। ਕੁਸ਼ਵਾਹ ਨੇ ਸੰਪਾਦਕਾਂ ਨੂੰ ਦੱਸਿਆ ਕਿ ਉਸ ਨੇ ਸਥਾਨਕ ਹੀਰਾ ਦਫ਼ਤਰ ਵਿੱਚ ਦੋਨਾਂ ਹੀਰੇ ਜਮਾਂ ਕਰਵਾ ਦਿੱਤੇ ਹਨ।  ਉਸ ਨੇ ਦੱਸਿਆ ਕਿ ਉਸ ਦੇ ਸਮੇਤ ਪੰਜ ਮਜ਼ਦੂਰ ਇੱਕ ਖਾਨ ਵਿੱਚ ਖੁਦਾਈ ਕਰ ਰਹੇ ਸਨ ਉਦੋਂ ਉਨ੍ਹਾਂ ਨੂੰ ਇਹ ਦੋ ਕੀਮਤੀ ਹੀਰੇ ਮਿਲੇ।

ਉਨ੍ਹਾਂ ਕਿਹਾ ਕਿ ਇਸ ਤੋਂ ਮਿਲਣ ਵਾਲੀ ਰਾਸ਼ੀ ਨਾਲ ਉਸ ਦੇ ਪਰਿਵਾਰ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ ਅਤੇ ਬੱਚਿਆਂ ਦੀ ਪੜਾਈ ਵਿੱਚ ਪੈਸੇ ਦੀ ਵਰਤੋਂ ਕੀਤੀ ਜਾ ਸਕੇਗੀ। ਮਾਹਰਾਂ ਨੇ ਇਨ੍ਹਾਂ ਹੀਰਿਆਂ ਦੀ ਕੀਮਤ 35 ਲੱਖ ਰੁਪਏ ਤੱਕ ਹੋਣ ਦਾ ਅੰਦਾਜਾ ਲਗਾਇਆ ਹੈ। ਮੱਧ ਪ੍ਰਦੇਸ਼ ਦਾ ਪੰਨਾ ਜ਼ਿਲ੍ਹਾ ਹੀਰੇ ਦੀਆਂ ਖਾਨਾਂ ਲਈ ਪ੍ਰਸਿੱਧ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News