‘PM ਮੋਦੀ ਵੱਡੇ ਕਦਮ ਚੁੱਕਣ ਤਾਂ ਕਿ ਲੋਕ ਕਹਿਣ ‘ਗਾਂਧੀ’ ਦੇ ਦੇਸ਼ ਨੇ ਦੁਨੀਆ ਨੂੰ ਬਚਾ ਲਿਆ’

04/05/2022 5:48:56 PM

ਨਵੀਂ ਦਿੱਲੀ (ਭਾਸ਼ਾ)– ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂਕ੍ਰੇਨ ਸੰਕਟ ਦੇ ਹੱਲ ਲਈ ਵੱਡੇ ਕਦਮ ਚੁੱਕਣ ਦੀ ਅਪੀਲ ਕੀਤੀ। ਮੰਗਲਵਾਰ ਨੂੰ ਲੋਕ ਸਭਾ ’ਚ ਅਬਦੁੱਲਾ ਨੇ ਕਿਹਾ ਕਿ ਸਰਕਾਰ ਨੂੰ ਅਜਿਹਾ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਕਹਿ ਸਕਣ ਕਿ ਮਹਾਤਮਾ ਗਾਂਧੀ ਦੇ ਦੇਸ਼ ਨੇ ਦੁਨੀਆ ਨੂੰ ਬਚਾਇਆ।

ਇਹ ਵੀ ਪੜ੍ਹੋ: ਚੰਡੀਗੜ੍ਹ ਅਤੇ SYL ਮੁੱਦਿਆਂ ਨੂੰ ਲੈ ਕੇ CM ਖੱਟੜ ਨੇ ਪੇਸ਼ ਕੀਤਾ ਮਤਾ, ਪੰਜਾਬ ਤੋਂ ਮੰਗਿਆ ਆਪਣੇ ਹੱਕ ਦਾ ਪਾਣੀ

ਸਦਨ 'ਚ ਨਿਯਮ 193 ਤਹਿਤ ਯੂਕ੍ਰੇਨ ਦੀ ਸਥਿਤੀ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਤੋਂ ਕੋਈ ਉਮੀਦ ਨਹੀਂ ਹੈ। ਸੰਯੁਕਤ ਰਾਸ਼ਟਰ ਲਗਾਤਾਰ ਅਸਫਲ ਰਿਹਾ ਹੈ। ਇਹ ਵੀਅਤਨਾਮ ’ਚ ਅਸਫਲ ਰਿਹਾ, ਦੱਖਣੀ ਕੋਰੀਆ ਵੀ ਅਸਫਲ ਰਿਹਾ। ਮੈਨੂੰ ਹੁਣ ਇਸ ਸੰਗਠਨ ਤੋਂ ਕੋਈ ਉਮੀਦ ਨਹੀਂ ਹੈ।

ਇਹ ਵੀ ਪੜ੍ਹੋ: ਕਰੌਲੀ ਹਿੰਸਾ: ਕਾਂਸਟੇਬਲ ਦੇ ਜਜ਼ਬੇ ਨੂੰ CM ਗਹਿਲੋਤ ਨੇ ਕੀਤਾ ਸਲਾਮ, ਜਾਨ ’ਤੇ ਖੇਡ ਕੇ ਲੋਕਾਂ ਦੀ ਬਚਾਈ ਜਾਨ

ਅਬਦੁੱਲਾ ਨੇ ਭਾਰਤੀ ਵਿਦਿਆਰਥੀਆਂ ਨੂੰ ਲਿਆਉਣ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੂਸ ਨੂੰ ਲੱਗਦਾ ਹੈ ਕਿ ਉਸ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਯੂਕ੍ਰੇਨ ਨਾਟੋ ਦੇ ਨਾਲ ਜਾ ਰਿਹਾ ਹੈ। ਸ਼੍ਰੀਲੰਕਾ ਦੀ ਸਥਿਤੀ ਦੇਖੋ, ਅਜਿਹੇ ਵਿਚ ਸਾਨੂੰ ਆਸ ਹੈ ਕਿ ਸਾਨੂੰ ਅਜਿਹੀ ਸਥਿਤੀ ਨਾ ਦੇਖਣੀ ਪਵੇ, ਇਸ ਲਈ ਇਹ ਯੁੱਧ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਹੁਣ ਵੱਡੇ ਕਦਮ ਚੁੱਕਣੇ ਚਾਹੀਦਾ ਹਨ, ਤਾਂ ਕਿ ਇਹ ਯੁੱਧ ਖਤਮ ਹੋ ਸਕੇ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕੇ ਤਾਂ ਅਸੀਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਨਹੀਂ ਦੱਸ ਸਕਾਂਗੇ ਕਿ ਤੁਸੀਂ ਕੀ ਕੀਤਾ। ਅਬਦੁੱਲਾ ਨੇ ਸਰਕਾਰ ਨੂੰ ਕਿਹਾ ਕਿ ਤੇਜ਼ੀ ਨਾਲ ਕਦਮ ਵਧਾਓ। ਘੱਟੋ-ਘੱਟ ਲੋਕ ਤਾਂ ਇਹ ਕਹਿਣ ਕਿ ਗਾਂਧੀ ਦੇ ਦੇਸ਼ ਨੇ ਦੁਨੀਆਂ ਨੂੰ ਬਚਾਇਆ।

ਇਹ ਵੀ ਪੜ੍ਹੋ: ਲੋਕ ਸਭਾ ’ਚ ਹਰਸਿਮਰਤ ਬਾਦਲ ਨੇ ਚੁੱਕੀ ਮੰਗ, ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰੇ ਸਰਕਾਰ

ਨੋਟ- ਫਾਰੂਕ ਅਬਦੁੱਲਾ ਦੇ ਇਸ ਬਿਆਨ ਸਬੰਧੀ ਆਪਣੀ ਰਾਏ ਕੁਮੈਂਟ ਕਰ ਕੇ ਦੱਸੋ


Tanu

Content Editor

Related News