ਇੱਥੇ ਅੱਜ ਵੀ ਮੌਜੂਦ ਹੈ ਬਾਬੇ ਨਾਨਕ ਜੀ ਦੇ ਹੱਥ ਨਾਲ ਲਿਖਿਆ ਗਿਆ 'ਸ੍ਰੀ ਗੁਰੂ ਗ੍ਰੰਥ ਸਾਹਿਬ'

11/12/2019 12:30:21 PM

ਹੋਸ਼ੰਗਾਬਾਦ—ਦੇਸ਼ ਭਰ 'ਚ ਅੱਜ ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਕਾਫੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਇਲਾਕੇ 'ਚ ਵੀ ਗੁਰੂ ਜੀ ਦਾ ਪ੍ਰਕਾਸ਼ ਪੁਰਬ ਕਾਫੀ ਖਾਸ ਮੰਨਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਪ੍ਰਾਚੀਨ ਕਾਲ 'ਚ ਸੁਨਹਿਰੀ ਸਿਆਹੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਅਮਰ ਗੁਰਮੁਖੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ 'ਚ ਦਰਜ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਰਮਦਾ ਕਿਨਾਰੇ ਸਥਿਤ ਗੁਰੂ ਸਿੰਘ ਸਭਾ ਗੁਰਦੁਆਰਾ 'ਚ ਅੱਜ ਵੀ ਮੌਜੂਦ ਹੈ।

ਦੱਸਣਯੋਗ ਹੈ ਕਿ ਲਗਭਗ 350 ਸਾਲ ਪਹਿਲਾਂ ਧਰਮ ਪ੍ਰਚਾਰ ਕਰਦੇ ਹੋਏ ਹੋਸ਼ੰਗਾਬਾਦ 'ਚ ਆਏ ਗੁਰੂ ਨਾਨਕ ਦੇਵ ਜੀ ਨੇ ਨਰਮਦਾ ਕਿਨਾਰੇ ਮੰਗਵਾਰਾ ਘਾਟ 'ਤੇ ਰਾਜਾ ਹੁਸ਼ੰਗਾਬਾਗ ਦੇ ਬਗੀਚੇ 'ਚ ਕਾਫੀ ਸਮਾਂ ਬਿਤਾਇਆ ਸੀ। ਇਸ ਦੌਰਾਨ ਗੁਰੂਬਾਣੀ 'ਚ ਮਿਲੇ ਮੰਤਰਾਂ ਨੂੰ ਪੰਜਾਬ ਦੇ ਕੀਰਤਪੁਰ ਸਾਹਿਬ ਦੇ ਗ੍ਰੰਥ ਸਾਹਿਬ 'ਚ ਅੰਕਿਤ ਕੀਤਾ ਗਿਆ ਸੀ। ਇਹ ਸਿੱਖ ਭਾਈਚਾਰੇ ਦਾ ਦੂਜਾ ਹੱਥ ਨਾਲ ਲਿਖਿਆ ਗ੍ਰੰਥ ਹੈ, ਜਿਸ 'ਚ ਅਮਿੱਟ ਸੁਨਹਿਰੀ ਸਿਆਹੀ ਬਣਾਉਣ ਦਾ ਰਹੱਸ ਵੀ ਮੌਜੂਦ ਹੈ।

ਗੁਰਦੁਆਰਾ ਸੇਵਕ ਰਾਜਪਾਲ ਚੱਡਾ ਨੇ ਦੱਸਿਆ ਹੈ ਕਿ 1718 'ਚ ਇਸ ਗ੍ਰੰਥ ਦਾ ਨਿਰਮਾਣ ਹੋਇਆ। ਇਸ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦੱਸੇ ਗਏ ਮੰਤਰ ਪੰਜਾਬੀ ਲਿਪੀ 'ਚ ਦਰਜ ਹਨ। ਮਾਹਰਾਂ ਮੁਤਾਬਕ ਇਹ ਸਥਾਨ ਪਾਕਿਸਤਾਨ ਦੇ ਕਰਤਾਰਪੁਰ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਇੱਥੇ 1430 ਪੰਨਿਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖਰੀ ਪੰਨਿਆਂ 'ਚ ਸੁਨਹਿਰੀ ਸਿਆਹੀ ਬਣਾਉਣ ਦਾ ਰਹੱਸ ਵੀ ਦੱਸਿਆ ਗਿਆ ਹੈ। ਇਸ 'ਚ ਲਿਖਿਆ ਗਿਆ ਹੈ ਕਿ ਸੁਨਹਿਰੀ ਸਿਆਹੀ ਬਣਾਉਣ ਲਈ ਵਿਜੈ ਸਾਰ ਦੀ ਲੱਕੜੀ ਦਾ ਪਾਣੀ, ਕਿੱਕਰ ਦੀ ਗੂੰਦ, ਕਾਜਲ ਨੂੰ ਤਾਂਬੇ ਦੇ ਬਰਤਨ 'ਚ ਰੱਖ ਕੇ ਬਣਾਈ ਜਾਂਦੀ ਹੈ।ਸ੍ਰੀ ਗੁਰੂ ਗ੍ਰੰਥ 'ਚ ਨਿੰਮ ਦੀ ਲੱਕੜੀ ਰਾਹੀਂ ਇਸ ਅਮਿੱਟ ਸਿਆਹੀ ਨਾਲ ਸ਼ਬਦ ਉਕਾਰੇ ਗਏ ਹਨ।

ਦੂਜੇ ਪਾਸੇ ਹੋਸ਼ੰਗਾਬਾਦ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਜੋ ਯਤਨ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲਣ ਲਈ ਕੀਤੇ ਗਏ ਹਨ, ਉਸੇ ਤਰ੍ਹਾਂ ਯਤਨ ਹੋਸ਼ੰਗਾਬਾਦ ਚ ਇਤਿਹਾਸਿਕ ਸ਼ਾਨਦਾਰ ਗੁਰਦੁਆਰਾ ਖੋਲਣ ਲਈ ਵੀ ਕੀਤੇ ਜਾਣ।


Iqbalkaur

Content Editor

Related News