ਰੱਬ ਨੇ ਹੱਥ ਰੱਖ ਕੇ ਬਚਾ ਲਿਆ 2 ਮਹੀਨੇ ਦਾ ਬੱਚਾ, 50 ਫੁੱਟ ਉੱਚੇ ਪੁਲ ਤੋਂ ਸੁੱਟ ਗਈ ਸੀ ਮਾਂ

Saturday, Nov 02, 2024 - 02:30 PM (IST)

ਕਾਨਪੁਰ- ਕਹਿੰਦੇ ਨੇ ਜਿਸ ਨੂੰ ਰੱਬ ਰੱਖੇ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਕੁਝ ਅਜਿਹਾ ਹੀ ਵਾਪਰਿਆ ਇਸ ਮਾਸੂਮ 2 ਮਹੀਨੇ ਦੇ ਕ੍ਰਿਸ਼ਨਾ ਨਾਲ, ਉਸ ਦੇ ਮਾਪਿਆਂ ਨੇ 29 ਅਗਸਤ ਨੂੰ ਉਸ ਨੂੰ 50 ਫੁੱਟ ਦੀ ਉੱਚਾਈ ਤੋਂ ਹੇਠਾਂ ਸੁੱਟ ਦਿੱਤਾ ਸੀ। ਹਾਲਾਂਕਿ ਪਰਮਾਤਮਾ ਦੀ ਕ੍ਰਿਪਾ ਨਾਲ ਉਸ ਦੀ ਕਿਸਮਤ ਵਿਚ ਮੌਤ ਨਹੀਂ, ਸਗੋਂ ਜ਼ਿੰਦਗੀ ਲਿਖੀ ਸੀ। ਉਹ ਹੇਠਾਂ ਡਿੱਗਣ ਦੀ ਬਜਾਏ ਝਾੜੀਆਂ ਵਿਚ ਫਸ ਗਿਆ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਹ ਮਾਮਲਾ ਕਾਨਪੁਰ ਦਾ ਹੈ।

ਝਾੜੀਆਂ 'ਚ ਫਸ ਗਿਆ ਸੀ ਕ੍ਰਿਸ਼ਨਾ

29 ਅਗਸਤ ਨੂੰ ਇਕ ਨਵਜਨਮੇ ਬੱਚੇ ਨੂੰ ਕੱਪੜੇ ਲਪੇਟ ਕੇ ਪੁਲ ਤੋਂ ਹੇਠਾਂ ਸੁੱਟ ਦਿੱਤਾ ਗਿਆ। ਬੱਚਾ ਡਿੱਗਣ ਦੀ ਬਜਾਏ ਦਰੱਖਤ ਦੀਆਂ ਟਾਹਣੀਆਂ 'ਚ ਫਸ ਗਿਆ। ਉਸ ਥਾਂ 'ਤੇ ਰਹਿੰਦੇ ਕੁਝ ਜਾਨਵਰਾਂ ਜਾਂ ਪੰਛੀਆਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਬੱਚੇ ਦੇ ਸਰੀਰ 'ਤੇ 50 ਤੋਂ ਵੱਧ ਜ਼ਖ਼ਮ ਹੋ ਗਏ। ਉਸ ਨੂੰ ਉਸ ਦੀ ਮਾਂ ਨੇ 50 ਫੁੱਟ ਉੱਚੇ ਪੁਲ ਤੋਂ ਸੁੱਟ ਦਿੱਤਾ ਸੀ ਪਰ ਉਹ ਝਾੜੀਆਂ ਵਿਚ ਫਸ ਗਿਆ, ਜਿਸ ਨਾਲ ਉਸ ਦੀ ਜਾਨ ਬਚ ਗਈ। ਪੁਲਸ ਬੱਚੇ ਨੂੰ ਹਸਪਤਾਲ ਲੈ ਗਈ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਸ਼ੁੱਕਰਵਾਰ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਹਮੀਰਪੁਰ ਚਾਈਲਡ ਵੈਲਫੇਅਰ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਪਰ ਕ੍ਰਿਸ਼ਨਾ ਨੇ ਸਾਹ ਨਹੀਂ ਛੱਡਿਆ ਅਤੇ ਜ਼ਿੰਦਗੀ ਦੀ ਲੜਾਈ ਜਾਰੀ ਰੱਖੀ।

ਪੁਲਸ ਦੀ ਕਾਰਵਾਈ

ਹਮੀਰਪੁਰ ਦੇ ਰਾਠ ਥਾਣੇ 'ਚ ਤਾਇਨਾਤ ਪੁਲਸ ਮੁਲਾਜ਼ਮ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਪੁਲ ਦੇ ਹੇਠਾਂ ਝਾੜੀਆਂ ਕੋਲ ਪਹੁੰਚ ਗਏ। ਉੱਥੇ ਖੂਨ ਨਾਲ ਲੱਥਪੱਥ ਬੱਚੇ ਨੂੰ ਦੇਖ ਕੇ ਉਹ ਦੰਗ ਰਹਿ ਗਏ। ਪੁਲਸ ਮੁਲਾਜ਼ਮਾਂ ਨੇ ਬੱਚੇ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਕਾਨਪੁਰ ਦੇ ਹੈਲੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ।


ਇਲਾਜ ਅਤੇ ਰਿਕਵਰੀ

ਹੈਲੇਟ ਹਸਪਤਾਲ 'ਚ ਡਾਕਟਰਾਂ ਦੀ ਟੀਮ ਨੇ ਮਿਲ ਕੇ ਬੱਚੇ ਦੇ ਜ਼ਖਮਾਂ ਦਾ ਇਲਾਜ ਕੀਤਾ। ਹੌਲੀ-ਹੌਲੀ ਉਸ ਦੀ ਹਾਲਤ 'ਚ ਸੁਧਾਰ ਹੋਣ ਲੱਗਾ ਅਤੇ ਉਸ ਨੂੰ ਆਈ.ਸੀ.ਯੂ. 'ਚੋਂ ਬਾਹਰ ਕੱਢ ਕੇ ਵਾਰਡ 'ਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਹਰ ਕੋਸ਼ਿਸ਼ ਕੀਤੀ ਅਤੇ ਆਖਰਕਾਰ ਬੱਚੇ ਦੀ ਸਿਹਤ ਵਿਚ ਸੁਧਾਰ ਹੋਇਆ। ਸ਼ੁੱਕਰਵਾਰ ਨੂੰ ਕ੍ਰਿਸ਼ਨਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਸ ਨੂੰ ਹਮੀਰਪੁਰ ਚਾਈਲਡ ਵੈਲਫੇਅਰ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਸ ਦਾ ਭਵਿੱਖ ਸੰਵਾਰਿਆ ਜਾਵੇਗਾ ਅਤੇ ਦੇਖਭਾਲ ਕੀਤੀ ਜਾਵੇਗੀ।


Tanu

Content Editor

Related News