ਪਹਾੜਾਂ ''ਤੇ ਅਜੇ ਵੀ ਸ਼ੁਰੂ ਨਹੀਂ ਹੋਈ ਬਰਫ਼ਬਾਰੀ, ਮੌਸਮ ਵਿਭਾਗ ਨੇ ਦੱਸੀ ਵਜ੍ਹਾ

Sunday, Nov 10, 2024 - 01:14 PM (IST)

ਪਹਾੜਾਂ ''ਤੇ ਅਜੇ ਵੀ ਸ਼ੁਰੂ ਨਹੀਂ ਹੋਈ ਬਰਫ਼ਬਾਰੀ, ਮੌਸਮ ਵਿਭਾਗ ਨੇ ਦੱਸੀ ਵਜ੍ਹਾ

ਨੈਸ਼ਨਲ ਡੈਸਕ- ਹਰ ਸਾਲ ਨਵੰਬਰ ਦੇ ਪਹਿਲੇ ਹਫ਼ਤੇ 2000 ਤੋਂ 4000 ਮੀਟਰ ਦਰਮਿਆਨ ਪਹਾੜੀ ਖੇਤਰਾਂ 'ਚ ਬਰਫ਼ਬਾਰੀ ਦਾ ਇਕ ਦੌਰ ਸ਼ੁਰੂ ਹੋ ਜਾਂਦਾ ਸੀ ਪਰ ਉੱਤਰਾਖੰਡ 'ਚ ਦੁਨੀਆ ਦੇ ਸਭ ਤੋਂ ਉੱਚਾਈ 'ਤੇ ਬਣੇ ਤੁੰਗਨਾਥ ਮੰਦਰ 'ਚ ਇਸ ਵਾਰ ਬਰਫ਼ ਨਜ਼ਰ ਨਹੀਂ ਆ ਰਹੀ। ਇਹੀ ਸਥਿਤੀ ਉੱਤਰਾਖੰਡ 'ਚ ਸਥਿਤ ਚਾਰੇ ਧਾਮਾਂ ਯਾਨੀ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮੁਨੋਤਰੀ ਦੀ ਹੈ। ਇਨ੍ਹਾਂ ਖੇਤਰਾਂ 'ਚ ਤਾਪਮਾਨ ਮੈਦਾਨਾਂ ਵਰਗਾ ਹੈ। ਇਹ ਹਾਲਾਤ ਮਾਨਸੂਨ ਤੋਂ ਬਾਅਦ ਪੈਣ ਵਾਲੇ ਮੀਂਹ ਘੱਟ ਹੋਣ ਕਾਰਨ ਬਣੇ ਹਨ। ਮੌਸਮ ਵਿਭਾਗ ਅਨੁਸਾਰ ਸਤੰਬਰ ਤੋਂ ਬਾਅਦ ਇੱਥੇ ਆਮ ਤੋਂ 90 ਫ਼ੀਸਦੀ ਮੀਂਹ ਘੱਟ ਪਿਆ ਹੈ। ਇਸ ਕਾਰਨ ਤਾਪਮਾਨ ਅਚਾਨਕ ਵਧਿਆ। ਇਹੀ ਕਾਰਨ ਹੈ ਕਿ ਨਵੰਬਰ 'ਚ ਵੀ ਪਹਾੜਾਂ ਦਾ ਇਹ ਹਿੱਸਾ ਬਰਫ਼ ਤੋਂ ਵਾਂਝਾ ਹੈ। 

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਉੱਥੇ ਹੀ ਉੱਤਰ ਭਾਰਤ ਦੇ ਕਈ ਸ਼ਹਿਰਾਂ 'ਚ ਪ੍ਰਦੂਸ਼ਣ ਕਾਰਨ ਧੁੰਦ ਵੱਧ ਗਈ ਹੈ। ਦਿੱਲੀ, ਸੋਨੀਪਤ, ਗਾਜ਼ੀਆਬਾਦ, ਆਗਰਾ ਸਮੇਤ ਕਈ ਇਲਾਕਿਆਂ 'ਚ ਸਵੇਰੇ 7 ਵਜੇ ਏਕਿਊਆਈ (ਏਅਰ ਕੁਆਲਿਟੀ ਇੰਡੈਕਸ) 300 ਦੇ ਪਾਰ ਰਿਕਾਰਡ ਕੀਤਾ ਗਿਆ। ਉੱਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਨਾ ਹੋਣ ਕਾਰਨ ਸੈਲਾਨੀ ਨਿਰਾਸ਼ ਹਨ। ਇਸ ਦਾ ਅਸਰ ਇਸ ਮੌਸਮ 'ਚ ਹੋਣ ਵਾਲੇ ਸੈਰ-ਸਪਾਟੇ 'ਤੇ ਪੈ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News