‘ਜਿਊਣ ਦੀ ਵਜ੍ਹਾ ਨਹੀਂ ਰਹੀ’ ਆਖ ਭਾਜਪਾ ਸੰਸਦ ਮੈਂਬਰ ਦੀ ਨੂੰਹ ਨੇ ਕੱਟੀ ਹੱਥ ਦੀ ਨਸ

Monday, Mar 15, 2021 - 12:48 PM (IST)

‘ਜਿਊਣ ਦੀ ਵਜ੍ਹਾ ਨਹੀਂ ਰਹੀ’ ਆਖ ਭਾਜਪਾ ਸੰਸਦ ਮੈਂਬਰ ਦੀ ਨੂੰਹ ਨੇ ਕੱਟੀ ਹੱਥ ਦੀ ਨਸ

ਲਖਨਊ— ਉੱਤਰ ਪ੍ਰਦੇਸ਼ ਵਿਚ ਲਖਨਊ ਦੇ ਮੋਹਨਲਾਲਗੰਜ ਤੋਂ ਭਾਜਪਾ ਦੇ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੇ ਘਰ ਕਲੇਸ਼ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਹੁਣ ਉਨ੍ਹਾਂ ਦੀ ਨੂੰਹ ਅੰਕਿਤਾ ਨੇ ਆਪਣੇ ਹੱਥ ਦੀ ਨਸ ਕੱਟ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲਸ ਸੂਤਰਾਂ ਮੁਤਾਬਕ ਅੰਕਿਤਾ ਨੇ ਕੱਲ੍ਹ ਰਾਤ ਆਪਣੇ ਹੱਥ ਦੀ ਨਸ ਕੱਟ ਲਈ ਅਤੇ ਉਸ ਤੋਂ ਪਹਿਲਾਂ ਇਕ ਵੀਡੀਓ ਵੀ ਜਾਰੀ ਕੀਤਾ ਸੀ। ਇਸ ਵੀਡੀਓ ਵਿਚ ਅੰਕਿਤਾ ਆਪਣੇ ਪਤੀ ਆਯੂਸ਼ ਕਿਸ਼ੋਰ ਅਤੇ ਆਪਣੇ ਸੱਸ-ਸਹੁਰੇ ’ਤੇ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਨੇ ਦੱਸਿਆ ਕਿ ਅੰਕਿਤਾ ਸਕੂਟਰੀ ਤੋਂ ਕਿਸ਼ੋਰ ਦੇ ਦੁਬੱਗਾ ਸਥਿਤ ਘਰ ਪਹੁੰਚੀ ਅਤੇ ਹੱਥ ਦੀ ਨਸ ਕੱਟ ਲਈ। 

PunjabKesari

ਨਸ ਕੱਟਣ ਤੋਂ ਪਹਿਲਾਂ ਵਾਇਰਲ ਵੀਡੀਓ ਤੋਂ ਬਾਅਦ ਕਾਕੋਰੀ ਪੁਲਸ ਅੰਕਿਤਾ ਦੀ ਭਾਲ ਕਰ ਰਹੀ ਸੀ। ਹੱਥ ਦੀ ਨਸ ਕੱਟਣ ਤੋਂ ਬਾਅਦ ਪੁਲਸ ਨੇ ਅੰਕਿਤਾ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਹੈ। ਹਸਪਤਾਲ ਵਿਚ ਅੰਕਿਤਾ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਠੀਕ ਹੈ। ਹਸਪਤਾਲ ’ਚ ਅੰਕਿਤਾ ਨੇ ਆਪਣੇ ਪਤੀ ਆਯੂਸ਼ ਅਤੇ ਉਸ ਦੇ ਮਾਤਾ-ਪਿਤਾ ’ਤੇ ਗੰਭੀਰ ਦੋਸ਼ ਲਾਏ ਹਨ। ਅੰਕਿਤਾ ਨੇ ਕਿਹਾ ਕਿ ਉਸ ਨੂੰ ਪੁਲਸ ’ਤੇ ਭਰੋਸਾ ਨਹੀਂ ਹੈ। ਇਸ ਮਾਮਲੇ ਵਿਚ ਉਸ ਦੀ ਸੁਣਵਾਈ ਨਹੀਂ ਹੋ ਰਹੀ ਹੈ। ਇਸ ਕਾਰਨ ਉਸ ਨੇ ਇਹ ਕਦਮ ਚੁੱਕਿਆ। 

PunjabKesari

ਜ਼ਿਕਰਯੋਗ ਹੈ ਕਿ ਨਸ ਕੱਟਣ ਤੋਂ ਕੁਝ ਘੰਟੇ ਪਹਿਲਾਂ ਅੰਕਿਤਾ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ’ਚ ਉਸ ਨੇ ਰੋਂਦੇ ਹੋਏ ਆਯੂਸ਼ ਕਿਸ਼ੋਰ ਅਤੇ ਪਰਿਵਾਰ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਜਾਨ ਦੇਣ ਦੀ ਗੱਲ ਕਹਿ ਰਹੀ ਹੈ। ਅੰਕਿਤਾ ਨੇ ਇਹ ਵੀ ਕਿਹਾ ਕਿ ਆਯੂਸ਼ ਨੇ ਉਸ ਨਾਲ ਧੋਖਾ ਕੀਤਾ ਹੈ। ਅੰਕਿਤਾ ਨੇ ਵੀਡੀਓ ਵਿਚ ਕਿਹਾ ਕਿ ਮੈਂ ਕਿਸੇ ਨਾਲ ਨਹੀਂ ਲੜ ਸਕਦੀ, ਕਿਉਂਕਿ ਤੇਰੇ ਪਾਪਾ ਸੰਸਦ ਮੈਂਬਰ ਹਨ ਅਤੇ ਮਾਂ ਵਿਧਾਇਕ ਹੈ, ਮੇਰੀ ਕੋਈ ਨਹੀਂ ਸੁਣੇਗਾ, ਮੈਂ ਅੱਜ ਤੱਕ ਕਿਸੇ ਨੂੰ ਤੈਨੂੰ ਹੱਥ ਨਹੀਂ ਲਾਉਣ ਦਿੱਤਾ, ਤਾਂ ਮੈਂ ਤੈਨੂੰ ਕਿਵੇਂ ਮਾਰ ਸਕਦੀ ਹਾਂ। ਜੇਕਰ ਤੂੰ ਮੇਰੇ ਕੋਲ ਨਹੀਂ ਆਉਣਾ ਤਾਂ ਮੈਂ ਰਹਿਣਾ ਵੀ ਨਹੀਂ ਹੈ। ਮੈਂ ਜਾ ਰਹੀ ਹਾਂ ਅਤੇ ਮੈਨੂੰ ਯਾਦ ਰੱਖੋਗੇ ਅਤੇ ਸੋਚੋਗੇ ਕਿ ਮੇਰੇ ਤੋਂ ਜ਼ਿਆਦਾ ਚਾਹੁਣ ਵਾਲਾ ਤੈਨੂੰ ਕੋਈ ਹੋਰ ਨਹੀਂ ਮਿਲੇਗਾ। ਮੇਰੇ ਮਰਨ ਦੀ ਵਜ੍ਹਾ ਤੂੰ ਹੈ ਅਤੇ ਤੇਰੇ ਘਰ ਵਾਲੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਯੂਸ਼ ਕਿਸ਼ੋਰ ਨੇ ਇਕ ਵੀਡੀਓ ਜਾਰੀ ਕਰ ਕੇ ਆਪਣੀ ਪਤਨੀ ’ਤੇ ਗੰਭੀਰ ਦੋਸ਼ ਲਾਏ ਸਨ। ਉਸ ਨੇ ਵੀਡੀਓ ਵਿਚ ਸਫਾਈ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਪਤਨੀ ਅੰਕਿਤਾ ਨੇ ਫਸਾਇਆ ਹੈ। ਉਸ ਨੇ ਖ਼ੁਦ ’ਤੇ ਗੋਲੀ ਨਹੀਂ ਚਲਵਾਈ। ਜੇਕਰ ਉਹ ਉਸ ਦਿਨ ਘਰ ’ਚ ਹੁੰਦਾ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ।


author

Tanu

Content Editor

Related News