ਮੋਟਰਸਾਈਕਲ ''ਤੇ ਖੇਤ ਜਾ ਰਹੇ ਸਨ ਮਾਂ, ਪੁੱਤ ਤੇ ਨੂੰਹ, ਕਰੰਟ ਲੱਗਣ ਨਾਲ ਤਿੰਨਾਂ ਦੀ ਮੌਤ

Wednesday, Sep 04, 2024 - 08:49 PM (IST)

ਮੋਟਰਸਾਈਕਲ ''ਤੇ ਖੇਤ ਜਾ ਰਹੇ ਸਨ ਮਾਂ, ਪੁੱਤ ਤੇ ਨੂੰਹ, ਕਰੰਟ ਲੱਗਣ ਨਾਲ ਤਿੰਨਾਂ ਦੀ ਮੌਤ

ਨੈਸ਼ਨਲ ਡੈਸਕ : ਰਾਜਸਥਾਨ 'ਚ ਨਾਗੌਰ ਜ਼ਿਲ੍ਹੇ ਦੇ ਕੁਚੇਰਾ ਥਾਣਾ ਖੇਤਰ 'ਚ ਅੱਜ ਬਿਜਲੀ ਦਾ ਕਰੰਟ ਲੱਗਣ ਨਾਲ ਮੋਟਰਸਾਈਕਲ ਸਵਾਰ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਖੇਤਰ ਦੇ ਪਿੰਡ ਇਗਯਾਰ ਦੇ ਰਹਿਣ ਵਾਲੀ ਕੰਵਰਾਏ ਮੇਘਵਾਲ (50), ਉਸ ਦਾ ਲੜਕਾ ਹਰਿੰਦਰ (32) ਅਤੇ ਨੂੰਹ ਸੀਮਾ (25) ਇਕ ਹੀ ਬਾਈਕ 'ਤੇ ਸਵਾਰ ਪਸ਼ੂਆਂ ਲਈ ਚਾਰਾ ਲੈਣ ਖੇਤ ਜਾ ਰਹੇ ਸਨ ਤਾਂ ਇਸੇ ਵਿਚਾਲੇ ਖੇਤ ਵਿਚ ਲੱਗੇ ਲੋਹੇ ਦੀ ਵਾੜ ਵਿਚ ਕਰੰਟ ਆ ਰਿਹਾ ਸੀ।

ਖੇਤ ਦੇ ਮਾਲਕ ਨੇ ਪਸ਼ੂਆਂ ਨੂੰ ਰੋਕਣ ਲਈ ਬਿਜਲੀ ਦੀ ਤਾਰ ਲਗਾਈ ਹੋਈ ਸੀ। ਤਿੰਨੋਂ ਬਾਈਕ ਸਵਾਰ ਇਸ ਤਾਰ ਦੀ ਲਪੇਟ 'ਚ ਆ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕੁਚੇਰਾ ਹਸਪਤਾਲ ਪਹੁੰਚਾਇਆ।


author

Baljit Singh

Content Editor

Related News