ਗੁਲਾਬੀ ਅਤੇ ਮੁਲਾਇਮ ਬੁੱਲ੍ਹਾਂ ਲਈ ਅਪਣਾਓ ਆਸਾਨ ਉਪਾਅ

Friday, Oct 16, 2026 - 01:17 PM (IST)

ਗੁਲਾਬੀ ਅਤੇ ਮੁਲਾਇਮ ਬੁੱਲ੍ਹਾਂ ਲਈ ਅਪਣਾਓ ਆਸਾਨ ਉਪਾਅ

ਵੈੱਬ ਡੈਸਕ - ਚਿਹਰੇ 'ਤੇ ਪਿਗਮੈਂਟੇਸ਼ਨ ਦਿਖਾਈ ਦਿੰਦੇ ਹੀ ਅਸੀਂ ਸਾਵਧਾਨ ਹੋ ਜਾਂਦੇ ਹਾਂ, ਪਰ ਬੁੱਲ੍ਹਾਂ ਦਾ ਰੰਗ ਗੂੜਾ ਹੋਣ 'ਤੇ ਅਕਸਰ ਇਸ ਵੱਲ ਧਿਆਨ ਨਹੀਂ ਦਿੰਦੇ। ਧੁੱਪ, ਸਿਗਰਟਨੋਸ਼ੀ, ਐਲਰਜੀ, ਵਾਰ-ਵਾਰ ਬੁੱਲ੍ਹਾਂ ਨੂੰ ਜੀਭ ਨਾਲ ਗਿੱਲਾ ਕਰਨ ਅਤੇ ਕੁਝ ਹਾਰਮੋਨਲ ਤਬਦੀਲੀਆਂ ਕਾਰਨ ਬੁੱਲ੍ਹਾਂ ਦਾ ਰੰਗ ਬਦਲ ਸਕਦਾ ਹੈ। ਹਾਲਾਂਕਿ, ਹਰ ਵਿਅਕਤੀ ਦੇ ਬੁੱਲ੍ਹਾਂ ਦਾ ਕੁਦਰਤੀ ਰੰਗ ਵੱਖਰਾ ਹੁੰਦਾ ਹੈ ਅਤੇ ਇਹ ਜਰੂਰੀ ਨਹੀਂ ਕਿ ਹਰ ਕਿਸੇ ਦੇ ਬੁੱਲ੍ਹ ਗੁਲਾਬੀ ਹੀ ਹੋਣ ਪਰ ਰੰਗ ਵਿਚ ਅਚਾਨਕ ਤਬਦੀਲੀ ਆਉਣ ਜਾਂ ਨਵੇਂ ਗੂੜ੍ਹੇ ਧੱਬੇ ਦਿਖਾਈ ਦੇਣ 'ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਬੁੱਲ੍ਹਾਂ ਨੂੰ ਕਾਲੇ ਪੈਣ ਤੋਂ ਕਿਵੇਂ ਬਚਾਈਏ ?

ਨਮੀ ਬਣਾਈ ਰੱਖੋ
ਬੁੱਲ੍ਹਾਂ ਦੀ ਖੁਸ਼ਕੀ ਦੂਰ ਕਰਨ ਲਈ ਪੈਟਰੋਲੀਅਮ ਜੈਲੀ ਜਾਂ ਸ਼ੀਆ ਬਟਰ ਵਾਲਾ ਲਿਪ ਬਾਮ ਲਗਾਓ। ਲੋੜੀਂਦੀ ਮਾਤਰਾ ਵਿਚ ਪਾਣੀ ਪੀਓ ਅਤੇ ਜਲਨ ਪੈਦਾ ਕਰਨ ਵਾਲੇ ਉਤਪਾਦਾਂ ਤੋਂ ਬਚੋ।

ਧੁੱਪ ਤੋਂ ਬਚਾਓ
ਦਿਨ ਵੇਲੇ spf30 ਜਾਂ सो ਇਸ ਤੋਂ ਵੱਧ ਵਾਲਾ ਬੌਡ-ਸਪੈਕਟ੍ਰਮ ਲਿਪ ਬਾਮ ਵਰਤੋ। ਖਾਣ-ਪੀਣ ਤੋਂ ਬਾਅਦ ਇਸ ਨੂੰ ਦੁਬਾਰਾ ਲਗਾਓ।

ਬੁੱਲ੍ਹਾਂ ਨੂੰ ਜੀਭ ਨਾਲ ਗਿੱਲਾ ਕਰਨ ਅਤੇ ਖੁਰਚਣ ਤੋਂ ਬਚੋ
ਵਾਰ-ਵਾਰ ਬੁੱਲ੍ਹਾਂ ਨੂੰ ਜੀਭ ਨਾਲ ਗਿੱਲਾ ਕਰਨ, ਦੰਦਾਂ ਨਾਲ ਕੱਟਣ ਜਾਂ ਖੁਸ਼ਕ ਸਕਿਨ ਨੂੰ ਖਿੱਚਣ ਨਾਲ ਜਲਨ ਅਤੇ ਖੁਸ਼ਕੀ ਵਧ ਸਕਦੀ ਹੈ। ਨਿਯਮਿਤ ਤੌਰ 'ਤੇ ਲਿਪ ਬਾਮ ਲਗਾਓ।

ਸਹੀ ਉਤਖਾਦ ਚੁਣੋ : 
ਜੇ ਕਿਸੇ ਲਿਪਸਟਿਕ, ਲਿਪ ਬਾਮ ਜਾਂ ਟੁਥਪੇਸਟ ਕਾਰਨ ਖੁਜਲੀ, ਜਲਨ ਜਾਂ ਬੁੱਲ੍ਹਾਂ ਦੇ ਰੰਗ ਵਿਚ ਤਬਦੀਲੀ ਆਉਂਦੀ ਹੈ, ਤਾਂ ਉਸ ਦੀ ਵਰਤੋਂ ਬੰਦ ਕਰ ਦਿਓ ਅਤੇ ਲੋੜ ਪੈਣ 'ਤੇ ਡਾਕਟਰ ਦੀ ਸਲਾਹ ਲਓ।

ਇਨ੍ਹਾਂ ਗ਼ਲਤੀਆਂ ਤੋਂ ਬਚੋ 
ਬੁੱਲ੍ਹਾਂ ਦਾ ਰੰਗ ਹਲਕਾ ਕਰਨ ਲਈ ਨਿੰਬੂ ਦਾ ਰਸ, ਬੇਕਿੰਗ ਸੋਡਾ, ਟੁਥਪੇਸਟ ਜਾਂ ਤੇਜ਼ ਅਸੈਂਸ਼ੀਅਲ ਤੇਲ ਨਾ ਲਗਾਓ। ਖੰਡ ਅਤੇ ਨਮਕ ਨਾਲ ਬੁੱਲ੍ਹਾਂ ਨੂੰ ਰਗੜਨ ਨਾਲ ਵੀ ਉਨ੍ਹਾਂ ਦੀ ਸੰਵੇਦਨਸ਼ੀਲ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਮਾਹਿਰ ਦੀ ਸਲਾਹ ਤੋਂ ਬਿਨਾਂ ਬਲੀਚ, ਰੈਟੀਨੌਲ ਜਾਂ ਤੇਜ਼ ਐਕਸਫੋਲੀਏਟਰ ਦੀ ਵਰਤੋਂ ਕਰਨ ਤੋਂ ਬਚੋ ।

ਡਾਕਟਰ ਨੂੰ ਕਦੋਂ ਦਿਖਾਉਣਾ ਚਾਹੀਦਾ ਹੈ ?
ਜੇ ਬੁੱਲਾਂ 'ਤੇ ਕੋਈ ਨਵਾਂ ਜਾਂ ਵਧਦਾ ਹੋਇਆ ਗੂੜ੍ਹਾ ਧੱਬਾ ਦਿਖਾਈ ਦੇਵੇ, ਲਗਾਤਾਰ ਸੋਜ ਜਾਂ ਜਲਨ ਰਹੇ, ਜ਼ਖ਼ਮ ਠੀਕ ਨਾ ਹੋਵੇ, ਵਾਰ-ਵਾਰ ਖੂਨ ਨਿਕਲੇ ਜਾਂ ਕੋਈ ਹਿੱਸਾ ਲੰਬੇ ਸਮੇਂ ਤੱਕ ਖੁਰਦਰਾ ਬਣਿਆ ਰਹੇ ਤਾਂ ਚਮੜੀ ਦੇ ਮਾਹਿਰ ਨਾਲ ਸਲਾਹ ਕਰੋ।


author

Sunaina

Content Editor

Related News