ਬੇਰਹਿਮ ਬਣੀ ਮਾਂ, ਹੋਮਵਰਕ ਨਾ ਕਰਨ ’ਤੇ ਹੱਥ-ਪੈਰ ਬੰਨ੍ਹ ਕੇ ਬੱਚੀ ਨੂੰ ਤਪਦੀ ਛੱਤ ’ਤੇ ਲਿਟਾਇਆ

Thursday, Jun 09, 2022 - 10:15 AM (IST)

ਬੇਰਹਿਮ ਬਣੀ ਮਾਂ, ਹੋਮਵਰਕ ਨਾ ਕਰਨ ’ਤੇ ਹੱਥ-ਪੈਰ ਬੰਨ੍ਹ ਕੇ ਬੱਚੀ ਨੂੰ ਤਪਦੀ ਛੱਤ ’ਤੇ ਲਿਟਾਇਆ

ਨਵੀਂ ਦਿੱਲੀ- ਕੀ ਕੋਈ ਮਾਂ ਇੰਨੀ ਬੇਰਹਿਮ ਹੋ ਸਕਦੀ ਹੈ ਕਿ ਸਕੂਲ ਦਾ ਹੋਮਵਰਕ ਨਾ ਕਰਨ ’ਤੇ ਝੁਲਸਾ ਦੇਣ ਵਾਲੀ ਗਰਮੀ ’ਚ ਆਪਣੀ ਹੀ ਧੀ ਨੂੰ ਤਪਦੀ ਛੱਤ ’ਤੇ ਹੱਥ-ਪੈਰ ਬੰਨ੍ਹ ਦੇਵੇ? ਥੋੜ੍ਹੀ ਦੇਰ ਲਈ ਤੁਹਾਨੂੰ ਭਰੋਸਾ ਨਹੀਂ ਹੋਵੇਗਾ ਪਰ ਦਿੱਲੀ ’ਚ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਦਰਅਸਲ ਪੁਲਸ ਨਾਲ ਇਹ ਵਾਇਰਲ ਵੀਡੀਓ ਕਿਸੇ ਸ਼ਖਸ ਨੇ ਸ਼ੇਅਰ ਕੀਤੀ ਸੀ। 

ਇਹ ਵੀ ਪੜ੍ਹੋ- ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਬੋਰਵੈੱਲ ’ਚ ਡਿੱਗੇ 2 ਸਾਲਾ ਮਾਸੂਮ ਨੂੰ 40 ਮਿੰਟਾਂ 'ਚ ਸੁਰੱਖਿਅਤ ਕੱਢਿਆ ਬਾਹਰ

ਪੁਲਸ ਨੇ ਜਾਂਚ ’ਚ ਵੇਖਿਆ ਕਿ ਇਹ ਵੀਡੀਓ ਖਜੂਰੀ ਖਾਸ ਇਲਾਕੇ ਦੀ ਹੈ। ਪੁਲਸ ਦੀ ਪੁੱਛ-ਗਿਛ ’ਚ ਬੱਚੀ ਦੀ ਮਾਂ ਨੇ ਦੱਸਿਆ ਕਿ ਬੱਚੀ ਨੇ ਸਕੂਲ ਦਾ ਹੋਮਵਰਕ ਨਹੀਂ ਕੀਤਾ ਸੀ । ਇਸ ਲਈ ਉਸ ਦੇ ਹੱਥ-ਪੈਰ ਬੰਨ੍ਹ ਕੇ ਗਰਮੀ ’ਚ ਛੱਤ ’ਤੇ ਪਾ ਕੇ ਉਸ ਨੂੰ 5-7 ਮਿੰਟ ਦੀ ਅਜਿਹੀ ਸਜ਼ਾ ਦਿੱਤੀ। ਬਾਅਦ ’ਚ ਉਹ ਬੱਚੀ ਨੂੰ ਛੱਤ ਤੋਂ ਹੇਠਾਂ ਲੈ ਆਈ ਸੀ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀ ਔਰਤ ਖ਼ਿਲਾਫ ਉੱਚਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਲੂਡੋ ਗੇਮ ਖੇਡਣ ਦੇ ਆਦੀ ਨੌਜਵਾਨ ਨੇ ਮੌਤ ਨੂੰ ਲਾਇਆ ਗਲ, ਸੁਸਾਈਡ ਨੋਟ ’ਚ ਲਿਖਿਆ- ਮੈਂ ਪੈਸੇ ਹਾਰ ਗਿਆ

ਔਰਤ ਦੀ ਇਸ ਹਰਕਤ ਨਾਲ ਆਲੇ-ਦੁਆਲੇ ਦੇ ਲੋਕ ਹੈਰਾਨ ਹਨ ਅਤੇ ਸਵਾਲ ਚੁੱਕ ਰਹੇ ਹਨ ਕਿ ਕੋਈ ਮਾਂ ਆਪਣੀ ਹੀ ਧੀ ਨੂੰ ਅਜਿਹੀ ਸਜ਼ਾ ਕਿਵੇਂ ਦੇ ਸਕਦੀ ਹੈ? ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਜਦੋਂ ਵਾਇਰਲ ਹੋ ਰਿਹਾ ਹੈ। ਲੋਕ ਇਸ ਬੇਰਹਿਮ ਮਾਂ ਪ੍ਰਤੀ ਗੁੱਸਾ ਕੱਢ ਰਹੇ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕੇਸ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ, ਸਾਉਣੀ ਦੀਆਂ ਫ਼ਸਲਾਂ ’ਤੇ ਵਧਾਈ MSP


author

Tanu

Content Editor

Related News