ਇਕ ਅਕਤੂਬਰ ਤੋਂ ਸ਼ੁਰੂ ਹੋਵੇਗੀ ਕੈਲਾਸ਼ ਪਰਬਤ ਯਾਤਰਾ, ਜਾਣੋ ਕਿੰਨਾ ਹੋਵੇਗਾ ਕਿਰਾਇਆ
Friday, Sep 27, 2024 - 11:06 AM (IST)
ਨੈਸ਼ਨਲ ਡੈਸਕ- ਹਿੰਦੂਆਂ ਲਈ ਬਹੁਤ ਹੀ ਪਵਿੱਤਰ ਮੰਨੇ ਜਾਣ ਵਾਲੇ ਕੈਲਾਸ਼ ਪਰਬਤ ਦੀ ਯਾਤਰਾ 1 ਅਕਤੂਬਰ 2023 ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਯਾਤਰਾ ਦਾ ਐਲਾਨ ਕੁਮਾਉਂ ਮੰਡਲ ਵਿਕਾਸ ਨਿਗਮ (KMVN) ਵੱਲੋਂ ਕੀਤਾ ਗਿਆ ਹੈ। ਸ਼ਰਧਾਲੂਆਂ ਨੂੰ ਪਿਥੌਰਾਗੜ੍ਹ ਜ਼ਿਲ੍ਹੇ 'ਚ ਸਥਿਤ ਪੁਰਾਣੇ ਲਿਪੁਲੇਖ ਦਰਾਂ 'ਚ ਬਣੇ ਵਿਊ ਪੁਆਇੰਟ ਤੋਂ ਕੈਲਾਸ਼ ਪਰਬਤ ਦੇ ਸ਼ਾਨਦਾਰ ਦ੍ਰਿਸ਼ ਦਾ ਅਨੁਭਵ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਹੁਣ ਤੱਕ ਨੇਪਾਲ, ਸਿੱਕਮ ਅਤੇ ਉੱਤਰਾਖੰਡ ਦੇ ਰਸਤੇ ਕੈਲਾਸ਼ ਯਾਤਰਾ ਹੁੰਦੀ ਰਹੀ ਹੈ ਪਰ ਕੋਰੋਨਾ ਕਾਲ ਤੋਂ ਚੀਨ ਨੇ ਰਸਤਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਯਾਤਰਾ ਬੰਦ ਸੀ।
ਉਮਰ ਹੱਦ ਅਤੇ ਕਿਰਾਇਆ
ਇਸ ਵਾਰ ਕੈਲਾਸ਼ ਯਾਤਰਾ 'ਚ ਹਿੱਸਾ ਲੈਣ ਲਈ ਸਿਰਫ਼ 22 ਤੋਂ 55 ਸਾਲ ਦੀ ਉਮਰ ਦੇ ਸ਼ਰਧਾਲੂਆਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ। ਇਹ ਫ਼ੈਸਲਾ ਸਿਹਤ ਅਤੇ ਸੁਰੱਖਿਆ ਮਾਪਦੰਡਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਯਾਤਰਾ ਦਾ ਕੁੱਲ ਕਿਰਾਇਆ ਪ੍ਰਤੀ ਵਿਅਕਤੀ 80 ਹਜ਼ਾਰ ਰੁਪਏ ਤੈਅ ਕੀਤਾ ਗਿਆ ਹੈ। ਪਹਿਲੇ ਇਹ ਕਿਰਾਇਆ 75 ਹਜ਼ਾਰ ਰੁਪਏ ਸੀ ਪਰ ਵਧਦੇ ਖਰਚਿਆਂ ਕਾਰਨ ਇਸ ਨੂੰ ਵਧਾਉਣਾ ਪਿਆ। ਇਸ ਪੈਕੇਜ 'ਚ ਹੈਲੀਕਾਪਟਰ ਅਤੇ ਜੀਪ ਦਾ ਕਿਰਾਇਆ, ਰੁਕਣ ਅਤੇ ਖਾਣ ਦਾ ਖਰਚ ਸ਼ਾਮਲ ਹੈ।
ਇਹ ਵੀ ਪੜ੍ਹੋ : MI-17 ਹੈਲੀਕਾਪਟਰ ਰਾਹੀਂ ਵੀ ਹੋਣਗੇ ਕੈਲਾਸ਼ ਦੇ ਦਰਸ਼ਨ, ਖਰਚ ਕਰਨੇ ਪੈਣਗੇ ਇੰਨੇ ਰੁਪਏ
ਜਾਣੋ ਯਾਤਰਾ ਦੀ ਪ੍ਰਕਿਰਿਆ
ਯਾਤਰਾ ਚਾਰ ਦਿਨ ਦੀ ਹੋਵੇਗੀ, ਜਿਸ 'ਚ ਹਰੇਕ ਦਿਨ ਲਈ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਗਈਆਂ ਹਨ।
ਪਹਿਲਾ ਦਿਨ- ਯਾਤਰਾ ਦਾ ਹਿਲਾ ਦਿਨ ਪਿਥੌਰਾਗੜ੍ਹ ਤੋਂ ਗੁੰਜੀ ਪਿੰਡ ਪਹੁੰਚਣ ਦਾ ਹੋਵੇਗਾ। 15 ਸ਼ਰਧਾਲੂਆਂ ਨੂੰ ਫ਼ੌਜ ਦਾ ਹੈਲੀਕਾਪਟਰ ਵਲੋਂ ਪਿਥੌਰਾਗੜ੍ਹ ਤੋਂ 70 ਕਿਲੋਮੀਟਰ ਦੂਰ ਗੁੰਜੀ ਪਹੁੰਚਾਇਆ ਜਾਵੇਗਾ। ਇੱਥੇ ਰਾਤ ਬਿਤਾਉਣ ਦੀ ਵਿਵਸਥਾ ਕੀਤੀ ਗਈ ਹੈ।
ਦੂਜਾ ਦਿਨ- ਦੂਜੇ ਦਿਨ ਸ਼ਰਧਾਲੂਆਂ ਨੂੰ ਗੁੰਜੀ ਤੋਂ 30 ਕਿਲੋਮੀਟਰ ਦੂਰ ਆਦਿ ਕੈਲਾਸ਼ ਪਰਬਤ ਦੇ ਦਰਸ਼ਨ ਲਈ ਲਿਜਾਇਆ ਜਾਵੇਗਾ। ਇੱਥੇ ਕੁਝ ਸਮੇਂ ਬਿਤਾਉਣ ਤੋਂ ਬਾਅਦ, ਸ਼ਰਧਾਲੂ ਮੁੜ ਤੋਂ ਗੁੰਜੀ ਆਉਣਗੇ ਅਤੇ ਰਾਤ ਬਿਤਾਉਣਗੇ।
ਤੀਜਾ ਦਿਨ- ਤੀਜੇ ਦਿਨ ਸ਼ਰਧਾਲੂਆਂ ਨੂੰ ਪ੍ਰਾਈਵੇਟ ਗੱਡੀਆਂ ਰਾਹੀਂ ਓਮ ਪਰਬਤ ਦੇ ਦਰਸ਼ਨ ਕਰਵਾਏ ਜਾਣਗੇ। ਇਸ ਤੋਂ ਬਾਅਦ ਫ਼ੌਜ ਦੇ ਵਾਹਨਾਂ ਰਾਹੀਂ ਕੈਲਾਸ਼ ਵਿਊ ਪੁਆਇੰਟ 'ਤੇ ਲਿਜਾਇਆ ਜਾਵੇਗਾ, ਜਿੱਥੋਂ ਸ਼ਰਧਾਲੂ ਕੈਲਾਸ਼ ਪਰਬਤ ਦਾ ਸ਼ਾਨਦਾਰ ਦ੍ਰਿਸ਼ ਦੇਖ ਸਕਣਗੇ।
ਚੌਥਾ ਦਿਨ- ਚੌਥੇ ਅਤੇ ਆਖ਼ਰੀ ਦਿਨ ਗੁੰਜੀ ਤੋਂ ਪਿਥੌਰਾਗੜ੍ਹ ਪਰਤਣ ਦਾ ਪ੍ਰੋਗਰਾਮ ਹੈ।
ਇਹ ਵੀ ਪੜ੍ਹੋ : ਅੱਜ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ 'ਚ ਪਵੇਗਾ ਮੀਂਹ
ਸ਼ਰਧਾਲੂਆਂ ਦੀ ਮੈਡੀਕਲ ਜਾਂਚ
ਯਾਤਰਾ ਤੋਂ ਪਹਿਲੇ ਸਾਰੇ ਸ਼ਰਧਾਲੂਆਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਇਹ ਯਕੀਨੀ ਕੀਤਾ ਜਾਵੇਗਾ ਕਿ ਸਾਰੇ ਸ਼ਰਧਾਲੂ ਸਿਹਤਮੰਦ ਹਨ ਅਤੇ ਯਾਤਰਾ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਕਦਮ ਯਾਤਰਾ ਦੌਰਾਨ ਕਿਸੇ ਵੀ ਸਿਹਤ ਸਮੱਸਿਆ ਤੋਂ ਬਚਣ ਲਈ ਚੁੱਕਿਆ ਜਾ ਰਿਹਾ ਹੈ।
ਕੀ ਹੈ ਬੁਕਿੰਗ ਪ੍ਰਕਿਰਿਆ
ਕੈਲਾਸ਼ ਦਰਸ਼ਨ ਯਾਤਰਾ ਲਈ ਬੁਕਿੰਗ KMVN ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ। ਸ਼ਰਧਾਲੂਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਲਦੀ ਬੁਕਿੰਗ ਕਰਨ, ਕਿਉਂਕਿ ਸੀਮਿਤ ਥਾਵਾਂ ਕਾਰਨ ਪਹਿਲੇ ਆਓ, ਪਹਿਲੇ ਪਾਓ ਦੀ ਨੀਤੀ ਲਾਗੂ ਹੋਵੇਗੀ। ਕੈਲਾਸ਼ ਪਰਬਤ ਦੇ ਦਰਸ਼ਨ ਕਰਨ ਦਾ ਇਹ ਮੌਕਾ ਸਿਰਫ਼ ਧਾਰਮਿਕ ਹੀ ਨਹੀਂ ਸਗੋਂ ਕੁਦਰਤੀ ਸੁੰਦਰਤਾ ਦਾ ਆਨੰਦ ਲੈਣ ਦਾ ਮੌਕਾ ਵੀ ਹੈ। ਸ਼ਰਧਾਲੂ ਇਸ ਯਾਤਰਾ ਦਾ ਲਾਭ ਉਠਾਉਣ ਲਈ ਤਿਆਰ ਹਨ ਅਤੇ ਆਪਣੀ ਅਧਿਆਤਮਿਕ ਯਾਤਰਾ ਦੀ ਉਡੀਕ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8