ਫੇਸਬੁੱਕ ''ਤੇ ਵਾਜਪਾਈ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਪ੍ਰੋਫੈਸਰ ਦੀ ਕੁੱਟ-ਮਾਰ

08/19/2018 2:59:18 AM

ਮੋਤੀਹਾਰੀ— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ 'ਤੇ ਫੇਸਬੁੱਕ ਉੱਤੇ ਕੀਤੇ ਗਏ ਪੋਸਟ 'ਤੇ ਕੁਮੈਂਟ ਕਰਨਾ ਬਿਹਾਰ ਵਿਚ ਮੋਤੀਹਾਰੀ ਦੇ ਇਕ ਪ੍ਰੋਫੈਸਰ ਨੂੰ ਮਹਿੰਗਾ ਪੈ ਗਿਆ। ਇਸ ਪੋਸਟ ਨੂੰ ਬਹਾਨਾ ਬਣਾ ਕੇ ਗੈਰ-ਸਮਾਜਿਕ ਤੱਤਾਂ ਨੇ ਪ੍ਰੋਫੈਸਰ ਦੀ ਬੜੀ ਕੁੱਟ-ਮਾਰ ਕੀਤੀ ਅਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ।
ਇਹ ਘਟਨਾ ਮੋਤੀਹਾਰੀ ਸ਼ਹਿਰ ਦੇ ਆਜ਼ਾਦ ਨਗਰ ਮੁਹੱਲੇ 'ਚ ਹੋਈ। ਲਗਭਗ 3 ਵਜੇ ਮਹਾਤਮਾ ਗਾਂਧੀ ਸੈਂਟਰਲ ਯੂਨੀਵਰਸਿਟੀ ਦੇ ਸੋਸ਼ਲ ਸਾਇੰਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਸੰਜੇ ਕੁਮਾਰ ਦੇ ਘਰ 'ਤੇ ਗੈਰ-ਸਮਾਜਿਕ ਤੱਤਾਂ ਨੇ ਹਮਲਾ ਕਰ ਦਿੱਤਾ। ਜਿਸ 'ਚ ਪ੍ਰੋਫੈਸਰ ਨੂੰ ਸੱਟਾਂ ਵੀ ਲੱਗੀਆਂ ਹਨ। ਜ਼ਖਮੀ ਹਾਲਤ 'ਚ ਉਸ ਨੂੰ ਨੇਲੜੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। 
ਹਮਲਾਵਰਾਂ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਿਰੁੱਧ ਸੋਸ਼ਲ ਮੀਡੀਆ 'ਤੇ ਪ੍ਰੋਫੈਸਰ ਵਲੋਂ ਬੜੀ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲਿਖੀ ਪੋਸਟ ਵਿਚ ਉਨ੍ਹਾਂ ਨੂੰ ਬੜਾ ਦੁੱਖ ਲੱਗਾ ਹੈ। ਓਧਰ ਪੀੜਤ ਪ੍ਰੋਫੈਸਰ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਫੇਸਬੁੱਕ 'ਤੇ ਉਨ੍ਹਾਂ ਨੇ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ।


Related News