2 ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ, 5 ਲੋਕਾਂ ਦੀ ਮੌਤ
Sunday, Mar 02, 2025 - 10:41 AM (IST)

ਆਗਰਾ- ਆਗਰਾ ਜ਼ਿਲ੍ਹੇ ਦੇ ਕਾਗਰੋਲ ਇਲਾਕੇ 'ਚ ਦੋ ਮੋਟਰਸਾਈਕਲਾਂ ਦੀ ਟੱਕਰ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਚਾਰ ਲੋਕ- ਭਗਵਾਨ ਦਾਸ (35), ਵਕੀਲ (35), ਰਾਮ ਸਵਰੂਪ (28) ਅਤੇ ਸੋਨੂੰ (30), ਜੋ ਕਿ ਸੈਯਾ ਇਲਾਕੇ ਦੇ ਵਸਨੀਕ ਹਨ, ਇਕੋ ਮੋਟਰਸਾਈਕਲ 'ਤੇ ਇਕ ਵਿਆਹ ਸਮਾਰੋਹ 'ਚ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਚਾਰੇ ਲੋਕ ਸ਼ਨੀਵਾਰ ਰਾਤ ਕਰੀਬ 10 ਵਜੇ ਵਾਪਸ ਆ ਰਹੇ ਸਨ, ਉਦੋਂ ਰਸਤੇ 'ਚ ਕਾਗਰੋਲ ਇਲਾਕੇ 'ਚ ਉਨ੍ਹਾਂ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੇ ਇਕ ਹੋਰ ਮੋਟਰਸਾਈਕਲ ਨਾਲ ਟਕਰਾ ਗਿਆ। ਉਸ ਨੇ ਦੱਸਿਆ ਕਿ ਇਸ ਘਟਨਾ 'ਚ ਚਾਰੇ ਲੋਕ ਮਾਰੇ ਗਏ।
ਇਹ ਵੀ ਪੜ੍ਹੋ : ਲਾੜੀ ਨੂੰ ਨਹੀਂ ਪਸੰਦ ਆਇਆ ਲਹਿੰਗਾ, ਬਿਨਾਂ ਵਿਆਹ ਕੀਤੇ ਅੰਮ੍ਰਿਤਸਰ ਮੋੜੀ ਬਾਰਾਤ
ਉੱਥੇ ਹੀ ਦੂਜੇ ਮੋਟਰਸਾਈਕਲ 'ਤੇ ਸਵਾਰ ਕਰਨ (17) ਦੀ ਵੀ ਮੌਤ ਹੋ ਗਈ ਅਤੇ ਕਿਸ਼ਨਵੀਰ ਨਾਮੀ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਕਿਸ਼ਨਵੀਰ ਦਾ ਇਕ ਨਿੱਜੀ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਉਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਗਈ ਹੈ। ਪੁਲਸ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8